ਨਵੀਂ ਦਿੱਲੀ: ਉੱਤਰੀ ਪੁਰਬੀ ਦਿੱਲੀ ਵਿੱਚ ਭੜਕੀ ਹਿੰਸਾ ਵਿੱਚ ਹੁਣ ਤੱਕ 30 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਹਿਲਾਂ ਇਹ ਅੰਕੜਾ 27 ਸੀ ਪਰ ਗੁਰੂ ਤੇਗ਼ ਬਹਾਦੁਰ ਹਸਪਤਾਲ ਵਿੱਚ ਜ਼ਖ਼ਮੀਆਂ ਦੀ ਮੌਤ ਹੋਣ ਨਾਲ ਇਹ ਗਿਣਤੀ 34 'ਤੇ ਪਹੁੰਚ ਗਈ ਹੈ।
ਇਸ ਤੋੋਂ ਇਲਾਵਾ ਦੇਰ ਰਾਤ ਪੁਲਿਸ ਨੇ ਉੱਤਰ ਪੁਰਬੀ ਦਿੱਲੀ ਦੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਲੋਕਾਂ ਨੂੰ ਭਰੋਸਾ ਦਵਾਉਣ ਲਈ ਫਲੈਗ ਮਾਰਚ ਵੀ ਕੱਢਿਆ।
ਤੜਕਸਾਰ ਤੋਂ ਹੀ ਦਿੱਲੀ ਦੇ ਕਈ ਇਲਾਕਿਆਂ ਵਿੱਚ ਪੁਲਿਸ ਬਲ ਨੂੰ ਤੈਨਾਤ ਕੀਤਾ ਹੋਇਆ ਹੈ ਤਾਂ ਕਿ ਕੋਈ ਅਣਸੁਖਾਂਵੀ ਘਟਨਾ ਮੁੜ ਤੋਂ ਨਾ ਵਾਪਰ ਸਕੇ।
ਦਿੱਲੀ ਹਿੰਸਾ ਮਾਮਲੇ ਵਿੱਚ ਪੁਲਿਸ ਨੇ ਬੁੱਧਵਾਰ ਸ਼ਾਮ ਨੂੰ ਪੁਲਿਸ ਦਫ਼ਤਰ ਵਿੱਚ ਆਯੋਜਿਤ ਪ੍ਰੈਸ ਕਾਨਫ਼ਰੰਸ ਕਰ ਦੱਸਆ ਕਿ ਇਸ ਸਬੰਧੀ 18 ਐਫ਼ਆਈਆਰ ਦਰਜ ਕੀਤੀਆਂ ਗਈਆਂ ਹਨ ਉਨ੍ਹਾਂ ਵਿੱਚ ਆਰੋਪੀਆਂ ਦੀ ਭਾਲ ਕੀਤੀ ਜਾ ਰਹੀ ਹੈ। ਸੀਸੀਟੀਵੀ ਦੀ ਮਦਦ ਨਾਲ ਪਹਿਚਾਣ ਕਰਕੇ ਹੋਰ ਆਰੋਪੀਆਂ ਨੂੰ ਫੜ੍ਹਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਛੇਤੀ ਹੀ ਦੂਜੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।
ਬੁਲਾਰੇ ਮੁਤਾਬਕ, ਇਲਾਕੇ ਵਿੱਚ ਬੁੱਧਵਾਰ ਨੂੰ ਸ਼ਾਂਤੀ ਰਹੀ, ਕਿਸੇ ਵੀ ਜਗ੍ਹਾ ਕੋਈ ਹੋਰ ਘਟਨਾ ਦੀ ਖ਼ਬਰ ਨਹੀਂ ਆਈ ਹੈ। ਆਮ ਨਾਗਰਿਕਾਂ ਦੀ ਮਦਦ ਪੁਲਿਸ ਨੇ 22829334 ਅਤੇ 22829335 ਦੋ ਟੈਲੀਫ਼ੋਨ ਨੰਬਰ 24 ਘੰਟਿਆਂ ਲਈ ਸ਼ੁਰੂ ਕਰ ਦਿੱਤੇ ਹਨ ਤਾਂਕਿ ਜੇ ਐਮਰਜੈਂਸੀ ਵੇਲੇ 112 ਨੰਬਰ ਤੋਂ ਕੋਈ ਸਹਾਇਤਾ ਨਾ ਮਿਲੇ ਤਾਂ ਇੰਨ੍ਹਾਂ ਨੰਬਰਾਂ ਤੋਂ ਤੁਰੰਤ ਸਹਾਇਤਾ ਮਿਲ ਸਕੇ।
ਦਿੱਲੀ ਪੁਲਿਸ ਨੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਅਫ਼ਵਾਹਾ ਤੋਂ ਦੂਰ ਰਹਿਣ। ਅਫ਼ਵਾਹਾਂ ਫ਼ੈਲਾਉਣ ਤੇ ਪੁਲਿਸ ਨੇ ਨਜ਼ਰ ਰੱਖੀ ਹੋਈ ਹੈ। ਸੰਵੇਦਨਸ਼ੀਲ ਇਲਾਕਿਆਂ ਨੂੰ ਪੁਲਿਸ ਬਲ ਤੈਨਾਤ ਕੀਤਾ ਗਿਆ ਹੈ। ਦਿੱਲੀ ਪੁਲਿਸ ਦੇ ਨਾਲ ਨਾਲ ਅਰਧਸੈਨਿਕ ਬਲ ਵੀ ਤੈਨਾਤ ਕੀਤਾ ਗਿਆ ਹੈ।