ਨਵੀਂ ਦਿੱਲੀ: ਜੈਸਿਕਾ ਲਾਲ ਕਤਲ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਮਨੂੰ ਸ਼ਰਮਾ ਨੂੰ ਸੋਮਵਾਰ ਨੂੰ ਤਿਹਾੜ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਦਰਅਸਲ ਦਿੱਲੀ ਸਜ਼ਾ ਸਮੀਖਿਆ ਬੋਰਡ ਨੇ ਮਨੂੰ ਸ਼ਰਮਾ ਦੀ ਅਚਨਚੇਤੀ ਰਿਹਾਈ ਦੀ ਸਿਫਾਰਸ਼ ਕੀਤੀ ਸੀ।
ਦੱਸ ਦਈਏ ਕਿ ਸਜ਼ਾ ਸਮੀਖਿਆ ਬੋਰਡ ਕੋਲ ਮਨੂੰ ਸ਼ਰਮਾ ਦਾ ਨਾਂਅ 6ਵੀਂ ਵਾਰ ਆਇਆ ਸੀ ਤੇ ਇਸ ਵਾਰ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੇ ਰਿਹਾਈ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮਨੂੰ ਸ਼ਰਮਾ ਨੂੰ ਸੋਮਵਾਰ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਦੇ 18 ਹੋਰ ਕੈਦੀਆਂ ਨਾਲ ਰਿਹਾਅ ਕੀਤਾ ਗਿਆ।