ਮਥੁਰਾ: ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜਨਮ ਉਤਸਵ ਵਿੱਚ ਸ਼ਾਮਿਲ ਹੋਣ ਲਈ ਦੂਰੋਂ-ਦੂਰੋਂ ਲੱਖਾਂ ਸ਼ਰਧਾਲੂ ਮਥੁਰਾ ਪੁੱਜੇ ਹਨ। ਸ਼੍ਰੀ ਕ੍ਰਿਸ਼ਨ ਜਨਮ ਭੂਮੀ ਮੰਦਿਰ ਦੇ ਗੋਵਿੰਦ ਨਗਰ ਗੇਟ ਕੋਲ ਸ਼ਰਧਾਲੂਆਂ ਦੀਆਂ ਲੰਮੀਆਂ ਲਾਈਨਾਂ ਲੱਗੀਆਂ ਹਨ।
ਸ਼ਰਧਾਲੂਆਂ ਨੇ ਦੱਸਿਆ ਕਿ ਕਈ ਦਿਨ ਪਹਿਲਾਂ ਹੀ ਅਸੀਂ ਪਲਾਨਿੰਗ ਕੀਤੀ ਸੀ ਕਿ ਇਸ ਵਾਰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਥੁਰਾ ਵਿੱਚ ਹੀ ਮਨਾਂਵਾਂਗੇ। ਇਸ ਵਾਰ ਮਥੁਰਾ ਆ ਕੇ ਬਹੁਤ ਚੰਗਾ ਲੱਗ ਰਿਹਾ ਹੈ। ਇਸ ਮੌਕੇ ਪੂਰਾ ਸ਼ਹਿਰ ਸੱਜਿਆ ਹੋਇਆ ਹੈ। ਇਸ ਨਾਲ ਲੱਗ ਰਿਹਾ ਹੈ ਕਿ ਅਸੀਂ ਭਗਵਾਨ ਕ੍ਰਿਸ਼ਨ ਦੀ ਨਗਰੀ ਵਿੱਚ ਪਹੁੰਚ ਗਏ ਹਾਂ। ਸਾਰੇ ਸ਼ਰਧਾਲੂ ਆਪਣੇ ਨਟਖੱਟ ਕਾਨਹਾਂ ਦੀ ਇੱਕ ਝਲਕ ਪਾਉਣ ਨੂੰ ਉਤਸ਼ਾਹਿਤ ਹਨ।
ਮਥੁਰਾ: ਕਾਨਹਾਂ ਦਾ ਬਸ ਇੱਕ ਦੀਦਾਰ ਕਰਨ ਲਈ ਦੂਰੋਂ-ਦੂਰੋਂ ਆਏ ਸ਼ਰਧਾਲੂ - janam ashtmi
ਉੱਤਰ ਪ੍ਰਦੇਸ਼ ਦੇ ਮਥੁਰਾ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਣ ਦੇ ਜਨਮ ਉਤਸਵ ਨੂੰ ਲੈ ਕੇ ਸ਼ਰਧਾਲੂਆਂ ਦੀ ਭੀੜ ਲੱਗੀ ਹੋਈ ਹੈ। ਲੋਕ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਇੱਕ ਝਲਕ ਪਾਉਣ ਲਈ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ।
ਭਗਵਾਨ ਸ਼੍ਰੀ ਕ੍ਰਿਸ਼ਣ ਦੇ ਜਨਮ ਉਤਸਵ ਨੂੰ ਲੈ ਕੇ ਜੁਟੇ ਸ਼ਰਧਾਲੂਆਂ
ਵੀਡੀਓ ਵੇਖਣ ਲਈ ਕਲਿੱਕ ਕਰੋ
ਦੁਲਹਨ ਵਾਂਗ ਸੱਜਿਆ ਵਰਿੰਦਾਵਨ
ਇੱਥੇ ਹਰ ਪਾਸੇ ਸ਼ਰਧਾਲੂ ਕਾਨਹਾਂ ਦੇ ਰੰਗ ਵਿੱਚ ਰੰਗੇ ਹੋਏ ਨਜ਼ਰ ਆ ਰਹੇ ਹਨ। ਉੱਥੇ ਹੀ ਵਰਿੰਦਾਵਨ ਨੂੰ ਵੀ ਦੁਲਹਨ ਵਾਂਗ ਸਜਾਇਆ ਗਿਆ ਹੈ। ਮੰਦਿਰ ਦੇ ਗੋਸਵਾਮੀ ਰਾਜੂ ਨੇ ਦੱਸਿਆ ਕਿ 12 ਵਜੇ ਤੋਂ ਕਾਨਹਾਂ ਦਾ ਜਨਮ ਉਤਸਵ ਮਨਾਇਆ ਜਾਵੇਗਾ। ਸਭ ਤੋਂ ਪਹਿਲਾਂ ਕਾਨਹਾਂ ਦਾ ਦੁੱਧ, ਦਹੀ, ਘਿਉ, ਗੁਲਾਬ ਜਲ ਅਤੇ ਸ਼ਹਿਦ ਨਾਲ ਅਭੀਸ਼ੇਕ ਕੀਤਾ ਜਾਵੇਗਾ। ਇਸ ਤੋਂ ਬਾਅਦ ਅੱਤਰ ਨਾਲ ਕਾਨਹਾਂ ਦੀ ਮਾਲਿਸ਼ ਕੀਤੀ ਜਾਵੇਗੀ। ਫਿਰ ਕਾਨਹਾਂ ਨੂੰ ਪੀਲੇ ਕੱਪੜੇ ਪੁਆਏ ਜਾਣਗੇ ਅਤੇ ਉਸ ਤੋਂ ਬਾਅਦ ਲੋਕ ਕਾਨਹਾਂ ਦੇ ਦਰਸ਼ਨ ਕਰ ਸਕਣਗੇ।