ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਹਿੰਸਾ ਦੀ ਅੱਗ ਵਿੱਚ ਸੜ ਰਹੀ ਹੈ। ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਨਾਲ ਸ਼ੁਰੂ ਹੋਈ ਹਿੰਸਾ ਨੇ ਦਿੱਲੀ ਵਿੱਚ ਇੱਕ ਗੰਭੀਰ ਰੂਪ ਧਾਰਨ ਕਰ ਲਿਆ ਹੈ। ਇਸ ਹਿੰਸਾ ਵਿੱਚ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਗਈਆਂ ਹਨ। ਇਸ ਹਿੰਸਕ ਮਾਹੌਲ ਦੇ ਵਿਚਾਲੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐਨਐਸਏ) ਅਜੀਤ ਡੋਭਾਲ ਨੂੰ ਹਿੰਸਾ ਨੂੰ ਰੋਕਣ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਤੋਂ ਬਾਅਦ ਡੋਭਾਲ ਇੱਕ ਵਾਰ ਮੁੜ ਉੱਤਰ-ਪੂਰਬੀ ਦਿੱਲੀ ਦੇ ਸੀਲਮਪੁਰ ਖੇਤਰ ਵਿੱਚ ਡੀਸੀਪੀ ਦਫ਼ਤਰ ਪਹੁੰਚੇ।
ਐੱਨਐੱਸਏ ਡੋਭਾਲ ਨੇ ਮੌਜਪੁਰ ਦੀਆਂ ਗਲੀਆਂ ਦਾ ਦੌਰਾ ਕਰ ਲਿਆ ਜਾਇਜ਼ਾ ਅਜੀਤ ਡੋਭਾਲ ਬੁੱਧਵਾਰ ਨੂੰ ਸੀਲਮਪੁਰ ਖੇਤਰ ਵਿੱਚ ਡੀਸੀਪੀ ਦਫ਼ਤਰ ਜਾਣ ਤੋਂ ਬਾਅਦ ਉਹ ਮੁੜ ਹਿੰਸਾ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਲਈ ਨਿਕਲੇ। ਡੋਭਾਲ ਨੇ ਮੌਜਪੁਰ ਤੇ ਜ਼ਾਫ਼ਰਾਬਾਦ ਦਾ ਦੌਰਾ ਕੀਤਾ। ਇਸ ਦੇ ਨਾਲ ਹੀ ਪਹਿਲਾਂ ਡੋਭਾਲ ਉੱਤਰੀ-ਪੂਰਬੀ ਦਿੱਲੀ ਦੇ ਜ਼ਾਫ਼ਰਾਬਾਦ, ਸੀਲਮਪੁਰ ਸਮੇਤ ਕਈ ਇਲਾਕਿਆਂ ਦਾ ਦੌਰਾ ਕਰ ਚੁੱਕੇ ਹਨ।
ਐੱਨਐੱਸਏ ਡੋਭਾਲ ਨੇ ਮੌਜਪੁਰ ਦੀਆਂ ਗਲੀਆਂ ਦਾ ਦੌਰਾ ਕਰ ਲਿਆ ਜਾਇਜ਼ਾ ਇਸ ਦੇ ਨਾਲ ਹੀ ਹਿੰਸਾ ਤੋਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਤੋਂ ਬਾਅਦ ਐੱਨਐੱਸਏ ਅਜੀਤ ਡੋਭਾਲ ਨੇ ਕਿਹਾ ਹੈ ਕਿ ਪੁਲਿਸ ਆਪਣਾ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ, "ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ। ਲੋਕ ਸੰਤੁਸ਼ਟ ਹਨ। ਮੈਨੂੰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ 'ਤੇ ਭਰੋਸਾ ਹੈ।" ਪੁਲਿਸ ਆਪਣਾ ਕੰਮ ਕਰ ਰਹੀ ਹੈ। ਇਸ ਦੌਰਾਨ ਡੋਭਾਲ ਨੇ ਸਥਾਨਕ ਲੋਕਾਂ ਨਾਲ ਵੀ ਮੁਲਾਕਾਤ ਕੀਤੀ ਅਤੇ ਗੱਲਬਾਤ ਕੀਤੀ।
ਸੂਤਰਾਂ ਮੁਤਾਬਕ ਐੱਨਐੱਸਏ ਅਜੀਤ ਡੋਭਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੰਤਰੀ ਮੰਡਲ ਨੂੰ ਸਥਿਤੀ ਦਾ ਵੇਰਵਾ ਦੇਵੇਗਾ। ਐੱਨਐੱਸਏ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਰਾਸ਼ਟਰੀ ਰਾਜਧਾਨੀ ਵਿੱਚ ਅਰਾਜਕਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਕਾਫ਼ੀ ਗਿਣਤੀ ਵਿੱਚ ਪੁਲਿਸ ਬਲ ਅਤੇ ਅਰਧ ਸੈਨਿਕ ਬਲ ਤਾਇਨਾਤ ਕੀਤੇ ਗਏ ਹਨ। ਸਥਿਤੀ ਨੂੰ ਕਾਬੂ ਵਿੱਚ ਲਿਆਉਣ ਲਈ ਪੁਲਿਸ ਨੂੰ ਮੁਫ਼ਤ ਹੱਥ ਦਿੱਤਾ ਗਿਆ ਹੈ।