ਪੰਜਾਬ

punjab

ETV Bharat / bharat

ਦਿੱਲੀ ਹਿੰਸਾ: ਪੁਲਿਸ ਹਿਰਾਸਤ 'ਚ ਭੇਜੇ ਦਾਨਿਸ਼ ਨੇ ਕਿਹਾ- ਮੈਨੂੰ ਗਲਤ ਫਸਾਇਆ - delhi violence accused Danish

ਨਾਗਰਿਕਤਾ ਸੋਧ ਕਾਨੂੰਨ ਦੇ ਖ਼ਿਲਾਫ਼ ਵਿਰੋਧ ਦੌਰਾਨ ਗ਼ਲਤ ਪ੍ਰਚਾਰ ਫ਼ੈਲਾਉਣ ਦੇ ਦੋਸ਼ ਵਿੱਚ ਦਾਨਿਸ਼ ਨੂੰ 4 ਦਿਨਾਂ ਦੀ ਪੁਲਿਸ ਹਿਰਾਸਤ ਵਿੱਚ ਭੇਜਿਆ ਗਿਆ ਹੈ। ਦਾਨਿਸ਼ ਪੀਐਫਆਈ ਤ੍ਰਿਲੋਕਪੁਰੀ ਦਾ ਜਨਰਲ ਸੈਕ੍ਰੇਟਰੀ ਹੈ।

ਦਿੱਲੀ ਹਿੰਸਾ
ਪੁਲਿਸ ਹਿਰਾਸਤ 'ਚ ਭੇਜੇ ਦੋਸ਼ੀ ਨੇ ਕਿਹਾ- ਮੈਨੂੰ ਗਲਤ ਫਸਾਇਆ

By

Published : Mar 9, 2020, 11:23 PM IST

ਨਵੀਂ ਦਿੱਲੀ: ਪਟਿਆਲਾ ਹਾਊਸ ਕੋਰਟ ਨੇ ਨਾਗਰਿਕਤਾ ਸੋਧ ਕਾਨੂੰਨ ਦੇ ਖ਼ਿਲਾਫ਼ ਗਲਤ ਪ੍ਰੋਪੇਗੈਂਡਾ ਫੈਲਾਉਣ ਦੇ ਦੋਸ਼ ਤਹਿਤ ਦਾਨਿਸ਼ ਨੂੰ 4 ਦਿਨਾਂ ਦੀ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਹੈ।

ਪੀਐਫਆਈ ਦਾ ਮੈਂਬਰ

ਦਾਨਿਸ਼ ਪਾਪੁਲਰ ਫ੍ਰੰਟ ਆਫ਼ ਇੰਡੀਆ ਦਾ ਮੈਂਬਰ ਹੈ। ਸੋਮਵਾਰ ਨੂੰ ਦਿੱਲੀ ਪੁਲਿਸ ਨੇ ਉਸ ਨੂੰ ਪਟਿਆਲਾ ਹਾਊਸ ਕੋਰਟ ਦੇ ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਸੀ। ਪੇਸ਼ੀ 'ਤੇ ਜਾਣ ਵੇਲੇ ਦਾਨਿਸ਼ ਨੇ ਮੀਡੀਆ ਨੂੰ ਕਿਹਾ ਕਿ ਉਸ ਨੂੰ ਗਲਤ ਫਸਾਇਆ ਜਾ ਰਿਹਾ ਹੈ। ਦਾਨਿਸ਼ ਪੀਐਫਆਈ ਤ੍ਰਿਲੋਕਪੁਰੀ ਦਾ ਜਨਰਲ ਸੈਕ੍ਰੇਟਰੀ ਹੈ।

ਪੁਲਿਸ ਹਿਰਾਸਤ 'ਚ ਭੇਜੇ ਦੋਸ਼ੀ ਨੇ ਕਿਹਾ- ਮੈਨੂੰ ਗਲਤ ਫਸਾਇਆ

ਦਿੱਲੀ ਪੁਲਿਸ ਮੁਤਾਬਕ ਪੀਐਫਆਈ ਨੇ ਦਿੱਲੀ ਹਿੰਸਾ ਦੌਰਾਨ ਦੰਗਾਕਾਰੀਆਂ ਦੀ ਆਰਥਿਕ ਮਦਦ ਕੀਤੀ ਸੀ। ਪੁਲਿਸ ਦਿੱਲੀ ਹਿੰਸਾ ਮਾਮਲੇ ਵਿੱਚ ਦਾਨਿਸ਼ ਦੀ ਭੂਮੀਕਾ ਦੀ ਜਾਂਚ ਕਰ ਰਹੀ ਹੈ। ਪੁਲਿਸ ਉਸ ਦੇ ਬੈਂਕ ਖਾਤਿਆਂ ਦੀ ਵੀ ਜਾਂਚ ਕਰ ਰਹੀ ਹੈ।

ABOUT THE AUTHOR

...view details