ਨਵੀਂ ਦਿੱਲੀ : ਡਾਇਰੈਕਟਰ ਜਰਨਲ ਆਫ ਸਿਵਲ ਐਵੀਏਸ਼ਨ ਨੇ ਏਅਰ ਇੰਡੀਆ ਦੀਆਂ ਉਡਾਣਾ ਨੂੰ ਚੀਨ ਦੇ ਵੁਹਾਨ ਸ਼ਹਿਰ ਵਿੱਚੋਂ ਭਾਰਤੀ ਨਾਗਰਿਕਾਂ ਨੂੰ ਬਾਹਰ ਕੱਡਣ ਲਈ ਮਨਜ਼ੂਰੀ ਦੇ ਦਿੱਤੀ ਹੈ।
ਏਅਰ ਇੰਡੀਆ ਦੇ ਅਧਿਕਾਰੀਆਂ ਨੇ ਕਿਹਾ ਕਿ ਏਅਰ ਇੰਡੀਆ ਦਾ ਬੋਇੰਗ 747 ਭਾਰਤੀ ਨਾਗਰਿਕਾਂ ਨੂੰ ਚੀਨ ਦੇ ਸ਼ਹਿਰ ਵੁਹਾਨ ਤੋਂ ਲੈ ਕੇ ਆਉਣ ਲਈ ਤਿਆਰ ਬਰ ਤਿਆਰ ਹੈ।ਬਸ ਸਰਕਾਰ ਦੇ ਫੈਸਲੇ ਦੀ ਹੀ ਉਡੀਕ ਕੀਤੀ ਜਾ ਰਹੀ ਹੈ।
ਏਅਰ ਇੰਡੀਆ ਦੇ ਬੇੜੇ ਵਿੱਚ ਇਸ ਵੇਲੇ 4 ਜੰਮੋ ਡਬਲ ਡੇਅਕਰ ਬੋਇੰਗ 474 ਜਹਾਜ ਹਨ, ਜਿਨ੍ਹਾਂ ਵਿੱਚੋਂ ਇੱਕ ਨੂੰ ਚੀਨ ਦੇ ਵੁਹਾਨ ਤੋਂ ਭਾਰਤੀ ਨਾਗਰਿਕਾਂ ਨੂੰ ਲਿਆਉਣ ਲਈ ਤਿਆਰ ਰੱਖਿਆ ਗਿਆ ਹੈ।
ਭਾਰਤੀਆਂ ਨੂੰ ਚੀਨ 'ਚੋਂ ਕੱਢਣ ਲਈ ਡੀਜੀਸੀਏ ਨੇ ਏਅਰ ਇੰਡੀਆ ਦੀਆਂ ਉਡਾਣਾਂ ਨੂੰ ਦਿੱਤੀ ਮਨਜੂਰੀ - boing 474
ਡਾਇਰੈਕਟਰ ਜਰਨਲ ਆਫ ਸਿਵਲ ਐਵੀਏਸ਼ਨ ਨੇ ਏਅਰ ਇੰਡੀਆ ਦੀਆਂ ਉਡਾਣਾ ਨੂੰ ਚੀਨ ਦੇ ਵੁਹਾਨ ਸ਼ਹਿਰ ਵਿੱਚੋਂ ਭਾਰਤੀ ਨਾਗਰਿਕਾਂ ਨੂੰ ਬਾਹਰ ਕੱਡਣ ਲਈ ਮਨਜ਼ੂਰੀ ਦੇ ਦਿੱਤੀ ਹੈ। ਏਅਰ ਇੰਡੀਆ ਦੇ ਅਧਿਕਾਰੀਆਂ ਨੇ ਕਿਹਾ ਕਿ ਏਅਰ ਇੰਡੀਆ ਦਾ ਬੋਇੰਗ 747 ਭਾਰਤੀ ਨਾਗਰਿਕਾਂ ਨੂੰ ਚੀਨ ਦੇ ਸ਼ਹਿਰ ਵੁਹਾਨ ਤੋਂ ਲੈ ਕੇ ਆਉਣ ਲਈ ਤਿਆਰ ਬਰ ਤਿਆਰ ਹੈ।ਬਸ ਸਰਕਾਰ ਦੇ ਫੈਸਲੇ ਦੀ ਹੀ ਉਡੀਕ ਕੀਤੀ ਜਾ ਰਹੀ ਹੈ।
" ਸਾਡੇ ਕੋਲ ਚਾਰ 474 ਜੰਬੋ ਜਹਾਜ ਹਨ , ਈ.ਐੱਸ.ਓ- ਖੁਜਰਾਹੋ , ਈ.ਐੱਸ.ਪੀ -ਅਜੰਤਾ, ਈ.ਵੀ.ਏ ਆਗਰਾ ਅਤੇ ਈ.ਵੀ.ਬੀ- ਵੇਹਲਾ ਗੋਅ ਹਨ।ਏਅਰ ਲਾਇਨਜ਼ ਬੋਇੰਗ ਕੋਲ 747 ਜਹਾਜ ਲਈ 15 ਕਮਾਂਡਰ ਤੇ 13 ਕੋ -ਕਮਾਂਡਰ ਹਨ।ਆਮ ਤੌਰ 'ਤੇ 12 ਕਰਿਊ/ਏਅਰ ਹੋਸਟਸ ਘਰੇਲੂ ਅਤੇ 18 ਕਰਿਊ/ਏਅਰ ਹੋਸਟਸ ਕੌਮਾਂਤਰੀ ਉਡਾਣਾਂ ਲਈ ਹੁੰਦੇ ਹਨ।ਜਹਾਜ ਸਵਾਰੀਆਂ ਤੇ ਬੈਗਾਂ ਸਮੇਤ 41.5 ਟਨ ਅਤੇ ਕਾਰਗੋ 14.1 ਟਨ ਭਾਰ ਲੈ ਕੇ ਉਡਾਣ ਭਰ ਸਕਦਾ ਹੈ।ਇਹ ਜਾਣਕਾਰੀ ਏਅਰ ਇੰਡੀਆ ਦੇ ਅਧਿਕਾਰੀਆਂ ਨੇ ਮੀਡੀਆ ਨਾਲ ਸਾਂਝੀ ਕੀਤੀ ਹੈ।
ਬਹਿਰਹਾਲ ਬੀ-474 ਜਹਾਜ ਵਿੱਚ 423 ਸੀਟਾਂ ਦੀ ਸਮਰਥਾ ਹੈ, ਜਿਸ ਵਿੱਚ 12 ਪਹਿਲੇ ਦਰਜੇ ਦੀਆਂ , 26 ਬਜਿਨਸ ਕਲਾਸ ਦੀਆਂ ਅਤੇ 385 ਇਕਨੋਮੀ ਦਰਜੇ ਦੀਆਂ ਸੀਟਾਂ ਹਨ।