ਨਵੀਂ ਦਿੱਲੀ: ਕੋਰੋਨਾ ਕਾਰਨ ਪੂਰਾ ਵਿਸ਼ਵ ਇਸ ਸਮੇਂ ਆਫਤ ਵਿੱਚ ਹੈ। ਭਾਰਤ ਸਰਕਾਰ ਤੇ ਵੱਖ-ਵੱਖ ਸੁਬਿਆਂ ਦੀਆਂ ਸਰਕਾਰਾਂ ਨੇ ਇਸ ਦੇ ਫੈਲਾਅ ਨੂੰ ਰੋਕਣ ਲਈ 'ਤਾਲਾਬੰਦੀ' ਸਮੇਤ ਕਰਫਿਊ ਤੱਕ ਲਗਾਇਆ ਹੋਇਆ ਹੈ। ਇਸ 'ਤਾਲਾਬੰਦੀ' ਦੌਰਾਨ ਲੋੜਵੰਦ ਤੇ ਬੇਸਹਾਰਾ ਲੋਕਾਂ ਨੂੰ ਖਾਣੇ ਤੱਕ ਦੇ ਲਾਲੇ ਪੈ ਚੁੱਕੇ ਹਨ। ਇਸ ਨੂੰ ਵੇਖਦੇ ਹੋਏ ਦਿੱਲੀ ਦੇ ਵੱਖ-ਵੱਖ ਗੁਰਦੁਆਰਾ ਸਾਹਿਬ ਵਿੱਚੋਂ ਹਜ਼ਾਰਾਂ ਲੋਕਾਂ ਲਈ ਗੁਰੂ ਕਾ ਲੰਗਰ ਤਿਆਰ ਹੋ ਕੇ ਜਾਂਦਾ ਹੈ। ਇਸੇ ਤਰ੍ਹਾਂ ਹੀ ਦਿੱਲੀ ਦੇ ਗੈਟਰ ਕੈਲਾਸ਼-2 ਸਥਿਤ ਗੁਰਦੁਆਰਾ ਨਾਨਕਸਰ ਠਾਠ ਵਿੱਚੋਂ ਵੀ ਰੋਜ਼ਾਨਾਂ ਲੰਗਰ ਤਿਆਰ ਹੋ ਕੇ ਲੋੜਵੰਦਾਂ ਤੱਕ ਪਹੁੰਚਾਇਆ ਜਾਂਦਾ ਹੈ।
ਦਿੱਲੀ: 'ਤਾਲਾਬੰਦੀ' ਦੌਰਾਨ ਵੀ ਅਟੁੱਟ ਵਰਤ ਰਹੇ 'ਗੁਰੂ ਕੇ ਲੰਗਰ' - 'ਤਾਲਾਬੰਦੀ'
ਇਸ 'ਤਾਲਾਬੰਦੀ' ਦੌਰਾਨ ਲੋੜਵੰਦ ਤੇ ਬੇਸਹਾਰਾ ਲੋਕਾਂ ਨੂੰ ਖਾਣੇ ਤੱਕ ਦੇ ਲਾਲੇ ਪੈ ਚੁੱਕੇ ਹਨ। ਇਸ ਨੂੰ ਵੇਖਦੇ ਹੋਏ ਦਿੱਲੀ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਂ ਵਿੱਚੋਂ ਹਜ਼ਾਰਾਂ ਲੋਕਾਂ ਲਈ ਗੁਰੂ ਕਾ ਲੰਗਰ ਤਿਆਰ ਹੋ ਕੇ ਜਾਂਦਾ ਹੈ।
ਇਸ ਲੰਗਰ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਸੇਵਾਦਾਰ ਮੀਨਾਕਸ਼ੀ ਮਲਹੋਤਰਾ ਨੇ ਦੱਸਿਆ ਕਿ ਗੁਰੂ ਘਰ ਵਿੱਚੋਂ ਰੋਜ਼ਾਨਾਂ 2700 ਤੋਂ ਵੱਧ ਲੋਕਾਂ ਲਈ ਲੰਗਰ ਤਿਆਰ ਹੋ ਕੇ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇੱਥੇ ਲੰਗਰ ਤਿਆਰ ਕਰਨ ਤੋਂ ਬਾਅਦ ਸਮਾਜ ਸੇਵੀ ਸੰਸਥਾਵਾਂ, ਪੁਲਿਸ ਦੇ ਰਾਹੀਂ ਲੰਗਰ ਲੋਕਾਂ ਤੱਕ ਪਹੁੰਚਦਾ ਹੈ।
ਉਨ੍ਹਾਂ ਦੱਸਿਆ ਕਿ ਗੁਰੂ ਘਰ ਦੀ ਰਸੋਈ ਪਹਿਲਾ ਹੀ ਬਹੁਤ ਸਾਫ਼-ਸੁਥਰੀ ਹੈ, ਪਰ ਇਸ ਬਿਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਹੋਰ ਵੀ ਵਧੇਰੇ ਖਿਆਲ ਰੱਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਸਰਕਾਰ ਦੇ ਨਿਯਮਾਂ ਦਾ ਧਿਆਨ ਰੱਖਣ।