ਪੰਜਾਬ

punjab

ETV Bharat / bharat

ਦਿੱਲੀ ਪੁਲਿਸ ਨੇ ਪੁਲਿਸ ਕਾਂਸਟੇਬਲ ਦਾ ਕੱਟਿਆ ਚਲਾਨ

ਦਿੱਲੀ ਪੁਲਿਸ ਦਾ ਇੱਕ ਕਾਂਸਟੇਬਲ ਬਿਨਾਂ ਬੀਮਾ ਅਤੇ ਪ੍ਰਦੂਸ਼ਨ ਸੰਬੰਧੀ ਪੀ ਯੂ ਸੀ ਦੇ ਕਾਰ ਚਲਾ ਰਿਹਾ ਸੀ ਤੇ ਉਸਦੀ ਕਾਰ ਦੇ ਸ਼ੀਸ਼ੇ ਵੀ ਕਾਲੇ ਸੀ ਹੁਣ ਉਸ ਤੇ ਅਨੁਸ਼ਾਸਨੀ ਕਾਰਵਾਈ ਕੀਤੀ ਜਾ ਰਹੀ ਹੈ।

ਫੋਟੋ

By

Published : Sep 19, 2019, 11:35 AM IST

ਨਵੀਂ ਦਿੱਲੀ :ਚਲਾਨ ਤਾਂ ਪਹਿਲਾ ਆਮ ਜਨਤਾ ਦਾ ਹੀ ਹੁੰਦਾ ਸੀ ਪਰ ਹੁਣ ਖ਼ੁਦ ਪੁਲਿਸ ਮਹਿਕਮੇ ਦਾ ਵੀ ਹੋਣ ਲੱਗ ਪਿਆ। ਇਸ ਤਰ੍ਹਾਂ ਦਾ ਹੀ ਇੱਕ ਮਾਮਲਾ ਦਿੱਲੀ ਵਿੱਚ ਵੇਖਣ ਨੂੰ ਮਿਲਿਆ। ਦਿੱਲੀ ਪੁਲਿਸ ਨੇ ਆਪਣੇ ਹੀ ਇੱਕ ਕਾਂਸਟੇਬਲ ਦਾ ਚਲਾਨ ਕੀਤਾ।ਇਸ ਦਾ ਕਾਰਨ ਸੀ ਕਿ ਉਸ ਕੋਲ ਨਾ ਬੀਮੇ ਦੇ ਕਾਗ਼ਜ਼ ਤੇ ਨਾ ਹੀ ਉਸ ਕੋਲ ਪੀ ਯੂ ਸੀ ਯਾਨੀ ਪ੍ਰਦੂਸ਼ਨ ਸੰਬੰਧੀ ਪ੍ਰਮਾਣ ਪੱਤਰ ਨਹੀਂ ਸੀ ਅਤੇ ਉਸ ਦੀ ਕਾਰ ਦੇ ਸ਼ੀਸ਼ੇ ਵੀ ਕਾਲੇ ਸਨ।

ਮੰਗਲਵਾਰ ਨੂੰ ਇੱਕ ਆਦਮੀ ਅਤੇ ਔਰਤ ਨੇ ਮੋਰੀ ਗੇਟ ਲਾਲ ਬੱਤੀ ਦੇ ਕੋਲ ਸਥਿਤ ਜੋਨਲ ਅਧਿਕਾਰੀ ਨਾਲ ਸੰਪਰਕ ਕਰਕੇ ਜਾਣਕਾਰੀ ਦਿੱਤੀ ਕਿ ਸਿਗਨਲ ਦੇ ਕੋਲ ਕਾਰ ਖੜੀ ਹੈ ਜਿਸ ਦਾ ਨੰਬਰ ਦਿੱਲੀ ਦਾ ਹੈ ਅਤੇ ਉਸ ਦੇ ਸ਼ੀਸ਼ੇ ਵੀ ਕਾਲੇ ਸਨ।

ਪੁਲਿਸ ਨੇ ਅਧਿਕਾਰੀ ਨੂੰ ਦੱਸਿਆ ਕੀ ਕਾਰ ਕਾਂਸਟੇਬਲ ਵਿਸ਼ਾਲ ਡਬਾਸ ਦੀ ਹੈ ਕਿਉਂਕਿ ਉਹ ਕਾਰ ਦਾ ਦਰਵਾਜਾ ਖੋਲ੍ਹ ਰਿਹਾ ਸੀ। ਅਧਿਕਾਰੀ ਨੇ ਦੱਸਿਆ ਕਿ ਬੀਮਾ ਤੇ ਪੀ ਯੂ ਸੀ ਨਾ ਹੋਣ ਕਰਕੇ ਉਸ ਦਾ ਚਲਾਨ ਕੀਤਾ ਗਿਆ ਤੇ ਕਾਰ ਦਾ ਨੰਬਰ ਪਲੇਟ ਵਿੱਚ ਵੀ ਨੁਕਸ ਸੀ ਤੇ ਹੁਣ ਉਸ ਦੀ ਕਾਰ ਨੂੰ ਜ਼ਬਤ ਕਰ ਲਿਆ ਗਿਆ ਹੈ।

ਵਿਸ਼ਾਲ ਡਬਾਸ ਨੇ ਦੱਸਿਆ ਕਿ ਇਹ ਕਾਰ ਉਸ ਦੇ ਭਰਾ ਦੀ ਹੈ ਪਰ ਉਹ ਕਾਰ ਨੂੰ ਚਲਾ ਰਿਹਾ ਸੀ। ਪੁਲਿਸ ਨੇ ਉਸ ਕਾਰ ਦਾ ਚਲਾਨ ਨਵੇਂ ਮੋਟਰ ਵਾਹਨ ਐਕਟ ਦੇ ਦੌਰਾਨ ਕਰ ਦਿੱਤਾ ਹੈੇ। ਪੁਲਿਸ ਨੇ ਦੱਸਿਆ ਕਿ ਕਾਂਸਟੇਬਲ ਵਿਸ਼ਾਲ ਤੇ ਉਸਦੇ ਭਰਾ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵਿਸ਼ਾਲ ਡਬਾਸ ਤੇ 2 ਲੱਖ ਦਾ ਚਲਾਨ ਕੀਤਾ ਗਿਆ।

ABOUT THE AUTHOR

...view details