ਪੰਜਾਬ

punjab

ETV Bharat / bharat

Exit polls: ਤੀਜੀ ਵਾਰ ਬਣ ਸਕਦੀ ਹੈ ਕੇਜਰੀਵਾਲ ਦੀ ਸਰਕਾਰ - ਦਿੱਲੀ ਵਿਧਾਨ ਸਭਾ ਚੋਣਾਂ

ਦਿੱਲੀ ਵਿਧਾਨ ਸਭਾ ਚੋਣਾਂ ਲਈ ਹੋਈ ਵੋਟਿੰਗ ਤੋਂ ਬਾਅਦ ਵੱਖ-ਵੱਖ ਨਿਉਜ਼ ਚੈਨਲਾਂ ਦੇ ਐਗਜ਼ਿਟ ਪੋਲ ਦੇ ਨਤੀਜੇ ਆ ਗਏ ਹਨ।

Exit polls ਵਿੱਚ ਜਾਣੋ ਦਿੱਲੀ ਵਿੱਚ ਕਿਸ ਦੀ ਬਣੇਗੀ ਸਰਕਾਰ
ਫ਼ੋਟੋ

By

Published : Feb 8, 2020, 10:26 PM IST

Updated : Feb 9, 2020, 7:27 AM IST

ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਖ਼ਤਮ ਹੋ ਗਈ ਹੈ। ਮੁੱਖ ਚੋਣ ਅਧਿਕਾਰੀ ਰਣਬੀਰ ਸਿੰਘ ਨੇ ਦੱਸਿਆ ਕਿ ਤਕਰੀਬਨ 57.06 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ। ਵੋਟਿੰਗ ਖ਼ਤਮ ਹੋਣ ਤੋਂ ਬਾਅਦ ਹੁਣ ਐਗਜ਼ਿਟ ਪੋਲ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਐਗਜ਼ਿਟ ਪੋਲ ਮੁਤਾਬਕ ਆਮ ਆਦਮੀ ਪਾਰਟੀ ਦੀ ਦਿੱਲੀ ਵਿੱਚ ਮੁੜ ਤੋਂ ਸਰਕਾਰ ਬਣਨ ਦੀ ਭਵਿੱਖਬਾਣੀ ਕੀਤੀ ਗਈ ਹੈ।

  • ਟਾਈਮਜ਼ ਨਾਓ ਦੇ ਐਗਜ਼ਿਟ ਪੋਲ ਦੇ ਮੁਤਾਬਕ ਆਮ ਆਦਮੀ ਪਾਰਟੀ ਨੂੰ 44 ਅਤੇ ਭਾਜਪਾ ਨੂੰ 26 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ। ਜਦਕਿ ਕਾਂਗਰਸ ਦਾ ਖਾਤਾ ਖੁੱਲ੍ਹਣ ਦੀ ਉਮੀਦ ਨਹੀਂ ਹੈ।
  • ਇੰਡੀਆ ਟੁਡੇ-ਐਕਸਿਸ ਮਾਈ ਇੰਡੀਆ ਦੇ ਐਗਜ਼ਿਟ ਪੋਲ ਦੇ ਮੁਤਾਬਕ ਆਮ ਆਦਮੀ ਪਾਰਟੀ ਨੂੰ 59-68 ਅਤੇ ਭਾਜਪਾ ਨੂੰ 2-11 ਸੀਟਾਂ ਮਿਲਣ ਦੀ ਉਮੀਦ ਹੈ। ਇਸ ਦੇ ਨਾਲ ਹੀ ਕਾਂਗਰਸ ਦਾ ਖ਼ਾਤਾ ਖੁੱਲ੍ਹਣ ਦੀ ਉਮੀਦ ਨਾਂ ਦੇ ਬਰਾਬਰ ਹੈ।
  • ਇੰਡੀਆ ਟੀਵੀ ਦੇ ਐਗਜ਼ਿਟ ਪੋਲ ਮੁਤਾਬਕ ਆਮ ਆਦਮੀ ਪਾਰਟੀ ਨੂੰ 44 ਅਤੇ ਬੀਜੇਪੀ ਨੂੰ 26 ਸੀਟਾਂ ਮਿਲਣ ਦੀ ਭੱਵਿਖ ਬਾਣੀ ਕੀਤੀ ਗਈ ਹੈ। ਕਾਂਗਰਸ ਦਾ ਖਾਤਾ ਖੁੱਲ੍ਹਣ ਦੀ ਉਮੀਦ ਨਹੀਂ ਹੈ।
  • ਟੀਵੀ-9 ਦੇ ਐਗਜ਼ਿਟ ਪੋਲ ਮੁਤਾਬਕ ਆਮ ਆਦਮੀ ਪਾਰਟੀ ਨੂੰ 54 ਸੀਟਾਂ ਅਤੇ ਬੀਜੇਪੀ ਨੂੰ 15 ਸੀਟਾਂ ਮਿਲਣ ਦਾ ਅਨੁਮਾਨ ਲਗਾਇਆ ਗਿਆ ਹੈ। ਜਦਕਿ ਕਾਂਗਰਸ ਨੂੰ 1 ਸੀਟ ਮਿਲ ਸਕਦੀ ਹੈ।
  • ਨਿਉਜ਼ ਐਕਸ ਨੇਤਾ ਦੇ ਐਗਜ਼ਿਟ ਪੋਲ ਦੇ ਮੁਤਾਬਕ ਆਮ ਆਦਮੀ ਪਾਰਟੀ ਨੂੰ 53-57 ਸੀਟਾਂ, ਬੀਜੇਪੀ ਨੂੰ 11-17 ਸੀਟਾਂ ਮਿਲਣ ਦੀ ਭੱਵਿਖ ਬਾਣੀ ਕੀਤੀ ਗਈ ਹੈ। ਉੱਥੇ ਹੀ ਕਾਂਗਰਸ ਦੇ ਖ਼ਾਤੇ 'ਚ 0-2 ਸੀਟਾਂ ਆਉਣ ਦਾ ਅਨੁਮਾਨ ਲਗਾਇਆ ਗਿਆ ਹੈ।
  • ਰਿਪਬਲਿਕਨ-ਜਨ ਕੀ ਬਾਤ ਦੇ ਐਗਜ਼ਿਟ ਪੋਲ ਮੁਤਾਬਕ ਆਮ ਆਦਮੀ ਪਾਰਟੀ ਨੂੰ 48-61 ਅਤੇ ਬੀਜੇਪੀ ਨੂੰ 26 ਸੀਟਾਂ ਮਿਲਣ ਦੀ ਉਮੀਦ ਹੈ। ਕਾਂਗਰਸ ਦੇ ਖਾਤੇ 'ਚ 1 ਸੀਟ ਆ ਸਕਦੀ ਹੈ।

    ਇਹ ਵੀ ਪੜੋ- ਦਿੱਲੀ ਚੋਣਾਂ 2020: EVM ਵਿੱਚ ਕੈਦ ਉਮੀਦਵਾਰਾਂ ਦਾ ਸਿਆਸੀ ਭਵਿੱਖ, ਕਰੀਬ 57.06 ਫੀਸਦੀ ਹੋਈ ਵੋਟਿੰਗ
Last Updated : Feb 9, 2020, 7:27 AM IST

ABOUT THE AUTHOR

...view details