ਨਵੀਂ ਦਿੱਲੀ: ਕਾਂਗਰਸ ਤੇ ਵਿਰੋਧੀ ਪੱਖ, ਦਿੱਲੀ 'ਚ ਹੋਈ ਹਿੰਸਾ ਮਾਮਲੇ ਨੂੰ ਅੱਜ ਸੰਸਦ ਦੇ ਦੂਜੇ ਬਜਟ ਸੈਸ਼ਨ ਦੌਰਾਨ ਚੁੱਕੇਗਾ। ਵਿਰੋਧੀ ਧਿਰ ਨੇ ਕਿਹਾ ਕਿ ਇਸ ਮਾਮਲੇ ਲਈ ਦਿੱਲੀ ਪੁਲਿਸ ਦੀ ਨਕਾਮੀ ਨੂੰ ਜ਼ਿੰਮੇਵਾਰ ਦੱਸਦੇ ਹੋਏ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਅਸਤੀਫੇ ਦੀ ਮੰਗ ਕੀਤੀ ਜਾਵੇਗੀ।
ਦੱਸਣਯੋਗ ਹੈ ਕਿ ਸੰਸਦ ਦੇ ਬਜਟ ਦਾ ਦੂਜਾ ਗੇੜ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਇਸ ਤੋਂ ਪਹਿਲਾਂ ਬਜਟ ਸੈਸ਼ਨ ਦਾ ਪਹਿਲਾ ਗੇੜ 31 ਜਨਵਰੀ ਤੋਂ 11 ਫਰਵਰੀ ਤੱਕ ਚੱਲਿਆ ਸੀ।
ਕਾਂਗਰਸ ਦੇ ਸੂਤਰਾਂ ਮੁਤਾਬਕ ਪਾਰਟੀ ਸੰਸਦ ਵਿੱਚ ਸੋਮਵਾਰ ਨੂੰ ਮੁਲਤਵੀ ਪ੍ਰਸਤਾਵ ਦਾ ਨੋਟਿਸ ਦੇ ਕੇ ਦਿੱਲੀ 'ਚ ਹਿੰਸਾ ਦੇ ਮੁੱਦੇ ‘ਤੇ ਬਹਿਸ ਦੀ ਮੰਗ ਕਰ ਸਕਦੀ ਹੈ। ਇਸ ਦੌਰਾਨ ਲੋਕ ਸਭਾ ਵਿੱਚ ਕਾਂਗਰਸੀ ਸਾਂਸਦ ਅਧੀਰ ਰੰਜਨ ਚੌਧਰੀ ਨੇ ਵੀ ਕਿਹਾ ਕਿ ਪਾਰਟੀ ਸੰਸਦ ਵਿੱਚ ਦਿੱਲੀ ਦੰਗਿਆਂ ਦਾ ਮੁੱਦੇ ਜ਼ੋਰ ਸ਼ੋਰ ਨਾਲ ਚੁੱਕੇਗੀ।
VIDEO: ਵਿਰੋਧੀ ਪੱਖ ਕਰੇਗਾ ਗ੍ਰਹਿ ਮੰਤਰੀ ਦੇ ਅਸਤੀਫ਼ੇ ਦੀ ਮੰਗ ਹੋਰ ਪੜ੍ਹੋ : ਬੰਗਾਲ ਵਿੱਚ ਭਾਜਪਾ ਦੀ ਬਣੇਗੀ ਸਰਕਾਰ: ਅਮਿਤ ਸ਼ਾਹ
ਤ੍ਰਿਣਮੂਲ ਕਾਂਗਰਸ ਅਤੇ ਹੋਰਨਾਂ ਵਿ-ਪੱਖੀ ਪਾਰਟੀਆਂ ਨੇ ਵੀ ਰਾਜ ਸਭਾ ਅਤੇ ਲੋਕ ਸਭਾ 'ਚ ਇਸ ਮੁੱਦੇ ਨੂੰ ਚੁੱਕਣ ਦੀ ਤਿਆਰੀ ਕੀਤੀ ਹੈ। ਸੀ ਪੀ ਆਈ (ਐਮ) ਦੇ ਰਾਜ ਸਭਾ ਮੈਂਬਰ ਕੇ ਕੇ ਰਾਗੇਸ਼ ਅਤੇ ਟੀ ਕੇ ਰੰਗਾਰਾਜਨ ਨੇ ਨਿਯਮ 267 ਦੇ ਤਹਿਤ ਚੇਅਰਮੈਨ ਐਮ ਵੈਂਕਈਆ ਨਾਇਡੂ ਨੂੰ ਨੋਟਿਸ ਦਿੱਤਾ ਹੈ। ਉਪਰਲੇ ਸਦਨ ਦੀ ਕਾਰਵਾਈ ਮੁਲਤਵੀ ਕਰਦਿਆਂ ਅਤੇ ਦਿੱਲੀ ਵਿੱਚ ਹੋਏ ਦੰਗਿਆਂ ‘ਤੇ ਦਿਨ ਭਰ ਵਿਚਾਰ ਵਟਾਂਦਰੇ ਦੀ ਮੰਗ ਕੀਤੀ ਹੈ।