ਪੰਜਾਬ

punjab

ETV Bharat / bharat

ਹੋਲੀ ਵਾਲੇ ਦਿਨ ਦਿੱਲੀ ਪੁਲਿਸ ਨੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੇ ਕੱਟੇ ਚਲਾਨ

ਦਿੱਲੀ ਦੀ ਟ੍ਰੈਫਿਕ ਪੁਲਿਸ ਨੇ ਮੰਗਲਵਾਰ ਨੂੰ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਕੁੱਲ 647 ਲੋਕਾਂ 'ਤੇ ਚਲਾਨ ਕਟੇ ਹਨ, ਜਦੋਂ ਕਿ 181 ਲੋਕਾਂ ਦੇ ਚਲਾਨ ਦੋ ਪਹੀਆ ਵਾਹਨਾਂ 'ਤੇ ਟ੍ਰਿਪਲਿੰਗ ਕਰਨ ਲਈ ਕਟੇ ਗਏ ਹਨ। ਉੱਥੇ ਹੀ 156 ਵਿਅਕਤੀਆਂ ਦੇ ਚਲਾਨ ਖ਼ਤਰਨਾਕ ਢੰਗ ਨਾਲ ਗੱਡੀ ਚਲਾਉਣ ਲਈ ਕੱਟੇ ਗਏ ਸਨ।

ਹੋਲੀ ਮੌਕੇ ਦਿੱਲੀ ਪੁਲਿਸ ਦਾ ਚਲਿਆ ਡੰਡਾ
ਹੋਲੀ ਮੌਕੇ ਦਿੱਲੀ ਪੁਲਿਸ ਦਾ ਚਲਿਆ ਡੰਡਾ

By

Published : Mar 11, 2020, 12:16 PM IST

Updated : Mar 11, 2020, 1:27 PM IST

ਨਵੀਂ ਦਿੱਲੀ: ਹੋਲੀ ਵਾਲੇ ਦਿਨ ਦਿੱਲੀ ਟ੍ਰੈਫਿਕ ਪੁਲਿਸ ਵੱਲੋਂ ਸ਼ਹਿਰ 'ਚ ਪੂਰੀ ਤਰ੍ਹਾਂ ਚੌਕਸੀ ਵਰਤੀ ਗਈ ਸੀ। ਇਸ ਦੌਰਾਨ ਉਨ੍ਹਾਂ ਹੁੜਦੰਗ ਮਚਾਉਣ ਵਾਲੇ ਲੋਕਾਂ ਦੇ ਚਲਾਨ ਕਟੇ। ਮੰਗਲਵਾਰ ਨੂੰ ਦਿੱਲੀ ਪੁਲਿਸ ਨੇ 2 ਹਜ਼ਾਰ ਤੋਂ ਵੱਧ ਦੇ ਚਲਾਨ ਕਟੇ।

ਹੋਲੀ ਮੌਕੇ ਦਿੱਲੀ ਪੁਲਿਸ ਦਾ ਚਲਿਆ ਡੰਡਾ

ਇਸ ਵਿੱਚ 1192 ਚਲਾਨ ਸਿਰਫ਼ ਬਿਨਾ ਹੈਲਮੇਟ ਦੇ ਨਿਕਲੇ ਲੋਕਾਂ ਦੇ ਕੱਟੇ ਗਏ ਸਨ। ਇਸ ਦੇ ਨਾਲ ਹੀ, ਸ਼ਰਾਬ ਪੀ ਕੇ ਗੱਡੀ ਚਲਾਉਣ ਲਈ 647 ਲੋਕਾਂ ਦੇ ਚਲਾਨ ਕੱਟੇ ਗਏ, ਜਦੋਂ ਕਿ 181 ਲੋਕਾਂ ਦੇ ਚਲਾਨ ਦੋ ਪਹੀਆ ਵਾਹਨਾਂ 'ਤੇ ਟ੍ਰਿਪਲਿੰਗ ਕਰਨ ਲਈ ਕਟੇ ਗਏ ਹਨ। ਉਥੇ ਹੀ 156 ਵਿਅਕਤੀਆਂ ਦੇ ਚਲਾਨ ਖਤਰਨਾਕ ਤਰੀਕੇ ਨਾਲ ਗੱਡੀ ਚਲਾਉਣ ਲਈ ਕੱਟੇ ਗਏ ਸਨ।

ਹੋਲੀ ਮੌਕੇ ਦਿੱਲੀ ਪੁਲਿਸ ਦਾ ਚਲਿਆ ਡੰਡਾ

ਹੋਲੀ ਦਾ ਤਿਉਹਾਰ ਸ਼ਾਂਤੀਪੂਰਨ ਤੇ ਸੁਰਖਿਅਤ ਢੰਗ ਨਾਲ ਮਨਾਇਆ ਜਾਵੇ, ਇਹ ਸੁਨਿਸ਼ਚਿਤ ਕਰਨ ਲਈ 170 ਤੋਂ ਵੱਧ ਟ੍ਰੈਫਿਕ ਪਿਕੇਟ ਬਣਾਈਆਂ ਗਈਆਂ ਤੇ ਜ਼ਿਲ੍ਹਾ ਪੁਲਿਸ ਮੁਲਾਜ਼ਮਾ ਦੀ ਤਾਇਨਾਤੀ ਕੀਤੀ ਗਈ। ਸਿਰਫ਼ ਦਿੱਲੀ ਟ੍ਰੈਫ਼ਿਕ ਪੁਲਿਸ ਵੱਲੋਂ ਲਗਭਗ 1,600 ਜਵਾਨ ਤਾਇਨਾਤ ਕੀਤੇ ਗਏ ਸਨ।

Last Updated : Mar 11, 2020, 1:27 PM IST

ABOUT THE AUTHOR

...view details