ਨਵੀਂ ਦਿੱਲੀ: ਦਿੱਲੀ ਹਿੰਸਾ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਕੌਂਸਲਰ ਤਾਹਿਰ ਹੁਸੈਨ 'ਤੇ ਇਲਜ਼ਾਮ ਲੱਗ ਰਿਹਾ ਹੈ ਕਿ ਹਿੰਸਾ ਭੜਕਾਉਣ ਵਿੱਚ ਉਸ ਦਾ ਹੱਥ ਹੈ। ਹਿੰਸਾ ਵਿੱਚ ਮਾਰੇ ਗਏ ਇੰਟੈਲੀਜੈਂਸ ਅਫ਼ਸਰ ਅੰਕਿਤ ਸ਼ਰਮਾ ਦੇ ਪਰਿਵਾਰ ਵਾਲਿਆਂ ਨੇ ਕਥਿਤ ਦੌਰ 'ਤੇ ਤਾਹਿਰ ਹੁਸੈਨ 'ਤੇ ਕਤਲ ਕਰਨ ਦਾ ਇਲਜ਼ਾਮ ਲਾਇਆ ਹੈ।
ਦਿੱਲੀ ਹਿੰਸਾ: 'ਆਪ' ਕੌਂਸਲਰ ਦੇ ਘਰੋਂ ਮਿਲੇ ਪੈਟਰੋਲ ਬੰਬ ਅਤੇ ਪੱਥਰ - Petrol bombs and stones found in the residence of a AAP councilor
ਤਾਹਿਰ ਤੇ ਇਹ ਵੀ ਇਲਜ਼ਾਮ ਹੈ ਕਿ 25 ਫ਼ਰਵਰੀ ਨੂੰ ਉਸ ਨੇ ਚਾਂਦਬਾਗ਼ ਸਥਿਤ ਘਰ ਤੋਂ ਦੰਗਾਈਆਂ ਨੇ ਲੋਕਾਂ 'ਤੇ ਪੱਥਰਬਾਜ਼ੀ ਕੀਤੀ ਸੀ
ਤਾਹਿਰ 'ਤੇ ਇਹ ਵੀ ਇਲਜ਼ਾਮ ਹੈ ਕਿ 25 ਫ਼ਰਵਰੀ ਨੂੰ ਉਸ ਨੇ ਚਾਂਦਬਾਗ਼ ਸਥਿਤ ਘਰ ਤੋਂ ਦੰਗਾਈਆਂ ਨੇ ਲੋਕਾਂ ਤੇ ਪੱਥਰਬਾਜ਼ੀ ਕੀਤੀ ਸੀ ਅਤੇ ਪੈਟਰੋਲ ਬੰਬ ਸੁੱਟੇ ਸਨ। ਹਾਲਾਂਕਿ ਤਾਹਿਰ ਨੇ ਇਸ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ ਪਰ ਹੁਣ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਉਸ ਦੇ ਘਰ ਦੀ ਛੱਤ ਤੋਂ ਵੱਡੀ ਮਾਤਰਾ ਵਿੱਚ ਪੱਥਰ ਅਤੇ ਪੈਟਰੋਲ ਬੰਬ ਮਿਲੇ ਹਨ।
ਜ਼ਿਕਰ ਕਰ ਦਈਏ ਕਿ ਦਿੱਲੀ ਵਿੱਚ ਹੋਈ ਹਿੰਸਾ ਵਿੱਚ ਹੁਣ ਤੱਕ 34 ਲੋਕਾਂ ਦੇ ਮਰਨ ਦੀ ਖ਼ਬਰ ਸਾਹਮਣੇ ਆ ਚੁੱਕੀ ਹੈ। ਇਸ ਹਿੰਸਾ ਵਿੱਚ 200 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ ਹਨ ਜੋ ਅਜੇ ਵੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਹਿੰਸਾ ਨੂੰ ਲੈ 18 ਕੇਸ ਦਰਜ ਕੀਤੇ ਗਏ ਹਨ ਅਤੇ ਇਸ ਦੇ ਆਧਾਰ ਤੇ 106 ਲੋਕਾਂ ਨੂੰ ਗ੍ਰਿਫ਼ਾਤਰ ਕਰ ਲਿਆ ਗਿਆ ਹੈ।