ਪੰਜਾਬ

punjab

ETV Bharat / bharat

ਸੋਮਵਾਰ ਤੋਂ ਚੱਲ ਸਕਦੀ ਹੈ ਦਿੱਲੀ ਮੈਟਰੋ, DMRC ਤਿਆਰੀਆਂ 'ਚ ਰੁੱਝੀ - ਦਿੱਲੀ ਮੈਟਰੋ

ਤਾਲਾਬੰਦੀ ਦਾ ਤੀਜਾ ਪੜਾਅ 18 ਮਈ ਨੂੰ ਖ਼ਤਮ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਇਸ ਨੂੰ ਧਿਆਨ ਵਿੱਚ ਰੱਖਦਿਆਂ ਡੀਐਮਆਰਸੀ ਨੇ ਮੈਟਰੋ ਦੇ ਸੰਚਾਲਨ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ।

Delhi Metro can run from Monday
ਸੋਮਵਾਰ ਤੋਂ ਚੱਲ ਸਕਦੀ ਹੈ ਦਿੱਲੀ ਮੈਟਰੋ

By

Published : May 12, 2020, 4:39 PM IST

ਨਵੀਂ ਦਿੱਲੀ: ਰਾਜਧਾਨੀ 'ਚ ਲੌਕਡਾਊਨ 3.0. ਖ਼ਤਮ ਹੋਣ 'ਚ ਅਜੇ ਕੁੱਝ ਦਿਨ ਬਾਕੀ ਹਨ। ਅਜਿਹੀ ਸਥਿਤੀ ਵਿੱਚ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਤਾਲਾਬੰਦੀ 18 ਮਈ ਤੋਂ ਖੁੱਲ੍ਹ ਜਾਵੇਗੀ। ਇਸ ਨੂੰ ਧਿਆਨ ਵਿੱਚ ਰੱਖਦਿਆਂ ਡੀਐਮਆਰਸੀ ਨੇ ਮੈਟਰੋ ਦੇ ਸੰਚਾਲਨ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ।

ਮੈਟਰੋ ਸਟੇਸ਼ਨਾਂ ਦੀ ਸਫਾਈ ਤੋਂ ਲੈ ਕੇ ਰੱਖ-ਰਖਾਅ ਤੱਕ ਦਾ ਕੰਮ ਤੇਜ਼ ਰਫ਼ਤਾਰ ਨਾਲ ਚੱਲ ਰਿਹਾ ਹੈ। ਸੂਤਰ ਦੱਸਦੇ ਹਨ ਕਿ ਜੇਕਰ ਸਰਕਾਰ ਤੋਂ ਇਜਾਜ਼ਤ ਮਿਲ ਜਾਂਦੀ ਹੈ ਤਾਂ ਮੈਟਰੋ ਸੇਵਾ ਸੋਮਵਾਰ ਤੋਂ ਬਹਾਲ ਕਰ ਦਿੱਤੀ ਜਾਵੇਗੀ।

ਰਾਜਧਾਨੀ 'ਚ ਮੈਟਰੋ 22 ਮਾਰਚ ਤੋਂ ਬੰਦ ਹੈ। 22 ਮਾਰਚ ਨੂੰ ਜਨਤਾ ਕਰਫਿਊ ਤੋਂ ਬਾਅਦ ਮੈਟਰੋ ਨਹੀਂ ਚੱਲੀ। ਪਹਿਲਾਂ 21 ਦਿਨਾਂ ਦੀ ਤਾਲਾਬੰਦੀ ਤੋਂ ਉਸ ਨੂੰ 19 ਦਿਨਾਂ ਲਈ ਵਧਾ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ: ਚੋਣਵੀਆਂ ਰੇਲ ਸੇਵਾਵਾਂ ਦੀ ਸੁਰੂਆਤ ਨਾਲ ਆਈਆਰਸੀਟੀਸੀ ਦੇ ਸ਼ੇਅਰਾਂ 'ਚ 5 ਫੀਸਦੀ ਦਾ ਵਾਧਾ

ਇਸ ਤੋਂ ਬਾਅਦ ਤਾਲਾਬੰਦੀ ਨੂੰ 2 ਹਫ਼ਤਿਆਂ ਲਈ ਵਧਾ ਕੇ ਤੀਜੇ ਪੜਾਅ 'ਚ 17 ਮਈ ਤੱਕ ਕਰ ਦਿੱਤਾ ਗਿਆ ਹੈ। ਇਸ ਲਈ ਮੈਟਰੋ ਸੇਵਾ ਲਗਭਗ 50 ਦਿਨਾਂ ਤੋਂ ਆਮ ਲੋਕਾਂ ਲਈ ਬੰਦ ਹੈ। ਇਸ ਦੇ ਨਾਲ ਹੀ ਮੈਟਰੋ ਸੇਵਾ ਅਗਲੇ ਐਤਵਾਰ ਤੱਕ ਬੰਦ ਰਹੇਗੀ।

ਤਾਲਾਬੰਦੀ ਦਾ ਤੀਜਾ ਪੜਾਅ ਐਤਵਾਰ ਨੂੰ ਖ਼ਤਮ ਹੋਣ ਜਾ ਰਿਹਾ ਹੈ। ਸੂਤਰ ਦੱਸਦੇ ਹਨ ਕਿ ਤਾਲਾਬੰਦੀ ਦੇ ਖ਼ਤਮ ਹੋਣ ਨਾਲ ਮੈਟਰੋ ਸੇਵਾ ਕੁੱਝ ਸ਼ਰਤਾਂ ਨਾਲ ਸ਼ੁਰੂ ਕੀਤੀ ਜਾ ਸਕਦੀ ਹੈ।

ਮੈਟਰੋ ਵਿੱਚ ਯਾਤਰੀਆਂ ਦੀ ਗਿਣਤੀ ਸੀਮਤ ਰਹੇਗੀ ਤਾਂ ਜੋ ਸਮਾਜਿਕ ਦੂਰੀ ਦੀ ਪਾਲਣਾ ਕੀਤੀ ਜਾ ਸਕੇ। ਇਸ ਨੂੰ ਧਿਆਨ ਵਿੱਚ ਰੱਖਦਿਆਂ ਡੀਐਮਆਰਸੀ ਨੇ ਮੈਟਰੋ ਸਟੇਸ਼ਨਾਂ ਦੀ ਸਫਾਈ ਅਤੇ ਦੇਖਭਾਲ ਦੇ ਕੰਮ ਵਿੱਚ ਵੀ ਤੇਜ਼ੀ ਲਿਆਂਦੀ ਹੈ।

ABOUT THE AUTHOR

...view details