ਨਵੀਂ ਦਿੱਲੀ: ਵਰਲਡ ਏਅਰ ਕੁਆਲਿਟੀ ਇੰਡੈਕਸ ਰੈਂਕਿੰਗ ਉੱਤੇ ਏਅਰ ਵਿਜੂਅਲ ਆਂਕੜਿਆਂ ਮੁਤਾਬਕ ਸ਼ੁੱਕਰਵਾਰ ਨੂੰ ਦਿੱਲੀ ਨੇ 527 ਏਕਿਯੂਆਈ ਦੇ ਨਾਲ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਹੋਣ ਦਾ ਦਰਜਾ ਪ੍ਰਾਪਤ ਕੀਤਾ ਹੈ। ਏਅਰ ਵਿਜੂਅਲ ਦੇ ਅੰਕੜੇ ਲਗਾਤਾਰ ਅਪਡੇਟ ਹੁੰਦੇ ਰਹਿੰਦੇ ਹਨ, ਦਿਨ ਵੇਲੇ ਰੈਂਕਿੰਗ ਅਤੇ ਏਕਿਯੂਆਈ ਅੰਕੜੇ ਬਦਲਦੇ ਰਹਿੰਦੇ ਹਨ।
ਏਅਰ ਵਿਜੂਅਲ ਮੁਤਾਬਕ 5 ਨਵੰਬਰ ਨੂੰ ਦਿੱਲੀ ਦੀ ਹਵਾ ਗੁਣਵੱਤਾ ਨੇ ਸਾਰੇ ਰਿਕਾਰਡ ਤੋੜ ਦਿੱਤੇ ਸਨ ਅਤੇ ਇਸ ਤੋਂ ਬਾਅਦ ਲਗਾਤਾਰ ਨੌ ਦਿਨਾਂ ਤੱਕ ਲਈ ਇਹ ਖ਼ਤਰਨਾਕ ਸਥਿਤੀ ਵਿੱਚ ਸੀ। ਜਨਤਕ ਰਿਕਾਰਡ ਸ਼ੁਰੂ ਹੋਣ ਤੋਂ ਬਾਅਦ ਦੂਸ਼ਿਤ ਹਵਾ ਦੇ ਬਣੇ ਰਹਿਣ ਦਾ ਇਹ ਸਭ ਤੋਂ ਲੰਬਾ ਸਮਾਂ ਰਿਹਾ।