ਨਵੀਂ ਦਿੱਲੀ: ਦੱਖਣੀ ਦਿੱਲੀ ਵਿਖੇ ਗੁੱਸੇ ਵਿੱਚ ਆਏ ਇੱਕ ਵਿਅਕਤੀ ਨੇ ਆਪਣੀ 5 ਮਹੀਨੇ ਦੀ ਗਰਭਵਤੀ ਘਰਵਾਲੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਅਤੇ ਖ਼ੁਦ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।
ਦਿੱਲੀ: ਵਿਅਕਤੀ ਨੇ ਆਪਣੀ ਗਰਭਵਤੀ ਘਰਵਾਲੀ ਦਾ ਘੋਟਿਆ ਗਲਾ - ਦੱਖਣੀ ਦਿੱਲੀ
ਦੱਖਣੀ ਦਿੱਲੀ ਦੇ ਇਲਾਕੇ ਵਿੱਚ ਆਟੋ ਚਲਾਉਣ ਵਾਲੇ ਇੱਕ ਵਿਅਕਤੀ ਨੇ ਆਪਣੀ 5 ਮਹੀਨਿਆਂ ਦੀ ਗਰਭਵਤੀ ਘਰਵਾਲੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਉੱਕਤ ਦੀ ਪਹਿਚਾਣ ਵਿਜੇ ਕੁਮਾਰ ਦੇ ਨਾਂਅ ਵੱਜੋਂ ਹੋਈ ਹੈ, ਜੋ ਕਿ 33 ਸਾਲਾ ਦਾ ਇੱਕ ਪੇਸ਼ਵਰ ਆਟੋ ਡਰਾਇਵਰ ਸੀ। ਵਿਜੇ ਕੁਮਾਰ ਨੇ ਅੰਬੇਦਕਰ ਨਗਰ ਪੁਲਿਸ ਥਾਣੇ ਵਿਖੇ ਪਹੁੰਚ ਕਰ ਕੇ ਐਤਵਾਰ ਸਵੇਰੇ 12.30 ਵਜੇ ਆਪਣਾ ਦੋਸ਼ ਕਬੂਲ ਕਰਦਿਆਂ ਕਿਹਾ ਕ ਕਿ ਉਸ ਨੇ ਆਪਣੀ ਘਰਵਾਲੀ ਦਾ ਕਤਲ ਕਰ ਦਿੱਤਾ ਸੀ।
ਪੁਲਿਸ ਨੇ ਦੱਸਿਆ ਕਿ ਕੁਮਾਰ ਨੇ ਆਪਣਾ ਦੋਸ਼ ਕਬੂਲ ਕਰਦਿਆਂ ਦੱਸਿਆ ਕਿ ਉਹ ਕੰਮ ਤੋਂ ਜਦੋਂ ਘਰ ਵਾਪਸ ਆਇਆ ਤਾਂ ਉਸ ਦੀ ਘਰਵਾਲੀ ਘਰ ਨਹੀਂ ਸੀ। ਉਹ ਆਪਣੀ ਘਰਵਾਲੀ ਨੂੰ ਲੱਭਣ ਦੇ ਲਈ ਆਪਣੇ ਸਹੁਰਿਆਂ ਦੇ ਘਰ ਵੀ ਗਿਆ, ਪਰ ਉਹ ਉੱਥੇ ਵੀ ਨਹੀਂ ਸੀ। ਪਰ ਬਾਅਦ ਵਿੱਚ ਉਸ ਨੇ ਆਪਣੀ ਘਰਵਾਲੀ ਨੂੰ ਕਿਸੇ ਵਿਅਕਤੀ ਨਾਲ ਗੱਲਾਂ ਕਰਦੇ ਹੋਏ ਦੇਖਿਆ, ਜਿਸ ਨੂੰ ਲੈ ਕੇ ਉਸ ਨੂੰ ਗੁੱਸਾ ਆ ਗਿਆ। ਇਸ ਤੋਂ ਬਾਅਦ ਉਨ੍ਹਾਂ ਦੋਵਾਂ ਵਿੱਚ ਬਹਿਸ ਕਾਫ਼ੀ ਵੱਧ ਗਈ ਅਤੇ ਉਸ ਨੇ ਆਪਣੀ ਘਰਵਾਲੀ ਦਾ ਕਤਲ ਕਰ ਦਿੱਤਾ।