ਪਟਨਾ: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਪਟਨਾ ਦੇ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਮਾਗਮ ਕਰਵਾਇਆਂ ਗਿਆ। ਹਰ ਸਾਲ ਲੱਖਾਂ ਦੀ ਤਦਾਦ ਵਿੱਚ ਸੰਗਤ ਗੁਰੂ ਦੀ ਰਹਿਮਤ ਪਾਉਣ ਲਈ ਪਹੁੰਚਦੀਆਂ ਹਨ। ਪਰ ਇਸ ਵਾਰ ਕੋਰੋਨਾ ਮਹਾਂਮਾਰੀ ਅਤੇ ਟ੍ਰੇਨਾਂ ਦੀ ਘਟ ਆਵਾਜਾਈ ਨੂੰ ਲੈ ਕੇ ਘਟ ਤਦਾਦ ਵਿੱਚ ਸੰਗਤਾਂ ਪਟਨਾ ਸਾਹਿਬ ਪਹੁੰਚਿਆਂ।
ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਸੰਗਤਾਂ ਨੇ ਲਵਾਈ ਹਾਜਰੀ, ਕਿਸਾਨਾਂ ਲਈ ਕੀਤੀ ਅਰਦਾਸ - ਤਖ਼ਤ ਸ੍ਰੀ ਪਟਨਾ ਸਾਹਿਬ
ਪਟਨਾ ਦੇ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਨੇ ਗੁਰੂਘਰ ਵਿੱਚ ਹਾਜਰੀ ਲਵਾਈ।
ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਸੰਗਤਾਂ ਨੇ ਲਵਾਈ ਹਾਜਰੀ
ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਲੁਧਿਆਣਾ ਤੋਂ ਆਏ ਇੱਕ ਵਿਅਕਤੀ ਨੇ ਦੱਸਿਆ ਕਿ ਗੁਰੂ ਦੇ ਘਰ ਵਿੱਚ ਕੋਈ ਛੋਟਾ-ਵੱਡਾ ਨਹੀਂ ਹੈ, ਪ੍ਰਸ਼ਾਦਾ ਬਨਾਉਣ ਤੋਂ ਲੈ ਕੇ ਭਾਂਡੇ ਧੋਣ ਤੱਕ ਸਾਰੇ ਕੰਮ ਸੰਗਤਾਂ ਆਪ ਹੀ ਕਰਦੀਆਂ ਹਨ, ਜਿਸ ਨੂੰ ਕਰਨ ਵਿੱਚ ਖੁਸ਼ੀ ਮਿਲਦੀ ਹੈ। ਉੱਥੇ ਹੀ ਪੰਜਾਬ ਦੀ ਰਹਿਣ ਵਾਲੀ ਇੱਕ ਮਹਿਲਾ ਨੇ ਦੱਸਿਆ ਕਿ ਉਹ ਪਿਛਲੇ 6 ਸਾਲ ਤੋਂ ਇੱਥੇ ਆ ਰਹੀ ਹੈ ਅਤੇ ਇੱਥੇ ਆ ਕੇ ਸੇਵਾ ਕਰਦੀ ਹੈ। ਉੱਥੇ ਹੀ ਇੱਕ ਹੋਰ ਮਹਿਲਾ ਨੇ ਦੱਸਿਆ ਕਿ ਇਸ ਵਾਰ ਸੰਗਤਾਂ ਦੀ ਆਮਦ ਘਟ ਹੈ, ਕਿਉਕਿ ਲੋਕ ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਗਏ ਹੋਏ ਹਨ।