ਨਵੀਂ ਦਿੱਲੀ: ਕੋਰੋਨਾ ਲਾਗ ਦੇ ਵਧਦੇ ਮਾਮਲਿਆਂ ਨੂੰ ਦੇਖ ਡੀਜੀਸੀਏ ਨੇ ਭਾਰਤ ਵਿੱਚ ਕਮਰਸ਼ੀਅਲ ਕੌਮਾਂਤਰੀ ਉਡਾਣਾਂ ਦੀ ਆਵਾਜ਼ਈ ਉੱਤੇ ਰੋਕ 31 ਦਸੰਬਰ ਤੱਕ ਵਧਾ ਦਿੱਤੀ ਹੈ ਹਾਲਾਕਿ ਇਸ ਦੌਰਾਨ ਵੰਦੇ ਭਾਰਤ ਮਿਸ਼ਨ ਤਹਿਤ ਜਾਣ ਵਾਲੀਆਂ ਖ਼ਾਸ ਉਡਾਣਾਂ ਜਾਰੀ ਰਹਿਣਗੀਆਂ। ਇਸ ਤੋਂ ਪਹਿਲਾਂ ਡੀਜੀਸੀਏ ਨੇ ਇੰਟਰਨੈਸ਼ਨਲ ਫਲਾਈਟਾਂ ਉੱਤੇ ਰੋਕ 30 ਨਵੰਬਰ ਤੱਕ ਵਧਾਉਣ ਦੇ ਆਦੇਸ਼ ਦਿੱਤੇ ਸੀ।
ਡੀਜੀਸੀਏ ਨੇ ਆਦੇਸ਼ 'ਤੇ ਕੌਮਾਂਤਰੀ ਉਡਾਣਾਂ 'ਤੇ ਰੋਕ - ਘਰੇਲੂ ਜਹਾਜ਼ ਸੇਵਾਵਾਂ
ਕੋਰੋਨਾ ਲਾਗ ਦੇ ਵਧਦੇ ਮਾਮਲਿਆਂ ਨੂੰ ਦੇਖ ਡੀਜੀਸੀਏ ਨੇ ਭਾਰਤ ਵਿੱਚ ਕਮਰਸ਼ੀਅਲ ਕੌਮਾਂਤਰੀ ਉਡਾਣਾਂ ਦੀ ਆਵਾਜ਼ਈ ਉੱਤੇ ਰੋਕ 31 ਦਸੰਬਰ ਤੱਕ ਵਧਾ ਦਿੱਤੀ ਹੈ।
ਫ਼ੋਟੋ
ਇਸ ਤੋਂ ਪਹਿਲਾਂ 23 ਮਾਰਚ ਤੋਂ ਕਮਰਸ਼ੀਅਲ ਕੌਮਾਂਤਰੀ ਉਡਾਣਾਂ ਤੋਂ ਰੋਕ ਲੱਗੀ ਹੋਈ ਹੈ। ਉਦੋਂ ਘਰੇਲੂ ਜਹਾਜ਼ ਸੇਵਾਵਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ ਪਰ 25 ਮਈ ਤੋਂ ਘਰੇਲੂ ਉਡਾਣਾਂ ਫਿਰ ਤੋਂ ਸ਼ੁਰੂ ਕਰ ਦਿੱਤੀਆਂ ਗਈਆਂ ਸੀ।