ਨਵੀਂ ਦਿੱਲੀ: ਦਿੱਲੀ ਪੁਲਿਸ ਨੇ ਇੱਕ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕਿ ਵਟਸਐਪ ਜ਼ਰੀਏ ਅਮੀਰ ਪਰਿਵਾਰਾਂ ਦੇ ਘੱਟ ਉਮਰ ਦੇ ਬੱਚਿਆਂ ਨੂੰ ਨਸ਼ਾ ਵੇਚਦੀ ਸੀ ਅਤੇ ਪੇਟੀਐਮ ਰਾਹੀਂ ਪੈਸੇ ਲੈਂਦੀ ਸੀ।
ਵਟਸਐਪ ਰਾਹੀਂ ਨਸ਼ੇ ਦਾ ਕਾਰੋਬਾਰ ਚਲਾਉਣ ਵਾਲੀ ਇੱਕ ਮਹਿਲਾ ਗ੍ਰਿਫ਼ਤਾਰ - ਵਟਸਐਪ ਰਾਹੀਂ ਨਸ਼ੇ ਦਾ ਕਾਰੋਬਾਰ
ਵਟਸਐਪ ਰਾਹੀਂ ਅਮੀਰ ਪਰਿਵਾਰਾਂ ਦੇ ਘੱਟ ਉਮਰ ਦੇ ਬੱਚਿਆਂ ਨੂੰ ਨਸ਼ਾ ਵੇਚਣ ਦੇ ਦੋਸ਼ ਤਹਿਤ ਦਿੱਲੀ ਪੁਲਿਸ ਨੇ ਇੱਕ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਹੈ।

ਫ਼ੋਟੋ
ਦਿੱਲੀ ਦੇ ਮੁਖਰਜੀ ਨਗਰ ਥਾਣੇ ਵਿਖੇ ਰਾਜੌਰੀ ਗਾਰਡਨ ਦੀ ਰਹਿਣ ਵਾਲੀ ਇਸ 45 ਸਾਲਾ ਹਾਈ ਪ੍ਰੋਫਾਈਲ ਡਰੱਗ ਸਪਲਾਇਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਉਕਤ ਮਹਿਲਾਂ ਨੂੰ ਉਦੋਂ ਕਾਬੂ ਕੀਤਾ ਜਦੋਂ ਉਹ ਇੱਕ ਨਾਬਾਲਗ ਨੂੰ ਨਸ਼ਾ ਦੇਣ ਪਹੁੰਚੀ ਸੀ। ਸ਼ਨੀਵਾਰ ਨੂੰ ਅਦਾਲਤ ਨੇ ਉਸ ਨੂੰ 14 ਦਿਨਾਂ ਦੀ ਰਿਮਾਂਡ 'ਤੇ ਭੇਜ ਦਿੱਤਾ ਹੈ।
ਨਸ਼ਾ ਵੇਚਣ ਦੇ ਮਕਸਦ ਨਾਲ ਇਸ ਔਰਤ ਨੇ ਇੱਕ ਵਟਸਐਪ ਗਰੁੱਪ ਬਣਾਇਆ ਸੀ। ਇਸ ਵਟਸਐਪ ਗਰੁੱਪ ਦੇ ਬਹੁਤੇ ਮੈਂਬਰ ਅਮੀਰ ਪਰਿਵਾਰਾਂ ਦੇ ਨਾਬਾਲਗ ਸਨ। ਇਹ ਔਰਤ ਇਨ੍ਹਾਂ ਨੂੰ ਉੱਚੀ ਕੀਮਤ 'ਤੇ ਈ-ਸਿਗਰੇਟ ਅਤੇ ਹੋਰ ਨਸ਼ੀਲੇ ਪਦਾਰਥ ਵੇਚਦੀ ਸੀ।