ਪੰਜਾਬ

punjab

By

Published : Feb 4, 2020, 1:46 PM IST

ETV Bharat / bharat

ਸਰੀਰ ਵਿਗਿਆਨ ਵਿਭਾਗ ਨੂੰ ਕੈਂਸਰ ਦੇ ਰੋਕਥਾਮ ਲਈ ਮਿਲੀ ਵੱਡੀ ਕਾਮਯਾਬੀ

ਬੀਕੇਨੇਰ ਦੇ ਐਸਪੀ ਮੈਡੀਕਲ ਕਾਲਜ ਦੇ ਸਰੀਰ ਵਿਗਿਆਨ ਵਿਭਾਗ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ। ਸਰੀਰਕ ਵਿਗਾੜ ਤੋਂ ਪਹਿਲਾਂ ਸਰੀਰਕ ਢਾਂਚੇ ਵਿੱਚ ਤਬਦੀਲੀਆਂ ਦਾ ਪਤਾ ਲਗਾਉਣ ਵਿੱਚ ਸਫਲਤਾ ਮਿਲੀ ਹੈ।

ਕੈਂਸਰ ਦੀ ਰੋਕਥਾਮ ਲਈ ਨਵੀਂ ਖੋਜ
ਕੈਂਸਰ ਦੀ ਰੋਕਥਾਮ ਲਈ ਨਵੀਂ ਖੋਜ

ਬੀਕਾਨੇਰ: ਕੈਂਸਰ ਇੱਕ ਘਾਤਕ ਬਿਮਾਰੀ ਹੈ, ਜਿਸ ਦਾ ਨਾਂਅ ਸੁਣਦੇ ਹੀ ਲੋਕਾਂ ਦੇ ਜ਼ਹਿਨ 'ਚ ਡਰ ਪੈਦਾ ਹੋ ਜਾਂਦਾ ਹੈ ਪਰ ਹੁਣ ਕੈਂਸਰ ਦੀ ਰੋਕਥਾਮ ਲਈ ਖੇਤਰ ਵਿੱਚ ਬੀਕੇਨੇਰ ਦੇ ਐਸਪੀ ਮੈਡੀਕਲ ਕਾਲਜ ਦੇ ਸਰੀਰ ਵਿਗਿਆਨ ਵਿਭਾਗ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ। ਸਰੀਰ ਵਿਗਿਆਨ ਵਿਭਾਗ ਦੀ ਲੈਬ ਵਿਚ ਪਿਛਲੇ 1 ਸਾਲ ਤੋਂ ਕੈਂਸਰ ਦੀ ਬਿਮਾਰੀ ਦੇ ਕਾਰਨ, ਸਰੀਰਕ ਵਿਗਾੜ ਤੋਂ ਪਹਿਲਾਂ ਸਰੀਰਕ ਢਾਂਚੇ ਵਿੱਚ ਤਬਦੀਲੀਆਂ ਦਾ ਪਤਾ ਲਗਾਉਣ ਵਿੱਚ ਸਫਲਤਾ ਮਿਲੀ ਹੈ।

ਵੇਖੋ ਵੀਡੀਓ

ਲੈਬ ਵਿੱਚ ਖੂਨ ਅਤੇ ਟਿਸ਼ੂਆਂ ਦੀ ਜਾਂਚ ਕਰਕੇ ਪਹਿਲੇ ਪੜਾਅ ਤੋਂ ਪਹਿਲਾਂ ਪਾਨ ਮਸਾਲਾ, ਸੁਪਾਰੀ ਖਾਣ ਨਾਲ ਹੋਣ ਵਾਲੇ ਫਾਈਬਰੋਸਿਸ ਦੀ ਬਿਮਾਰੀ ਦਾ ਪਤਾ ਲਗਾਉਣ ਦੀ ਸੋਚਣ ਦੀ ਇੱਕ ਪ੍ਰਕਿਰਿਆ ਪੂਰੀ ਕਰ ਲਈ ਹੈ। ਇਸ ਪ੍ਰਕਿਰਿਆ ਵਿਚ 30 ਲੋਕਾਂ ਨੂੰ ਖੋਜ ਵਿਚ ਸ਼ਾਮਲ ਕਰ ਉਨ੍ਹਾਂ ਦੀ ਜਾਂਚ ਕੀਤੀ, ਜਿਸ ਨਾਲ ਉਨ੍ਹਾਂ ਨੂੰ ਕੈਂਸਰ ਹੋਣ ਖਦਸ਼ਾ ਜਤਾਇਆ ਹੈ। ਇਸ ਪ੍ਰੋਜੈਕਟ ਦੇ ਪਹਿਲੇ ਪੜਾਅ ਵਿਚ ਕੈਂਸਰ ਦੇ ਮਰੀਜ਼ਾਂ ਦੇ ਖੂਨ ਦੇ ਨਮੂਨਿਆਂ ਅਤੇ ਟਿਸ਼ੂ ਜਾਂਚ ਨੂੰ ਲੈ ਕੇ ਕੀਤੀ ਗਈ ਜਾਂਚ ਵਿਚ ਪਾਇਆ ਗਿਆ ਕਿ ਉਨ੍ਹਾਂ ਦੇ ਕ੍ਰੋਮੋਸੋਮ 17 ਵਾਪੀ ਵਿਚ ਤਬਦੀਲੀ ਨਜ਼ਰ ਆਈ। ਇਸ ਤੋਂ ਬਾਅਦ ਉਨ੍ਹਾਂ ਦੇ ਕ੍ਰੋਮੋਸੋਮ 17 ਅਤੇ p53 ਨੂੰ ਅਲੱਗ ਕਰਕੇ ਜਾਂਚ ਕੀਤੀ ਗਈ ਬਦਲਾਅ ਦੇਖਿਆ ਗਿਆ। ਇਹ ਉਹ ਮਰੀਜ਼ ਸਨ ਜਿਹੜੇ ਸੁਪਾਰੀ ਪਾਨ, ਮਸਾਲਾ ਜਰਦਾ ਖਾਣੇ ਸਮੇਤ ਹੋਰ ਤੰਬਾਕੂ ਦੇ ਬਾਅਦ ਮੂੰਹ ਦੇ ਕੈਸਰ ਨਾਲ ਪੀੜਤ ਸੀ।

ਸਰੀਰ ਵਿਗਿਆਨ ਵਿਭਾਗ ਦੇ ਖੋਜਕਰਤਾ ਡਾ. ਜਸ਼ਕਰਨ ਨੇ ਦੱਸਿਆ ਕਿ ਖੋਜ ਦੇ ਦੂਜੇ ਪੜਾਅ ਵਿੱਚ ਅਜਿਹੇ ਲੋਕ ਨੂੰ ਸ਼ਾਮਲ ਕੀਤਾ ਗਿਆ ਹੈ ਜੋ ਤੰਬਾਕੂ, ਸੁਪਾਰੀ ਪਾਨ ਮਸਾਲਾ ਖਾਂਦੇ ਹਨ ਪਰ ਕੈਸਰ ਪੀੜਤ ਨਹੀ ਹਨ ਇਸ ਦੇ ਬਾਵਜੂਦ ਅਜਿਹੇ ਲੋਕਾਂ ਦੇ ਕ੍ਰੋਮੋਸੋਮ 17 ਵਾ p53 ਵਿੱਚ ਬਦਲਾਅ ਨੂੰ ਦੇਖ ਕੇ ਦੱਸਿਆ ਜਾ ਸਕੇਗਾ ਕਿ ਤੁਰੰਤ ਪ੍ਰਭਾਵ ਨਾਲ ਆਪਣੀ ਆਦਤ ਵਿੱਚ ਬਦਲਾਅ ਕਰੇ ਨਹੀ ਤਾਂ ਉਨ੍ਹਾਂ ਨੂੰ ਵੀ ਕੈਂਸਰ ਹੋ ਸਕਦਾ ਹੈ। ਵਰਤਮਾਨ ਵਿੱਚ ਸਰੀਰ ਵਿਗਿਆਨ ਵਿਭਾਗ ਕੈਂਸਰ ਹੋਣ ਤੋਂ ਪਹਿਲਾ ਖੂਨ ਦੀ ਜਾਂਚ ਕਰ ਸਰੀਰਿਕ ਢਾਂਚੇ ਵਿੱਚ ਆ ਰਹੇ ਬਦਲਾਅ ਨੂੰ ਲੈ ਕੇ ਖੋਜ ਚੱਲ ਰਹੀ ਹੈ। ਇਸਦੀ ਇੱਕ ਪ੍ਰਕਿਰਿਆ ਪੂਰੀ ਕਰ ਲਈ ਹੈ।

ਇਹ ਵੀ ਪੜੋ: ਵਿਸ਼ਵ ਕੈਂਸਰ ਦਿਵਸ ਮਨਾਉਣ ਦਾ ਮਕਸਦ ?

ਸਰੀਰ ਵਿਗਿਆਨ ਵਿਭਾਗ ਦੇ ਮੁਖੀ ਡਾ. ਮੋਹਨ ਸਿੰਘ ਨੇ ਦੱਸਿਆ ਹੁਣ ਤੱਕ ਹੋ ਚੁੱਕੀ ਖੋਜ ਦੇ ਨਤੀਜਿਆਂ ਨੂੰ ਦੇਖ ਕੇ ਰਿਸਰਚ ਨਾਲ ਜੁੜੇ ਡਾਕਟਰ ਕਾਫੀ ਖੁਸ਼ ਹਨ। ਉਨ੍ਹਾਂ ਦਾ ਮੰਨੀਏ ਤਾ ਜਿਨ੍ਹਾਂ ਵਿਆਕਤੀਆਂ ਵਿੱਚ ਕੈਂਸਰ ਹੋਣ ਦੀ ਜ਼ਿਆਦਾ ਸੰਭਾਵਨਾ ਹੈ। ਉਨ੍ਹਾਂ ਦਾ ਪਹਿਲਾ ਪਤਾ ਲਗਾ ਕੇ ਨਾ ਸਿਰਫ਼ ਕੈਂਸਰ ਨੂੰ ਖਤਮ ਕਰਨ ਵਿੱਚ ਮਦਦ ਮਿਲੇਗੀ ਬਲਕਿ ਦੁਬਾਰਾ ਇਸਦੇ ਹੋਣ ਦਾ ਖਦਸ਼ਾ ਕਾਫੀ ਘੱਟ ਹੋ ਜਾਵੇਗਾ।

ABOUT THE AUTHOR

...view details