ਦਿੱਲੀ: ਪਿਛਲੇ ਕਈ ਦਿਨਾਂ ਤੋਂ ਦਿੱਲੀ ਦੇ ਵੱਖ-ਵੱਖ ਖੇਤਰਾਂ ਵਿੱਚ ਹਿੰਸਾ ਦੀਆਂ ਘਟਨਾਵਾਂ ਤੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਫ਼ੀ ਦੁਖੀ ਹਨ। ਹੁਣ ਤੱਕ ਇਸ ਹਿੰਸਾ ਵਿੱਚ 13 ਲੋਕਾਂ ਦੀ ਜਾਨ ਜਾ ਚੁੱਕੀ ਹੈ।
ਕੈਪਟਨ ਅਮਰਿੰਦਰ ਨੇ ਟਵੀਟ ਕਰਕੇ ਤੇ ਦਿੱਲੀ ਹਿੰਸਾ ਨੂੰ ਜਿੱਥੇ ਮੰਦਭਾਗਾਂ ਦੱਸਿਆ, ਉੱਥੇ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇਸ ਮੁੱਦੇ 'ਤੇ ਮਿਲ ਬੈਠ ਕੇ ਸਾਂਝੇ ਤੌਰ 'ਤੇ ਸੱਮਸਿਆ ਦਾ ਹਲ ਕਰਨ।
ਉਨ੍ਹਾਂ ਸ਼ੰਕਾਂ ਜਤਾਈ ਕਿ ਜੇ ਵਿਗੜਦੇ ਹਾਲਾਤਾਂ ਨੂੰ ਤੁਰੰਤ ਕਾਬੂ ਨਾ ਕੀਤਾ ਗਿਆ ਤਾਂ ਇਸ ਨਾਲ ਦੇਸ਼ ਦੀ ਏਕਤਾ ਤੇ ਖੰਡਤਾ ਨੂੰ ਸੱਟ ਵੱਜ ਸਕਦੀ ਹੈ। ਜ਼ਿਕਰਯੋਗ ਹੈ ਕਿ ਕੇਜਰੀਵਾਲ ਨੇ ਦਿੱਲੀ ਦੇ ਹਾਲਾਤਾਂ ਨੂੰ ਵੇਖਦੇ ਹੋਏ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ।
ਇਸ ਤੋਂ ਪਹਿਲਾ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਕਰ ਕਿਹਾ ਕਿ ਦਿੱਲੀ ਦੀ ਸਰਹੱਦ ਨੂੰ ਸੀਲ ਕਰਨ ਦੀ ਜ਼ਰੂਰਤ ਹੈ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ, ‘ਜੋ ਹਾਲਾਤ ਵਿਗੜ ਗਏ ਹਨ, ਉਹ ਚਿੰਤਾਜਨਕ ਹਨ। ਹਿੰਸਾ ਦਾ ਕੋਈ ਹੱਲ ਨਹੀਂ ਹੈ। ਸ਼ਾਂਤੀ ਬਣਾਈ ਰੱਖੋ ਜਿਹੜੇ ਮਰ ਗਏ ਉਹ ਸਾਡੇ ਲੋਕ ਹਨ। ਸਥਿਤੀ ਚੰਗੀ ਨਹੀਂ ਹੈ।