ਨਵੀਂ ਦਿੱਲੀ: ਨਾਗਰਿਕ ਸੋਧ ਕਾਨੂੰਨ, 2019 (ਸੀਏਏ) ਨੂੰ ਲੈ ਕੇ ਹੋ ਰਹੇ ਵਿਰੋਧ ਪ੍ਰਦਰਸ਼ਨ ਨੇ ਹਿੰਸਾ ਦਾ ਰੂਪ ਧਾਰਨ ਕਰ ਲਿਆ ਹੈ। ਇਨ੍ਹਾਂ ਘਟਨਾਵਾਂ ਵਿੱਚ ਹਾਲੇ ਤੱਕ 24 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 170 ਤੋਂ ਜ਼ਿਆਦਾ ਜ਼ਖ਼ਮੀ ਹਨ। ਹਿੰਸਾ ਨੂੰ ਲੈ ਕੇ ਬੀਜੇਪੀ ਨੇਤਾ ਕਪਿਲ ਮਿਸ਼ਰਾ ਉੱਤੇ ਭੜਕਾਊ ਭਾਸ਼ਣ ਦੇਣ ਦਾ ਆਰੋਪ ਲੱਗਿਆ ਹੈ। ਹਾਈਕੋਰਟ ਨੇ ਦਿੱਲੀ ਪੁਲਿਸ ਕਮਿਸ਼ਨਰ ਨੂੰ ਕਿਹਾ ਹੈ ਕਿ ਵੀਡੀਓ ਦੇਖ ਕੇ ਹਿੰਸਾ ਭੜਕਾਊਣ ਵਾਲੇ ਦੋਸ਼ੀਆ 'ਤੇ ਐਫਆਈਆਰ ਦਰਜ ਕੀਤੀ ਜਾਵੇ।
ਵੀਡੀਓ ਦੇਖ ਭੜਕਾਊ ਭਾਸ਼ਣ ਦੇਣ ਵਾਲੇ ਭਾਜਪਾ ਆਗੂਆਂ 'ਤੇ ਦਰਜ ਕੀਤੀ ਜਾਵੇ ਐਫਆਈਆਰ: ਹਾਈਕੋਰਟ - ਕਪਿਲ ਸ਼ਰਮਾ
ਦਿੱਲੀ ਹਿੰਸਾ ਨੂੰ ਲੈ ਕੇ ਬੀਜੇਪੀ ਆਗੂ ਕਪਿਲ ਸ਼ਰਮਾ ਉੱਤੇ ਭੜਕਾਊ ਭਾਸ਼ਣ ਦੇਣ ਦਾ ਆਰੋਪ ਲਗਾਇਆ ਗਿਆ ਹੈ। ਇਸ ਸਬੰਧ ਵਿੱਚ ਹਾਈਕੋਰਟ ਨੇ ਦਿੱਲੀ ਪੁਲਿਸ ਨੂੰ ਜਾਰੀ ਕੀਤਾ ਹੈ। ਹਾਈਕੋਰਟ ਨੇ ਕਿਹਾ ਹੈ ਕਿ ਦਿੱਲੀ ਪੁਲਿਸ ਕਮਿਸ਼ਨਰ ਭਾਸ਼ਣ ਦੀ ਵੀਡੀਓ ਦੇਖ ਕੇ ਭਾਜਪਾ ਨੇਤਾ ਕਪਿਲ ਸ਼ਰਮਾ ਸਮੇਤ ਹੋਰ ਦੋਸ਼ੀਆ ਉੱਤੇ ਐਫਆਈਆਰ ਦਰਜ ਕਰੇ।
ਕੋਰਟ ਨੇ ਦਿੱਲੀ ਪੁਲਿਸ ਕਮਿਸ਼ਨਰ ਤੋਂ ਵੀਰਵਾਰ ਤੱਕ ਜਵਾਬ ਮੰਗਿਆ ਹੈ। ਕਪਿਲ ਮਿਸ਼ਰਾ ਤੋਂ ਇਲਾਵਾ ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਤੇ ਬੀਜੇਪੀ ਸਾਂਸਦ ਪ੍ਰਵੇਸ਼ ਵਰਮਾ ਉੱਤੇ ਐਫਆਈਆਰ ਦਰਜ ਕਰਨ ਦਾ ਨਿਰਦੇਸ਼ ਦਿੱਤਾ ਹੈ। ਦੱਸਣਯੋਗ ਹੈ ਕਿ ਅਨੁਰਾਗ ਠਾਕੁਰ ਤੇ ਪ੍ਰਵੇਸ਼ ਵਰਮਾ ਉੱਤੇ ਵੀ ਭੜਕਾਊ ਭਾਸ਼ਣ ਦੇਣ ਦੇ ਆਰੋਪ ਲੱਗਿਆ ਹੈ।
ਕਪਿਲ ਮਿਸ਼ਰਾ ਉੱਤੇ ਲੱਗੇ ਆਰੋਪਾਂ ਨੂੰ ਲੈ ਕੇ ਦਿੱਲੀ ਹਾਈਕੋਰਟ ਨੇ ਸਖ਼ਤ ਕਦਮ ਚੁੱਕਿਆ ਹੈ। ਕੋਰਟ ਨੇ ਕਿਹਾ ਹੈ ਕਿ ਅਪਰਾਧ ਦਾ ਖ਼ੁਲਾਸਾ ਹੋਣ ਉੱਤੇ ਕਪਿਲ ਮਿਸ਼ਰਾ ਉੱਤੇ ਐਫਆਈਆਰ ਦਰਜ ਹੋਣੀ ਚਾਹੀਦੀ ਹੈ। ਕੋਰਟ ਨੇ ਕਿਹਾ ਹੈ ਕਿ ਐਫਆਈਆਰ ਦਰਜ ਨਾਂ ਕਰਨ ਵਾਲਿਆਂ ਉੱਤੇ ਕਾਰਵਾਈ ਕੀਤੀ ਜਾ ਸਕਦੀ ਹੈ। ਮਾਮਲੇ ਦਾ ਖ਼ੁਲਾਸਾ ਹੋਣ ਉੱਤੇ ਐਫਆਈਆਰ ਜ਼ਰੂਰੀ ਹੈ। ਦਿੱਲੀ ਹਾਈ ਕੋਰਟ ਨੇ ਕਿਹਾ ਕਿ ਉਹ ਸਿਰਫ਼ ਤਿੰਨ ਵੀਡੀਓ ਕਲਿੱਪਾਂ ਦੇ ਅਧਾਰ ‘ਤੇ ਕਾਰਵਾਈ ਨਹੀਂ ਕਰ ਸਕਦੇ ਅਤੇ ਪੁਲਿਸ ਅਜਿਹੀਆਂ ਹੋਰ ਕਲਿੱਪਾਂ 'ਤੇ ਐਫਆਈਆਰ ਦਰਜ ਕਰੇ।