VIDEO: ਮਥੁਰਾ 'ਚ ਕ੍ਰਿਸ਼ਨ ਲੀਲਾ ਦਾ ਆਨੰਦ ਲੈ ਰਹੇ ਸ਼ਰਧਾਲੂ - vrindavan temple aarti live
ਭਗਵਾਨ ਸ਼੍ਰੀ ਕ੍ਰਿਸ਼ਣ ਦਾ 5246ਵਾਂ ਜਨਮ ਉਤਸਵ ਰਾਤ 12 ਵਜੇ ਤੋਂ ਮਨਾਇਆ ਜਾਵੇਗਾ। ਦੂਰ-ਦਰਾਡੇ ਤੋਂ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਮਥੁਰਾ ਪਹੁੰਚ ਰਹੇ ਹਨ। ਸ਼੍ਰੀ ਕ੍ਰਿਸ਼ਣ ਜਨਮ ਭੂਮੀ ਟਰੱਸਟ ਦੇ ਲੀਲਾ ਰੰਗ ਮੰਚ ਵਲੋਂ ਸੰਸਕ੍ਰਿਤਕ ਪ੍ਰੋਗਰਾਮ ਅਤੇ ਰਾਧਾ-ਕ੍ਰਿਸ਼ਣ ਦੀਆਂ ਲੀਲਾ ਵਿਖਾਈਆਂ ਗਈਆਂ।
ਕ੍ਰਿਸ਼ਨ ਲੀਲਾ
ਮਥੁਰਾ: ਭਗਵਾਨ ਸ਼੍ਰੀ ਕ੍ਰਿਸ਼ਣ ਦੇ ਜਨਮ ਉਤਸਵ ਨੂੰ ਲੈ ਕੇ ਸ਼੍ਰੀ ਕ੍ਰਿਸ਼ਣ ਜਨਮ ਭੂਮੀ ਮੰਦਰ ਵਿੱਚ ਸ਼ਰਧਾਲੂਆਂ ਦੀ ਭੀੜ ਲੱਗੀ ਹੋਈ ਹੈ। ਦੇਸ਼ ਅਤੇ ਵਿਦੇਸ਼ ਤੋਂ ਸ਼ਰਧਾਲੂ ਲੀਲਾ ਰੰਗ ਮੰਚ ਵਲੋਂ ਕਰਵਾਏ ਜਾ ਰਹੇ ਸੰਸਕ੍ਰਿਤਕ ਪ੍ਰੋਗਰਾਮ ਨੂੰ ਵੇਖਣ ਲਈ ਆਏ ਹਨ। ਇਸ ਦੌਰਾਨ ਸ਼ਰਧਾਲੂਆਂ ਦੀ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ।