ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਦੇ ਲਈ ਸਨਿੱਚਰਵਾਰ ਨੂੰ ਵੋਟਿੰਗ ਕੀਤੀ ਗਈ। ਇਸ ਸਾਲ ਮਤਦਾਨ ਫ਼ੀਸਦ 2015 ਦੀਆਂ ਵੋਟਾਂ ਤੋਂ ਘੱਟ ਰਿਹਾ।
ਦਿੱਲੀ ਵੋਟਾਂ ਵਿੱਚ ਘੱਟ ਪਈਆਂ ਵੋਟਾਂ ਨੂੰ ਲੈ ਕੇ ਕੁਮਾਰ ਵਿਸ਼ਵਾਸ ਨੇ ਟਵੀਟ ਕੀਤਾ ਹੈ, "ਜਿਸ ਦਿੱਲੀ ਤੋਂ ਨਵੀਂ ਰਾਜਨੀਤੀ ਦੀ ਉਮੀਦ ਪੂਰੇ ਦੇਸ਼ ਵਿੱਚ ਜਾਗੀ ਸੀ ਅੱਜ ਉਸ ਦਿੱਲੀ ਵਿੱਚ ਇੰਨਾ ਘੱਟ ਮਤਦਾਨ ਇਹੀ ਸਿੱਧ ਕਰਦਾ ਹੈ ਕਿ ਜਨਤਾ ਰਾਜਨੀਤਿਕ ਵਿਚਾਰ ਵਟਾਂਦਰੇ ਤੋਂ ਦੂਰ ਹੈ। ਸੋਚੋ ਕਿ 70 ਸੀਟਾਂ ਵਿੱਚ ਸਭ ਤੋਂ ਘੱਟ ਵੋਟਾਂ ਨਵੀਂ ਦਿੱਲੀ ਵਿੱਚ ਪਈਆਂ ਹਨ।"
ਜ਼ਿਕਰ ਕਰ ਦਈਏ ਕਿ ਨਵੀਂ ਦਿੱਲੀ ਵਿਧਾਨ ਸਭਾ ਸੀਟ ਕਾਫ਼ੀ ਅਹਿਮ ਸੀਟ ਹੈ ਕਿਉਂਕਿ ਇੱਥੋਂ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਚੋਣ ਲੜ ਰਹੇ ਸੀ। ਇਹ ਲਗਾਤਾਰ ਇਸ ਸੀਟ ਤੋਂ 2 ਵਾਰੀ ਜੇਤੂ ਰਹੇ ਹਨ।
ਵੋਟਾਂ ਸ਼ੁਰੂ ਹੋਣ ਤੋਂ ਪਹਿਲਾਂ ਕੁਮਾਰ ਵਿਸ਼ਵਾਸ ਨੇ ਟਵੀਟ ਕੀਤਾ ਸੀ ਕਿ ਪਿਛਲੇ ਪੰਜ ਸਾਲ ਦੇ ਦਾਗ਼ ਧੋਣ ਦਾ ਵੇਲਾ ਹੈ ਦਿੱਲੀ ਵਾਲਿਓ.
ਇਸ ਤੋਂ ਸਾਰੇ ਜਾਣੂ ਹੀ ਹਨ ਕਿ ਕੁਮਾਰ ਵਿਸ਼ਵਾਸ ਆਮ ਆਦਮੀ ਦੇ ਮੈਂਬਰ ਰਹਿ ਚੁੱਕੇ ਹਨ ਅਤੇ ਉਨ੍ਹਾਂ ਨੇ 2015 ਵਿੱਚ ਪਾਰਟੀ ਲਈ ਪ੍ਰਚਾਰ ਵੀ ਕੀਤਾ ਸੀ। ਇਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਨਾਲ ਕਿਸੇ ਖਟਾਸ ਕਾਰਨ ਵਿਸ਼ਵਾਸ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਸੀ।