ਨਵੀਂ ਦਿੱਲੀ: ਸੁਪਰੀਮ ਕੋਰਟ ਵੱਲੋਂ ਨਿਯੁਕਤ ਵਾਰਤਾਕਾਰ ਸੀਨੀਅਰ ਐਡਵੋਕੇਟ ਸੰਜੇ ਹੇਗੜੇ ਅਤੇ ਐਡਵੋਕੇਟ ਸਾਧਨਾ ਰਾਮਚੰਦਰਨ ਤੀਜੇ ਦਿਨ ਮੁੜ ਤੋਂ ਸ਼ਾਹੀਨ ਬਾਗ ਪਹੁੰਚੇ ਅਤੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ। ਹਾਲਾਂਕਿ, ਇਸ ਗੱਲਬਾਤ ਦਾ ਹਲੇ ਸਿੱਟਾ ਸਾਹਮਣੇ ਨਹੀਂ ਆਇਆ ਹੈ।
ਸ਼ਾਹੀਨ ਬਾਗ 'ਚ 70ਵੇਂ ਦਿਨ ਵੀ ਪ੍ਰਦਰਸ਼ਨ ਜਾਰੀ, ਵਾਰਤਾਕਾਰਾਂ ਨੇ ਲੋਕਾਂ ਨਾਲ ਕੀਤੀ ਗੱਲਬਾਤ - Shaheen Bagh protests
ਸੁਪਰੀਮ ਕੋਰਟ ਵੱਲੋਂ ਨਿਯੁਕਤ ਵਾਰਤਾਕਾਰ ਸੀਨੀਅਰ ਐਡਵੋਕੇਟ ਸੰਜੇ ਹੇਗੜੇ ਅਤੇ ਐਡਵੋਕੇਟ ਸਾਧਨਾ ਰਾਮਚੰਦਰਨ ਸ਼ਾਹੀਨਬਾਗ ਪਹੁੰਚੇ ਅਤੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ।
ਜਾਣਕਾਰੀ ਮੁਤਾਬਕ ਵਾਰਤਾਕਾਰਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਇੱਕ ਪਾਸੇ ਦਾ ਰਾਹ ਛੱਡਣ ਲਈ ਕਿਹਾ ਹੈ। ਵਾਰਤਾਕਾਰਾਂ ਨੇ ਪ੍ਰਦਰਸ਼ਨਕਾਰੀਆਂ ਦੀ ਸੁਰੱਖਿਆ ਬਾਰੇ ਐੱਸਐੱਚਓ ਤੋਂ ਪੁੱਛਗਿੱਛ ਕੀਤੀ। ਇਸ 'ਤੇ ਐਸਐਚਓ ਨੇ ਪ੍ਰਦਰਸ਼ਨਕਾਰੀਆਂ ਨੂੰ ਸੁਰੱਖਿਆ ਪ੍ਰਦਾਨ ਕਰਨ ਦੀ ਗੱਲ ਕਹੀ ਹੈ।
ਜ਼ਿਕਰਯੋਗ ਹੈ ਕਿ ਵਾਰਤਾਕਾਰਾਂ ਦਾ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਦਾ ਤੀਜਾ ਦਿਨ ਹੈ। ਸ਼ਾਹੀਨ ਬਾਗ 'ਚ ਪਿਛਲੇ 70 ਦਿਨਾਂ ਤੋਂ ਲਗਾਤਾਰ ਧਰਨੇ 'ਤੇ ਬੈਠੇ ਧਰਨਾਕਾਰੀਆਂ ਨੇ ਬੀਤੇ 2 ਦਿਨਾਂ 'ਚ ਵਾਰਤਾਕਾਰਾਂ ਨੂੰ ਇਹ ਹੀ ਗੱਲ ਕਹੀ ਹੈ ਕਿ ਉਹ ਉਸ ਵੇਲੇ ਤੱਕ ਧਰਨਾ ਨਹੀਂ ਚੁੱਕਣਗੇ ਜਦੋਂ ਤੱਕ ਸੀਏਏ ਨੂੰ ਵਾਪਿਸ ਨਹੀਂ ਲਿਆ ਜਾਂਦਾ। ਵਾਰਤਾਕਾਰ ਵੀ ਉਨ੍ਹਾਂ ਨੂੰ ਮਨਾਉਣ ਲਈ ਪੁਰਜ਼ੋਰ ਕੋਸ਼ਿਸ਼ ਕਰ ਰਹੇ ਹਨ। ਦੱਸਣਯੋਗ ਹੈ ਕਿ ਸ਼ਾਹੀਨ ਬਾਗ਼ ਧਰਨੇ 'ਚ ਹਰ ਵਰਗ ਦੇ ਲੋਕ, ਮਹਿਲਾਵਾਂ ਤੇ ਬੱਚੇ ਸ਼ਾਮਿਲ ਹਨ।