ਪੰਜਾਬ

punjab

ETV Bharat / bharat

ਕਪਿਲ ਗੁੱਜਰ ਦਾ ਖ਼ੁਲਾਸਾ, 'ਆਪ' ਨੂੰ ਵਿਰੋਧੀਆਂ ਨੇ ਘੇਰਿਆ - ਜੇ ਪੀ ਨੱਢਾ

ਕਪਿਲ ਗੁੱਜਰ ਦੇ ਆਮ ਆਦਮੀ ਪਾਰਟੀ ਨਾਲ ਸਬੰਧ ਹੋਣ ਦੇ ਖ਼ੁਲਾਸੇ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ 'ਆਪ' 'ਤੇ ਨਿਸ਼ਾਨੇ ਤੇਜ਼ ਕਰ ਦਿੱਤੇ ਹਨ।

ਕਪਿਲ ਗੁੱਜਰ
ਕਪਿਲ ਗੁੱਜਰ

By

Published : Feb 5, 2020, 1:00 AM IST

ਨਵੀਂ ਦਿੱਲੀ: ਦਿੱਲੀ ਦੇ ਸ਼ਾਹੀਨ ਬਾਗ਼ ਵਿੱਚ ਚੱਲੀ ਗੋਲ਼ੀ ਮਾਮਲੇ ਵਿੱਚ ਦਿੱਲੀ ਪੁਲਿਸ ਨੇ ਵੱਡਾ ਖ਼ੁਲਾਸਾ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਮੁਤਾਬਕ ਆਰੋਪੀ ਕਪਿਲ ਗੁੱਜਰ ਆਮ ਆਦਮੀ ਪਾਰਟੀ ਨਾਲ ਜੁੜਿਆ ਹੋਇਆ ਹੈ। ਬੱਸ ਫਿਰ ਕੀ ਸੀ ਇਸ ਤੋਂ ਬਾਅਦ ਵਿਰੋਧੀਆਂ ਦੇ ਆਮ ਆਦਮੀ ਪਾਰਟੀ 'ਤੇ ਨਿਸ਼ਾਨੇ ਤੇਜ਼ ਹੋ ਗਏ।

ਭਾਰਤੀ ਜਨਤਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਜੇ. ਪੀ ਨੱਢਾ ਨੇ ਇਸ ਮਾਮਲੇ ਨੂੰ ਲੈ ਟਵੀਟ ਕੀਤਾ, "ਦੇਸ਼ ਅਤੇ ਦਿੱਲੀ ਦੀ ਜਨਤਾ ਨੇ ਅੱਜ ਆਮ ਆਦਮੀ ਪਾਰਟੀ ਦਾ ਗੰਦਾ ਚਿਹਰਾ ਵੇਖਿਆ, ਰਾਜਨੀਤਿਕ ਲਾਲਸਾ ਦੇ ਲਈ ਕੇਜਰੀਵਾਲ ਅਤੇ ਉਨ੍ਹਾਂ ਦੇ ਲੋਕਾਂ ਨੇ ਦੇਸ਼ ਦੀ ਸੁਰੱਖਿਆ ਤੱਕ ਨੂੰ ਵੇਚ ਦਿੱਤਾ ਹੈ। ਪਹਿਲਾਂ ਕੇਜਰੀਵਾਲ ਫ਼ੌਜ ਦਾ ਅਪਮਾਨ ਕਰਦੇ ਸੀ ਅਤੇ ਅੱਤਵਾਦੀਆਂ ਦੀ ਵਕਾਲਤ ਪਰ ਅੱਜ ਤਾਂ ਉਨ੍ਹਾਂ ਦੇ ਅੱਤਵਾਦ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲੇ ਸਬੰਧ ਸਾਹਮਣੇ ਆ ਗਏ ਹਨ।"

ਦੂਜੇ ਪਾਸੇ ਆਮ ਪਾਰਟੀ ਦੇ ਨੇਤਾ ਸੰਜੇ ਸਿੰਘ ਨੇ ਇਸ ਤੇ ਕਿਹਾ, "ਅਮਿਤ ਸ਼ਾਹ ਇਸ ਵੇਲੇ ਦੇਸ਼ ਦੇ ਗ੍ਰਹਿ ਮੰਤਰੀ ਹਨ ਅਤੇ ਹੁਣ ਵੋਟਾਂ ਤੋਂ ਐਨ ਪਹਿਲਾਂ ਤਸਵੀਰਾਂ ਅਤੇ ਸਾਜ਼ਸ਼ਾਂ ਸਾਹਮਣੇ ਆਉਣਗੀਆਂ ਹੀ। ਵੋਟਾਂ ਵਿੱਚ 3-4 ਦਿਨ ਬਚੇ ਹਨ। ਬੀਜੇਪੀ ਜਿੰਨਾ ਹੋ ਸਕੇ ਓਨੀ ਗੰਦੀ ਰਾਜਨੀਤੀ ਕਰੇਗੀ, ਕਿਸੇ ਨਾਲ ਤਸਵੀਰਾਂ ਹੋਣ ਦਾ ਕੀ ਭਾਵ ਹੈ ?"

ਜਾਣਕਾਰੀ ਲਈ ਦੱਸ ਦਈਏ ਕਿ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਸ਼ਾਖਾ ਨੇ ਜਾਂਚ ਦੌਰਾਨ ਇਸ ਗੱਲ ਦਾ ਖ਼ੁਲਾਸਾ ਕੀਤਾ ਹੈ ਕਿ ਇਹ ਕਪਿਲ ਗੁੱਜਰ ਆਮ ਆਦਮੀ ਪਾਰਟੀ ਦਾ ਮੈਂਬਰ ਹੈ। ਇਸ ਦੇ ਨਾਲ ਹੀ ਦੋਸ਼ੀ ਦੇ ਫ਼ੋਨ ਵਿੱਚੋਂ ਇਸ ਨੂੰ ਸਾਬਤ ਕਰਦੀਆਂ ਕਈ ਤਸਵੀਰਾਂ ਵੀ ਮਿਲੀਆਂ ਹਨ। ਇੰਨਾਂ ਤਸਵੀਰਾਂ ਵਿੱਚ ਕਪਿਲ ਗੁੱਜਰ, ਉਸ ਦੇ ਪਿਤਾ ਗਜੇ ਸਿੰਘ ਆਮ ਆਦਮੀ ਪਾਰਟੀ ਦੇ ਨੇਤਾ ਆਤਿਸ਼ੀ ਅਤੇ ਆਪ ਸਾਂਸਦ ਸੰਜੇ ਸਿੰਘ ਨਾਲ ਨਜ਼ਰ ਆ ਰਹੇ ਹਨ।

ਹਾਲਾਂਕਿ ਇੰਨਾਂ ਤਸਵੀਰਾਂ ਦਾ ਕੀ ਮਤਲਬ ਹੈ ਇਸ ਬਾਰੇ ਅਜੇ ਕੁਝ ਖ਼ਾਸ ਸਪੱਸ਼ਟ ਨਹੀਂ ਹੋ ਸਕਿਆ ਹੈ ਪਰ ਇੰਨਾਂ ਤਸਵੀਰਾਂ ਨੇ ਦਿੱਲੀ ਦੀਆਂ ਭਖਦੀਆਂ ਚੋਣਾਂ ਵਿੱਚ ਤੇਲ ਪਾਉਣ ਵਾਲਾ ਕੰਮ ਕੀਤਾ ਹੈ। ਇਸ ਨਾਲ ਰਾਜਨੀਤਿਕ ਬਿਆਨਬਾਜ਼ੀਆਂ ਮੁੜ ਤੋਂ ਸਿਖ਼ਰਾਂ ਤੇ ਆ ਗਈਆਂ ਹਨ। ਹੁਣ ਵੇਖਣਾ ਇਹ ਹੋਵੇਗਾ ਕਿ ਆਮ ਆਦਮੀ ਪਾਰਟੀ ਇਸ ਤੇ ਕੀ ਪ੍ਰਤੀਕਿਰਿਆ ਦਿੰਦੀ ਹੈ ਅਤੇ ਇੰਨਾਂ ਦਾ ਦਿੱਲੀ ਚੋਣਾਂ ਵਿੱਚ ਕੀ ਫ਼ਰਕ ਪਵੇਗਾ।

ABOUT THE AUTHOR

...view details