ਨਵੀਂ ਦਿੱਲੀ: 8 ਫਰਵਰੀ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਹਨ ਤੇ ਸਾਰੀਆਂ ਪਾਰਟੀਆਂ ਇਨ੍ਹਾਂ ਚੋਣਾਂ 'ਚ ਵੋਟਰਾਂ ਨੂੰ ਲੁਭਾਉਣ ਲਈ ਆਪਣੇ ਸਟਾਰ ਪ੍ਰਚਾਰਕ ਚੋਣ ਪ੍ਰਚਾਰ 'ਚ ਲੈ ਕੇ ਆ ਰਹੇ ਹਨ। ਜੇ ਗੱਲ ਕਰੀਏ ਭਾਜਪਾ ਦੀ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਆਪਣੀ ਦੂਜੀ ਰੈਲੀ ਦੁਆਰਕਾ 'ਚ ਕਰਨਗੇ। ਇਸ ਤੋਂ ਇਲਾਵਾ ਸਾਬਕਾ ਪ੍ਰਧਾਨ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਡਾ. ਮਨਮੋਹਨ ਸਿੰਘ ਪਹਿਲੀ ਵਾਰ ਦਿੱਲੀ 'ਚ ਚੋਣ ਰੈਲੀ ਕਰਨਗੇ।
ਅੱਜ ਭਖੇਗਾ ਦਿੱਲੀ ਦਾ ਚੋਣ ਅਖਾੜਾ, ਪ੍ਰਚਾਰ ਲਈ ਮੈਦਾਨ 'ਚ ਉਤਰਨਗੇ ਕਈ ਦਿੱਗਜ
ਭਾਜਪਾ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣੀ ਦੂਜੀ ਰੈਲੀ ਨੂੰ ਸਬੰਧੋਨ ਕਰਨਗੇ। ਇਸ ਤੋਂ ਇਲਾਵਾ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੀ ਪਹਿਲੀ ਵਾਰ ਦਿੱਲੀ ਦੇ ਚੋਣ ਪ੍ਰਚਾਰ 'ਚ ਆਪਣੀ ਐਂਟਰੀ ਕਰਨਗੇ।
ਡਾ. ਮਨਮੋਹਨ ਸਿੰਘ ਰਾਜੌਰੀ ਗਾਰਡਨ ਵਿੱਚ ਦਿੱਲੀ ਵਾਸੀਆਂ ਨੂੰ ਸੰਬੋਧਨ ਕਰਨਗੇ। ਇਸ ਦੇ ਨਾਲ ਹੀ ਕਾਂਗਰਸ ਆਗੂ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਦੀ ਵੀ ਚੋਣ ਪ੍ਰਚਾਰ 'ਚ ਐਂਟਰੀ ਹੋਣ ਜਾ ਰਹੀ ਹੈ। ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਅੱਜ ਜੰਗਪੁਰਾ ਅਤੇ ਸੰਗਮ ਵਿਹਾਰ ਵਿੱਚ ਰੈਲੀ ਨੂੰ ਸੰਬੋਧਨ ਕਰਨਗੇ।
ਜ਼ਿਕਰਯੋਗ ਹੈ ਕਿ ਦੁਆਰਕਾ ਵਿਧਾਨ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਪ੍ਰਦਿਯੂਮਨ ਰਾਜਪੂਤ ਲਈ ਪੀਐੱਮ ਮੋਦੀ ਅੱਜ ਪ੍ਰਚਾਰ ਕਰਨਗੇ। ਦੱਸਣਯੋਗ ਕਿ ਮਨਮੋਹਨ ਸਿੰਘ ਦਿੱਲੀ ਦੀ ਚੋਣ ਮੁਹਿੰਮ 'ਚ ਇਸ ਸਮੇਂ ਸਿਖਰਾਂ 'ਤੇ ਹੈ ਕਿਉਂਕਿ ਬਹੁਤ ਸਾਰੇ ਵੱਡੇ ਨੇਤਾ ਇਸ ਵਿੱਚ ਦਾਖ਼ਲ ਹੋਏ ਹਨ। ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ 'ਤੇ 8 ਫਰਵਰੀ ਨੂੰ ਵੋਟਾਂ ਪੈਣਗੀਆਂ ਅਤੇ ਨਤੀਜਾ 11 ਫਰਵਰੀ ਨੂੰ ਐਲਾਨਿਆ ਜਾਵੇਗਾ।