ਨਵੀਂ ਦਿੱਲੀ: ਐੱਨਜੀਓ ਗ੍ਰੀਨਪੀਸ ਨੇ ਦੇਸ਼ ਦੀ ਰਾਜਧਾਨੀ ਦਿੱਲੀ ਨੂੰ ਭਾਰਤ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਐਲਾਨਿਆ ਹੈ। ਗ੍ਰੀਨਪੀਸ ਨੇ 62 ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਤਿਆਰ ਕੀਤੀ ਹੈ ਜਿਸ ‘ਚ ਦਿੱਲੀ ਸਭ ਤੋਂ ਪਹਿਲੇ ਨੰਬਰ ਉੱਤੇ ਹੈ। ਐੱਨਜੀਓ ਦਾ ਇਹ ਸਰਵੇ 2018 ਦੇ ਵਾਤਾਵਰਣ ਅਨੁਸਾਰ ਹੈ।
ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਦਿੱਲੀ
ਪ੍ਰਦੂਸ਼ਣ ਨਾਲ ਦੇਸ਼ ਦੀ ਰਾਜਧਾਨੀ ਦਾ ਬੁਰਾ ਹਾਲ। ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣਿਆ ਦਿੱਲੀ। ਗ੍ਰੀਨਪੀਸ ਦੇ ਸਰਵੇ 'ਚ ਖ਼ੁਲਾਸਾ
ਡਿਜ਼ਾਈਨ ਫ਼ੋਟੋ
ਅੇਨਜੀਓ ਦੀ ਇਹ ਰਿਪੋਰਟ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੇ ਆਨਲਾਈਨ ਇੰਟਰਐਕਟਿਵ ਡਿਸਪਲੇਅ ਦੇ ਨਾਲ 2018 ‘ਚ ਕਈਂ ਖੇਤਰਾਂ ‘ਚ ਹਵਾ ਦੀ ਗੁਣਵਤਾਂ ਅਤੇ ਕੰਮ ਕਰਨ ਦੀ ਲੋੜ ਨੂੰ ਲੈ ਕੇ ਤਿਆਰ ਕੀਤੀ ਗਈ ਹੈ।
ਐਨਜੀਓ ਨੇ ਦੱਸਿਆ ਕਿ ਰਿਪੋਰਟ 2018 ‘ਚ ਏਅਰਵਿਜੁਅਲ ਪਲੇਟਫਾਰਮ ਰਾਹੀਂ ਜਮਾਂ ਕੀਤੇ ਗਏ ਪੀਐਮ 2.5 ਡਾਟਾ ਦੀ ਹਵਾ ਕੁਆਲਟੀ ਨੂੰ ਮਾਪਦੀ ਹੈ। ਇਸ ਰਿਪੋਰਟ ‘ਚ ਪ੍ਰਦੁਸ਼ਣ ਕਾਰਨ ਸੇਹਤ ਨੂੰ ਹੋਣ ਵਾਲੇ ਨੁਕਸਾਨ ਦਾ ਵੀ ਅੰਦਾਜ਼ਾ ਲਗਾਇਆ ਗਿਆ ਹੈ।