ਪੰਜਾਬ

punjab

ETV Bharat / bharat

ਵਿਸ਼ਾਖਾਪਟਨਮ ਕਰੇਨ ਹਾਦਸਾ: ਰਾਜਨਾਥ ਸਿੰਘ ਨੇ ਪ੍ਰਗਟਾਇਆ ਦੁੱਖ, ਬਣਾਈ ਵਿਭਾਗੀ ਜਾਂਚ ਕਮੇਟੀ - ਰਾਜਨਾਥ ਸਿੰਘ

ਵਿਸ਼ਾਖਾਪਟਨਮ ਦੇ ਹਿੰਦੁਸਤਾਨ ਸ਼ਿਪਯਾਰਡ ਵਿਖੇ ਇੱਕ 70 ਟਨ ਭਾਰੀ ਕ੍ਰੇਨ ਦੇ ਡਿੱਗ ਜਾਣ ਨਾਲ 11 ਲੋਕਾਂ ਦੀ ਮੌਤ ਹੋ ਗਈ ਸੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਹਾਦਸੇ ਵਿੱਚ ਆਪਣੀ ਜਾਨ ਗੁਆਉਣ ਵਾਲਿਆਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਵਿਭਾਗੀ ਜਾਂਚ ਕਮੇਟੀ ਬਣਾਈ ਗਈ ਹੈ।

ਵਿਸ਼ਾਖਾਪਟਨਮ ਕਰੇਨ ਹਾਦਸਾ: ਰਾਜਨਾਥ ਸਿੰਘ ਨੇ ਪ੍ਰਗਟਾਇਆ ਦੁੱਖ, ਵਿਭਾਗੀ ਜਾਂਚ ਕਮੇਟੀ ਕਾਇਮ
ਵਿਸ਼ਾਖਾਪਟਨਮ ਕਰੇਨ ਹਾਦਸਾ: ਰਾਜਨਾਥ ਸਿੰਘ ਨੇ ਪ੍ਰਗਟਾਇਆ ਦੁੱਖ, ਵਿਭਾਗੀ ਜਾਂਚ ਕਮੇਟੀ ਕਾਇਮ

By

Published : Aug 2, 2020, 11:09 AM IST

ਅਮਰਾਵਤੀ: ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ ਹਿੰਦੁਸਤਾਨ ਸ਼ਿਪਯਾਰਡ ਵਿੱਚ ਹੋਏ ਕਰੇਨ ਹਾਦਸੇ 'ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੁੱਖ ਪ੍ਰਗਟ ਕੀਤਾ। ਦੱਸ ਦੇਈਏ ਕਿ ਇਹ ਕਰੇਨ ਹਾਦਸਾ ਸ਼ਨੀਵਾਰ ਨੂੰ ਹੋਇਆ ਸੀ ਜਿਸ ਵਿੱਚ 11 ਲੋਕਾਂ ਦੀ ਮੌਤ ਹੋ ਗਈ।

ਰਾਜਨਾਥ ਸਿੰਘ ਨੇ ਕਰੇਨ ਹਾਦਸੇ 'ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਸ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਵਿਭਾਗੀ ਜਾਂਚ ਕਮੇਟੀ ਬਣਾਈ ਗਈ ਹੈ। ਰਾਜਨਾਥ ਸਿੰਘ ਨੇ ਟਵੀਟ ਕੀਤਾ ਕਿ ਵਿਸ਼ਾਖਾਪਟਨਮ ਦੇ ਐਚਐਸਐਲ ਵਿੱਚ ਹਾਦਸੇ ਕਾਰਨ 11 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨਾਲ ਮੈਂ ਦੁੱਖ ਸਾਂਝਾ ਕਰਦਾ ਹਾਂ। ਮੈਂ ਚਾਹੁੰਦਾ ਹਾਂ ਕਿ ਜ਼ਖ਼ਮੀ ਲੋਕ ਜਲਦੀ ਠੀਕ ਹੋ ਜਾਣ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਵਿਭਾਗੀ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਹੈ।

ਵਿਸ਼ਾਖਾਪਟਨਮ ਕਰੇਨ ਹਾਦਸਾ: ਰਾਜਨਾਥ ਸਿੰਘ ਨੇ ਪ੍ਰਗਟਾਇਆ ਦੁੱਖ, ਵਿਭਾਗੀ ਜਾਂਚ ਕਮੇਟੀ ਕਾਇਮ

ਮ੍ਰਿਤਕਾਂ ਵਿਚੋਂ 4 ਐਚਐਸਐਲ ਦੇ ਕਰਮਚਾਰੀ ਹਨ, ਜਦਕਿ 7 ਹੋਰ ਠੇਕੇਦਾਰੀ ਕੰਪਨੀ ਦੇ ਕਰਮਚਾਰੀ ਹਨ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਲ੍ਹਾ ਕੁਲੈਕਟਰ ਵਿਨੈ ਚੰਦ ਨੇ ਵੀ ਇਸ ਘਟਨਾ ਦੀ ਜਾਂਚ ਸ਼ੁਰੂ ਕਰਨ ਲਈ ਇਕ ਕਮੇਟੀ ਦਾ ਗਠਨ ਕੀਤਾ ਹੈ।

ਵਿਸ਼ਾਖਾਪਟਨਮ ਦੇ ਐਚਐਸਐਲ ਵਿਖੇ ਸ਼ਨੀਵਾਰ ਨੂੰ ਇੱਕ 70 ਟਨ ਦੀ ਭਾਰੀ ਕ੍ਰੇਨ ਡਿੱਗ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਠੇਕੇਦਾਰ ਅਨੁਪਮ ਇੰਜੀਨੀਅਰ ਅਤੇ ਗ੍ਰੀਨਫੀਲਡ ਕਰੇਨ ਲੋਡ ਸਮਰੱਥਾ ਦੀ ਜਾਂਚ ਕਰ ਰਹੇ ਸਨ। ਕ੍ਰੇਨ ਅਚਾਨਕ ਖਿਸਕ ਗਈ ਜਿਸ ਵਿੱਚ ਦੱਬੇ 11 ਲੋਕਾਂ ਮੌਤ ਹੋ ਗਈ। ਹਾਦਸੇ ਸਮੇਂ ਕਰੇਨ ਲੋਡਿੰਗ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।

ਇਹ ਵੀ ਪੜ੍ਹੋ:ਅੰਮ੍ਰਿਤਸਰ-ਹਾਈਵੇ 'ਤੇ ਵਾਪਰਿਆ ਸੜਕ ਹਾਦਸਾ, ਜਾਨੀ ਨੁਕਸਾਨ ਤੋਂ ਬਚਾਅ

ABOUT THE AUTHOR

...view details