ਪੰਜਾਬ

punjab

ETV Bharat / bharat

ਸੁਭਾਸ਼ ਚੰਦਰ ਬੋਸ ਤੇ ਮਹਾਤਮਾ ਗਾਂਧੀ ਵਿਚਾਲੇ ਵਿਚਾਰਧਾਰਕ ਮਤਭੇਦ - ਸੁਭਾਸ਼ ਚੰਦਰ ਬੋਸ

ਸੁਭਾਸ਼ ਚੰਦਰ ਬੋਸ ਤੇ ਮਹਾਤਮਾ ਗਾਂਧੀ ਵਿਚਾਲੇ ਵਿਚਾਰਧਾਰਕ ਮਤਭੇਦ ਸਨ। 1939 ਵਿਚ ਬੋਸ ਤੇ ਗਾਂਧੀ ਦਰਮਿਆਨ ਰਾਸ਼ਟਰੀ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਨੂੰ ਲੈ ਕੇ ਕਾਫ਼ੀ ਤਕਰਾਰ ਹੋਈ ਸੀ।

ਫ਼ੋਟੋ

By

Published : Sep 22, 2019, 7:17 AM IST

1940 ਵਿਚ ਭਾਰਤੀ ਰਾਸ਼ਟਰੀ ਕਾਂਗਰਸ ਦਾ ਤਿੰਨ ਦਿਨਾਂ ਮਹੱਤਵਪੂਰਨ ਇਜਲਾਸ 18 ਤੋਂ 20 ਮਾਰਚ ਤੱਕ ਝਾਰਖੰਡ ਦੇ ਰਾਮਗੜ 'ਚ ਮੌਲਾਨਾ ਅਬੁਲ ਕਲਾਮ ਆਜ਼ਾਦ ਦੀ ਪ੍ਰਧਾਨਗੀ ਹੇਠ ਹੋਇਆ। ਉਸੇ ਸਮੇਂ ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਵੀ ਰਾਮਗੜ 'ਚ ਕਾਂਗਰਸ ਦੀਆਂ ਨੀਤੀਆਂ ਵਿਰੁੱਧ ਬਰਾਬਰ ਸੈਸ਼ਨ ਦਾ ਆਯੋਜਨ ਕੀਤਾ ਤੇ ਪੂਰੇ ਸ਼ਹਿਰ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ। ਉਸ ਜਗ੍ਹਾ 'ਤੇ ਅਸ਼ੋਕਾ ਪਿੱਲਰ ਅਜੇ ਵੀ ਬਰਕਰਾਰ ਹੈ ਜਿੱਥੇ ਕਾਂਗਰਸ ਦਾ ਸੈਸ਼ਨ ਹੋਇਆ ਸੀ। ਇਸ ਵੇਲੇ ਅਸ਼ੋਕਾ ਪਿੱਲਰ ਸਿੱਖ ਰੈਜੀਮੈਂਟ ਸੈਂਟਰ ਦੇ ਅਧੀਨ ਹੈ।

ਇਹ ਵੀ ਪੜ੍ਹੋ: ਅਲਬਰਟ ਆਈਨਸਟੀਨ ਦੇ ਮਹਾਤਮਾ ਗਾਂਧੀ ਬਾਰੇ ਵਿਚਾਰ

ਕਾਂਗਰਸ ਦੇ ਇਸ ਸੈਸ਼ਨ ਵਿੱਚ ਮਹਾਤਮਾ ਗਾਂਧੀ ਖ਼ੁਦ ਸ਼ਾਮਿਲ ਹੋਏ ਸਨ। ਉਹ ਰਾਮਗੜ ਪਹੁੰਚੇ ਅਤੇ ਸਮਾਗਮ ਵਾਲੀ ਥਾਂ ਤੇ ਲਾਈ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਬਾਪੂ ਨੇ ਸੰਮੇਲਨ ਵਿਚ ਮੌਜੂਦ ਔਰਤਾਂ ਨੂੰ ਪਰਦਾ, ਅਛੂਤਤਾ, ਅਨਪੜ੍ਹਤਾ ਤੇ ਅੰਧਵਿਸ਼ਵਾਸ ਵਰਗੀਆਂ ਪ੍ਰਥਾਵਾਂ ਨੂੰ ਖ਼ਤਮ ਕਰਨ ਦੀ ਅਪੀਲ ਕੀਤੀ।

ਵੀਡੀਓ

ਭਾਰਤ ਛੱਡੋ ਅੰਦੋਲਨ ਦੀ ਨੀਂਹ ਰਾਮਗੜ ਵਿੱਚ ਰੱਖੀ ਗਈ। ਮਹਾਤਮਾ ਗਾਂਧੀ ਨੇ ਕੌਮੀ ਅੰਦੋਲਨ ਦੌਰਾਨ ਕਈ ਵਾਰ ਰਾਮਗੜ ਤੇ ਝਾਰਖੰਡ ਦੇ ਨਾਲ ਲੱਗਦੇ ਇਲਾਕਿਆਂ ਦਾ ਦੌਰਾ ਕੀਤਾ ਤੇ ਲੋਕਾਂ ਨੂੰ ਸੁਤੰਤਰਤਾ ਅੰਦੋਲਨ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ।

ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦਾ 30 ਜਨਵਰੀ 1948 ਨੂੰ ਕਤਲ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਗਾਂਧੀ ਜੀ ਦੀਆਂ ਅਸਥੀਆਂ ਦਾ ਕੁਝ ਹਿੱਸਾ ਰਾਮਗੜ ਲਿਆਂਦਾ ਗਿਆ ਸੀ। ਉਨ੍ਹਾਂ ਦੀ ਸਮਾਧ ਦਾਮੋਦਰ ਨਦੀ ਦੇ ਕੰਢੇ ਬਣਾਈ ਗਈ ਹੈ, ਜਿਸ ਨੂੰ ਹੁਣ ਗਾਂਧੀ ਘਾਟ ਵਜੋਂ ਜਾਣਿਆ ਜਾਂਦਾ ਹੈ। ਹਰ ਸਾਲ ਦੇਸ਼ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੀ ਬਰਸੀ ਮੌਕੇ ਸ਼ਰਧਾਂਜਲੀ ਭੇਟ ਕਰਦਾ ਹੈ। ਇਨ੍ਹਾਂ ਦਹਾਕਿਆਂ ਵਿਚ ਗਾਧੀ ਦੀਆਂ ਯਾਦਾਂ ਨਾ ਤਾਂ ਮੁੱਕਦੀਆਂ ਹਨ ਅਤੇ ਨਾ ਹੀ ਭੁੱਲਦੀਆਂ ਹਨ।

ABOUT THE AUTHOR

...view details