ਨਵੀਂ ਦਿੱਲੀ: ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਕੋਰੋਨਾ ਸੰਕਰਮਤ ਹੋ ਗਏ ਹਨ। ਇਸ ਮਗਰੋਂ ਉਨ੍ਹਾਂ ਖੁਦ ਨੂੰ ਆਈਸੋਲੇਟ ਕਰ ਲਿਆ ਹੈ। ਇਹ ਜਾਣਕਾਰੀ ਖ਼ੁਦ ਗੋਪਾਲ ਰਾਏ ਨੇ ਟਵੀਟ ਕੀਤੀ ਹੈ।
ਲੱਛਣਾਂ ਤੋਂ ਬਾਅਦ ਕਰਵਾਇਆ ਟੈਸਟ
ਨਵੀਂ ਦਿੱਲੀ: ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਕੋਰੋਨਾ ਸੰਕਰਮਤ ਹੋ ਗਏ ਹਨ। ਇਸ ਮਗਰੋਂ ਉਨ੍ਹਾਂ ਖੁਦ ਨੂੰ ਆਈਸੋਲੇਟ ਕਰ ਲਿਆ ਹੈ। ਇਹ ਜਾਣਕਾਰੀ ਖ਼ੁਦ ਗੋਪਾਲ ਰਾਏ ਨੇ ਟਵੀਟ ਕੀਤੀ ਹੈ।
ਲੱਛਣਾਂ ਤੋਂ ਬਾਅਦ ਕਰਵਾਇਆ ਟੈਸਟ
ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਟਵੀਟ ਕੀਤਾ ਹੈ ਕਿ ਸ਼ੁਰੂਆਤੀ ਲੱਛਣਾਂ ਤੋਂ ਬਾਅਦ ਉਨ੍ਹਾਂ ਦੀ ਕੋਰੋਨਾ ਜਾਂਚ ਕੀਤੀ ਗਈ ਸੀ। ਜਿਸਦੀ ਰਿਪੋਰਟ ਪੌਜ਼ੀਟਿਵ ਆਈ ਹੈ। ਪਿਛਲੇ ਕੁੱਝ ਦਿਨਾ ਵਿੱਚ ਉਨ੍ਹਾਂ ਦੇ ਸੰਪਰਕ ਵਿੱਚ ਆਏ ਲੋਕਾਂ ਨੂੰ ਉਨ੍ਹਾਂ ਨੇ ਜਾਂਚ ਕਰਾਓਣ ਲਈ ਕਿਹਾ ਹੈ। ਮਹੱਤਵਪੂਰਣ ਗੱਲ ਇਹ ਹੈ ਕਿ ਵਾਤਾਵਰਣ ਮੰਤਰੀ ਗੋਪਾਲ ਰਾਏ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਮੀਟਿੰਗ ਕਰ ਰਹੇ ਸਨ ਅਤੇ ਅਧਿਕਾਰੀਆਂ ਨੂੰ ਮਿਲ ਰਹੇ ਸਨ। ਉਨ੍ਹਾਂ ਬੁੱਧਵਾਰ ਦੇਰ ਸ਼ਾਮ ਇੱਕ ਡਿਜੀਟਲ ਪ੍ਰੈਸ ਕਾਨਫਰੰਸ ਨੂੰ ਵੀ ਸੰਬੋਧਨ ਕੀਤਾ।
ਦੋ ਮੰਤਰੀ ਪਹਿਲਾਂ ਹੀ ਹੋਏ ਚੁੱਕ ਨੇ ਸੰਕਰਮਤ
ਗੋਪਾਲ ਰਾਏ ਦਿੱਲੀ ਸਰਕਾਰ ਦਾ ਪਹਿਲਾ ਮੰਤਰੀ ਨਹੀਂ ਹੈ ਜੋ ਕੋਰੋਨਾ ਨਾਲ ਸੰਕਰਮਤ ਹੈ। ਇਸ ਤੋਂ ਪਹਿਲਾਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਸਿਹਤ ਮੰਤਰੀ ਸਤੇਂਦਰ ਜੈਨ ਵੀ ਕੋਰੋਨਾ ਨਾਲ ਸੰਕਰਮਤ ਹੋਏ ਹਨ।