ਪੰਜਾਬ

punjab

ETV Bharat / bharat

ਕਨ੍ਹੱਈਆ ਕੁਮਾਰ 'ਤੇ ਚੱਲੇਗਾ ਦੇਸ਼ ਧ੍ਰੋਹ ਦਾ ਮਾਮਲਾ, ਕੇਜਰੀਵਾਲ ਨੇ ਦਿੱਤੀ ਮਨਜ਼ੂਰੀ - ਕਨ੍ਹਈਆ ਕੁਮਾਰ 'ਤੇ ਦੇਸ਼ ਧ੍ਰੋਹ ਦਾ ਮਾਮਲਾ

ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਲੱਗੇ ਕਥਿਤ ਦੇਸ਼ ਵਿਰੋਧੀ ਨਾਅਰਿਆਂ ਦੇ ਮਾਮਲਿਆਂ ਵਿੱਚ ਕੇਜਰੀਵਾਲ ਸਰਕਾਰ ਨੇ ਸਪੈਸ਼ਲ ਸੈੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤਰ੍ਹਾਂ ਜੇ.ਐਨ.ਯੂ. ਵਿਦਿਆਰਥੀ ਸੰਘ ਦੇ ਸਾਬਕਾ ਪ੍ਰਧਾਨ ਕਨ੍ਹੱਈਆ ਕੁਮਾਰ 'ਤੇ ਦੇਸ਼ ਧ੍ਰੋਹ ਦਾ ਮਾਮਲਾ ਚੱਲੇਗਾ।

ਕਨ੍ਹਈਆ ਕੁਮਾਰ 'ਤੇ ਕੇਸ ਨੂੰ ਮਨਜ਼ੂਰੀ
ਕਨ੍ਹਈਆ ਕੁਮਾਰ 'ਤੇ ਕੇਸ ਨੂੰ ਮਨਜ਼ੂਰੀ

By

Published : Feb 29, 2020, 12:02 AM IST

ਨਵੀਂ ਦਿੱਲੀ: ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਲੱਗੇ ਕਥਿਤ ਦੇਸ਼ ਵਿਰੋਧੀ ਨਾਅਰਿਆਂ ਦੇ ਮਾਮਲੇ ਵਿੱਚ ਕੇਜਰੀਵਾਰ ਸਰਕਾਰ ਨੇ ਸਪੈਸ਼ਲ ਸੈਲ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਤੋਂ ਬਾਅਦ ਹੁਣ ਜੇਐਨਯੂ ਵਿਦਿਆਰਥੀ ਸਮੂਹ ਦੇ ਸਾਬਕਾ ਪ੍ਰਧਾਨ ਕਨ੍ਹੱਈਆ ਕੁਮਾਰ ਉੱਤੇ ਦੇਸ਼ ਧ੍ਰੋਹ ਦਾ ਕੇਸ ਚਲਾਇਆ ਜਾਵੇਗਾ।

ਕਨ੍ਹਈਆ ਕੁਮਾਰ 'ਤੇ ਕੇਸ ਨੂੰ ਮਨਜ਼ੂਰੀ

ਸਪੈਸ਼ਲ ਸੈਲ ਨੂੰ ਇਸ ਮਾਮਲੇ ਵਿੱਚ ਮਨਜ਼ੂਰੀ ਦੇਣ ਦੀ ਫਾਇਲ ਕਾਫ਼ੀ ਸਮੇਂ ਤੋਂ ਲਮਕੀ ਹੋਈ ਸੀ, ਜਿਸ ਤੋਂ ਬਾਅਦ ਦਿੱਲੀ ਸਰਕਾਰ ਦੀ ਮਨਜ਼ੂਰੀ ਤੋਂ ਬਾਅਦ ਹੁਣ ਕਨ੍ਹੱਈਆ ਕੁਮਾਰ ‘ਤੇ ਦੇਸ਼ ਧ੍ਰੋਹ ਦੀਆਂ ਧਾਰਾਵਾਂ ਵਿੱਚ ਮੁਕੱਦਮਾ ਚਲਾਇਆ ਜਾਵੇਗਾ। ਇਸ ਮਾਮਲੇ ਵਿੱਚ ਦਿੱਲੀ ਸਰਕਾਰ ਨੇ ਉਮਰ ਖਾਲਿਦ, ਅਨਿਰਬਾਨ, ਆਕਿਬ ਹੁਸੈਨ, ਮੁਜੀਬ, ਉਮਰ ਗੁੱਲ, ਬਸ਼ਰਤ ਅਲੀ ਅਤੇ ਖਾਲਿਦ ਬਸੀਰ ‘ਤੇ ਵੀ ਦੇਸ਼ ਧ੍ਰੋਹ ਦਾ ਮੁਕੱਦਮਾ ਚਲਾਏ ਜਾਣ ਦੀ ਮਨਜ਼ੂਰੀ ਦਿੱਤੀ ਹੈ।

ਕਨ੍ਹੱਈਆ ਕੁਮਾਰ 'ਤੇ ਕੇਸ ਨੂੰ ਮਨਜ਼ੂਰੀ

ਦਰਅਸਲ, ਹਾਲ ਹੀ ‘ਚ ਦਿੱਲੀ ਦੀ ਪਟਿਆਲਾ ਹਾਉਸ ਕੋਰਟ ‘ਚ ਮਾਮਲੇ ਦੀ ਸੁਣਵਾਈ ਹੋਈ ਤਾਂ ਦਿੱਲੀ ਪੁਲਿਸ ਨੇ ਦੱਸਿਆ ਸੀ ਕਿ ਹੁਣੇ ਤੱਕ ਦਿੱਲੀ ਸਰਕਾਰ ਵੱਲੋਂ ਦੇਸ਼ ਧ੍ਰੋਹ ਦਾ ਮੁਕੱਦਮਾ ਚਲਾਉਣ ਦੀ ਆਗਿਆ ਨਹੀਂ ਮਿਲੀ ਹੈ, ਜਿਸ ਤੋਂ ਬਾਅਦ ਕੋਰਟ ਨੇ ਦਿੱਲੀ ਪੁਲਿਸ ਦੀ ਸਪੈਸ਼ਲ ਸੈਲ ਨੂੰ ਨਿਰਦੇਸ਼ ਦਿੱਤਾ ਕਿ ਉਹ ਦਿੱਲੀ ਸਰਕਾਰ ਨੂੰ ਪੱਤਰ ਲਿਖ ਕੇ ਇਸ ‘ਤੇ ਰੁਖ਼ ਸਾਫ਼ ਕਰਨ ਨੂੰ ਕਹਿਣ।

ਇਹ ਵੀ ਪੜੋ: ਮਨਪ੍ਰੀਤ ਦੇ ਬਜਟ ਵਿੱਚ ਸ਼ੇਅਰ ਜ਼ਿਆਦਾ... ਵਿਕਾਸ ਦੀਆਂ ਗੱਲਾਂ ਘੱਟ- ਭਗਵੰਤ ਮਾਨ

ਇਸਤੋਂ ਬਾਅਦ ਦਿੱਲੀ ਪੁਲਿਸ ਦੀ ਸਪੈਸ਼ਲ ਸੈਲ ਨੇ ਕੇਜਰੀਵਾਲ ਸਰਕਾਰ ਨੂੰ ਪੱਤਰ ਲਿਖਿਆ, ਪੱਤਰ ਵਿੱਚ ਕਨ੍ਹੱਈਆ ਕੁਮਾਰ ਸਮੇਤ ਹੋਰਨਾਂ ਦੇ ਖਿਲਾਫ ਦੇਸ਼ ਧ੍ਰੋਹ ਦਾ ਮੁਕੱਦਮਾ ਚਲਾਉਣ ਦੀ ਫਿਰ ਤੋਂ ਆਗਿਆ ਮੰਗੀ ਸੀ, ਜਿਸਤੋਂ ਬਾਅਦ ਹੁਣ ਕੇਜਰੀਵਾਲ ਸਰਕਾਰ ਨੇ ਸਪੈਸ਼ਲ ਸੈਲ ਨੂੰ ਮੁਕੱਦਮਾ ਚਲਾਏ ਜਾਣ ਦੀ ਆਗਿਆ ਦੇ ਦਿੱਤੀ ਹੈ।

ABOUT THE AUTHOR

...view details