ਨਵੀਂ ਦਿੱਲੀ: ਉੱਤਰ ਭਾਰਤ 'ਚ ਦਿਨ-ਬ-ਦਿਨ ਠੰਢ ਵੱਧਦੀ ਜਾ ਰਹੀ ਹੈ। ਜਿਸ ਦਾ ਅਸਰ ਉੱਤਰ ਪ੍ਰਦੇਸ਼, ਹਰਿਆਣਾ, ਪੰਜਾਬ, ਉਤਰਾਖੰਡ ਤੇ ਹਿਮਾਚਲ 'ਚ ਦੇਖਣ ਨੂੰ ਮਿਲ ਰਿਹਾ ਹੈ। ਵੱਧਦੀ ਠੰਢ ਨਾਲ ਲਗਾਤਾਰ ਪਾਰਾ ਘੱਟ ਹੋ ਰਿਹਾ ਹੈ।
ਨਵੀਂ ਦਿੱਲੀ 'ਚ ਠੰਢ ਨਵੇਂ ਰਿਕਾਰਡ ਬਣਾ ਰਹੀ ਹੈ। ਦਸਬੰਰ ਦੇ ਮਹੀਨੇ ਨੂੰ 118 ਸਾਲ ਦਾ ਸਭ ਤੋਂ ਸਰਦ ਮਹੀਨੇ ਨੂੰ ਐਲਾਨਿਆ ਹੈ। ਹੁਣ ਤੱਕ ਦਿੱਲੀ ਦਾ ਸਭ ਤੋਂ ਘੱਟ ਤਾਪਮਾਨ 1.7 ਡਿਗਰੀ ਤੱਕ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਦੱਖਣੀ ਪੁਰਵੀ ਦਿੱਲੀ ਦੇ ਕਾਲਕਾਜੀ , ਗੋਵਿੰਦਪੁਰੀ, ਤੁਗਲਕਾਬਾਦ, ਬਦਰਪੁਰ, ਪਹਿਲਾਦਪੁਰ ਸਮੇਤ ਕਈ ਇਲਾਕਿਆਂ 'ਚ ਸੰਘਣੀ ਧੁੰਦ ਛਾਈ ਹੋਈ ਹੈ। ਜਿਸ ਨਾਲ 100 ਮੀਟਰ ਤੱਕ ਕੋਈ ਵਿਜੀਬਿਲਟੀ ਨਹੀਂ ਹੈ।
ਰਾਜਧਾਨੀ 'ਚ ਸੋਮਵਾਰ ਦੀ ਸ਼ੁਰੂਆਤ ਧੰਦ ਨਾਲ ਹੋਈ ਹੈ। ਸਾਰੀ ਦਿੱਲੀ ਧੰਦ ਦੀ ਚਾਦਰ ਨਾਲ ਲਿਪਟੀ ਹੋਈ ਹੈ। ਕੁੱਝ ਇਲਾਕਿਆਂ 'ਚ ਤਾਂ ਕੁੱਝ ਵੀ ਸ਼ਾਫ ਤਰ੍ਹਾਂ ਨਹੀਂ ਦਿਖ ਰਿਹਾ। ਧੂੰਦਾਂ ਦਾ ਅਸਰ ਰੇਲਵੇ ਤੇ ਹਵਾਈ ਸੇਵਾਵਾਂ 'ਤੇ ਵੀ ਪੈ ਰਿਹਾ ਹੈ। ਇਸ ਦੌਰਾਨ ਫਲਾਈਟ ਤੇ ਰੇਲ ਦੇ ਸਮੇਂ 'ਚ ਬਦਲਾਵ ਕੀਤਾ ਗਿਆ ਹੈ। ਪਾਇਲਟ ਨੇ ਦੱਸਿਆ ਕਿ ਹਵਾਈ ਜਹਾਜ਼ ਨੂੰ ਲੈਂਡ ਕਰਦੇ ਹੋਏ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਰੇਲ ਵਿਭਾਗ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਘੱਟ ਵਿਜ਼ਿਬਿਲਟੀ ਹੋਣ ਨਾਲ 30 ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ।