ਪੰਜਾਬ

punjab

ETV Bharat / bharat

SFJ ਦੇ ਏਅਰ ਇੰਡੀਆ ਦੀਆਂ ਉਡਾਨਾਂ ਰੋਕਣ ਦੇ ਐਲਾਨ ਤੋਂ ਬਾਅਦ ਦਿੱਲੀ ਹਾਈਅਲਰਟ 'ਤੇ - delhi on alert

ਅੱਤਵਾਦੀ ਸਮੂਹ ਸਿੱਖ ਫਾਰ ਜਸਟਿਸ ਵੱਲੋਂ 5 ਨਵੰਬਰ ਨੂੰ ਦਿੱਲੀ ਤੋਂ ਲੰਡਨ ਜਾਣ ਵਾਲੀਆਂ ਏਅਰ ਇੰਡੀਆ ਦੀਆਂ ਉਡਾਨਾਂ ਦੇ ਸੰਚਾਲਨ ਵਿੱਚ ਮੁਸ਼ਕਲਾਂ ਖੜ੍ਹੀਆਂ ਕਰਨ ਦੀ ਜਾਣਕਾਰੀ ਮਿਲੀ ਹੈ। ਜਾਣਕਾਰੀ ਮਿਲਣ ਤੋਂ ਬਾਅਦ ਦਿੱਲੀ ਹਾਈਅਲਰਟ ਉੱਤੇ ਹੈ। ਜਾਣਕਾਰੀ ਮਿਲਦੇ ਹੀ ਇੰਟੈਲੀਜੈਂਸ ਵਿੰਗ ਨੇ ਦਿੱਲੀ ਪੁਲਿਸ, ਸੀਆਈਐਸਐਫ ਅਤੇ ਆਈਜੀਆਈ ਦੇ ਨਾਲ ਸਬੰਧਿਤ ਅਧਿਕਾਰੀਆਂ ਨੂੰ ਐਸਐਫਜੇ ਦੀ ਯੋਜਨਾ ਨੂੰ ਅਸਫ਼ਲ ਕਰਨ ਲਈ ਸਾਵਧਾਨ ਕੀਤਾ ਹੈ।

SFJ
SFJ

By

Published : Nov 1, 2020, 7:45 PM IST

ਨਵੀਂ ਦਿੱਲੀ: ਅੱਤਵਾਦੀ ਸਮੂਹ ਸਿੱਖ ਫਾਰ ਜਸਟਿਸ ਵੱਲੋਂ 5 ਨਵੰਬਰ ਨੂੰ ਦਿੱਲੀ ਤੋਂ ਲੰਡਨ ਜਾਣ ਵਾਲੀਆਂ ਏਅਰ ਇੰਡੀਆ ਦੀਆਂ ਉਡਾਨਾਂ ਦੇ ਸੰਚਾਲਨ ਵਿੱਚ ਮੁਸ਼ਕਿਲਾਂ ਖੜ੍ਹੀਆਂ ਕਰਨ ਦੀ ਜਾਣਕਾਰੀ ਮਿਲੀ ਹੈ। ਜਾਣਕਾਰੀ ਮਿਲਣ ਤੋਂ ਬਾਅਦ ਦਿੱਲੀ ਵਿੱਚ ਹਾਈਅਲਰਟ ਉੱਤੇ ਹੈ।

ਸਮੂਹ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ 30,000 ਤੋਂ ਵੱਧ ਸਿੱਖਾਂ ਦੇ ਕਤਲ ਦਾ ਕੌਮਾਂਤਰੀਕਰਨ ਕਰਨ ਲਈ ਐਸਐਫਜੇ ਨੇ 5 ਨਵੰਬਰ ਨੂੰ ਸਿੱਖ ਕਤਲੇਆਮ ਦੀ 36ਵੀਂ ਵਰ੍ਹੇਗੰਢ ਮੌਕੇ ਆਪਣੇ ਇਸ ਕਦਮ ਦਾ ਐਲਾਨ ਕੀਤਾ ਹੈ।

ਇੱਕ ਵੀਡੀਓ ਸੰਦੇਸ਼ ਰਾਹੀਂ ਐਸਐਫਜੇ ਦੇ ਜਨਰਲ ਕੌਂਸਲਰ ਗੁਰਪਤਵੰਤ ਸਿੰਘ ਪੰਨੂੰ ਨੇ ਕਿਹਾ ਕਿ ਇੰਦਰਾ ਗਾਂਧੀ ਤੋਂ ਲੈ ਮੋਦੀ ਦੀ ਪ੍ਰਧਾਨਗੀ ਵਾਲੀ ਸਰਕਾਰ ਤੱਕ ਲਗਾਤਾਰ ਭਾਰਤੀ ਸਾਸ਼ਨ ਰਾਹੀਂ ਸਿੱਖ ਕਤਲੇਆਮ ਉੱਤੇ ਲਗਾਤਾਰ ਪਰਦਾ ਪਾਉਣ ਦੀ ਗੱਲ ਨੂੰ ਉਜਾਗਰ ਕਰਨਾ ਸਾਡਾ ਮਨੁੱਖੀ ਕਰਤੱਬ ਹੈ। ਇਸ ਲਈ ਉਨ੍ਹਾਂ 5 ਨਵੰਬਰ ਨੂੰ ਉਡਾਨ ਨੰਬਰ ਏਆਈ-111 ਅਤੇ ਏਆਈ-531 ਦਾ ਬਾਈਕਾਟ ਕਰ ਹਿੰਸਾ ਪੀੜਤਾਂ ਦਾ ਸਮੱਰਥਨ ਕਰਨ ਦਾ ਐਲਾਨ ਕੀਤਾ ਹੈ।

ਆਪਣੇ ਸੁਨੇਹੇ ਵਿੱਚ ਪੰਨੂੰ ਨੇ 1984 ਦੇ ਸਿੱਖ ਕਤਲੇਆਮ ਨੂੰ ਦਬਾਉਣ ਦੇ ਦੋਸ਼ ਲਾਉਂਦਿਆਂ ਕਿਹਾ ਕਿ ਕਾਂਗਰਸ ਅਤੇ ਭਾਜਪਾ ਦੋਵੇਂ ਹੀ ਇੱਕ ਸਿੱਕੇ ਦੇ ਦੋ ਪਹਿਲੂ ਹਨ।

ਇਸ ਸਬੰਧੀ ਜਾਣਕਾਰੀ ਮਿਲਦੇ ਹੀ ਇੰਟੈਲੀਜੈਂਸ ਵਿੰਗ ਨੇ ਦਿੱਲੀ ਪੁਲਿਸ, ਸੀਆਈਐਸਐਫ ਅਤੇ ਆਈਜੀਆਈ ਦੇ ਨਾਲ-ਨਾਲ ਸਬੰਧਿਤ ਅਧਿਕਾਰੀਆਂ ਨੂੰ ਐਸਐਫਜੇ ਦੀ ਯੋਜਨਾ ਨੂੰ ਅਸਫ਼ਲ ਕਰਨ ਲਈ ਸਾਵਧਾਨ ਕੀਤਾ ਹੈ।

ਸੂਤਰਾਂ ਨੇ ਕਿਹਾ ਕਿ ਜਾਣਕਾਰੀ ਮਿਲਣ ਤੋਂ ਬਾਅਦ ਅਲਰਟ ਜਾਰੀ ਕੀਤਾ ਗਿਆ ਅਤੇ ਦਿੱਲੀ ਪੁਲਿਸ ਦੇ ਨਾਲ-ਨਾਲ ਸੀਆਈਏਐਸਐਫ, ਜੋ ਆਈਜੀਆਈ ਹਵਾਈ ਅੱਡੇ ਦੇ ਅੰਦਰੂਨੀ ਸੁਰੱਖਿਆ ਲਈ ਜ਼ਿੰਮੇਵਾਰ ਹੈ, ਨੂੰ ਸ਼ੱਕੀ ਲੋਕਾਂ ਦੀ ਗਤੀਵਿਧੀ ਉੱਤੇ ਨਜ਼ਰ ਰੱਖਣ ਲਈ ਕਿਹਾ ਗਿਆ।

ਐਸਐਫਜੇ ਦਾ ਇਹ ਐਲਾਨ ਇਸ ਸਾਲ ਨਵੰਬਰ ਵਿੱਚ ਆਪਣੀ ਰੈਫਰੈਂਡਮ 2020 ਮੁਹਿੰਮ ਦੇ ਐਲਾਨ ਤੋਂ ਪਹਿਲਾਂ ਆਇਆ ਹੈ।

ABOUT THE AUTHOR

...view details