ਨਵੀਂ ਦਿੱਲੀ: ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਸਕੂਲ ਅਤੇ ਕਾਲਜ ਅਜੇ ਵੀ ਬੰਦ ਹਨ। ਜਦੋਂ ਸਕੂਲ ਬੰਦ ਸਨ, ਉਨ੍ਹਾਂ ਦੀਆਂ ਪ੍ਰੀਖਿਆਵਾਂ ਚੱਲ ਰਹੀਆਂ ਸਨ। ਅਸੀਂ 9 ਵੀਂ ਅਤੇ 11 ਵੀਂ ਦੇ ਬੱਚਿਆਂ ਬਾਰੇ ਫੈਸਲਾ ਲਿਆ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਦੀਆਂ ਪ੍ਰੀਖਿਆਵਾਂ ਲੈਣ ਦੀ ਬਜਾਏ ਉਨ੍ਹਾਂ ਨੂੰ ਅਗਲੀ ਕਲਾਸਾਂ 'ਚ ਪ੍ਰਮੋਟ ਕਰ ਦਿੱਤਾ ਜਾਵੇਗਾ।
ਕਾਲਜਾਂ 'ਚ ਪੜ੍ਹਾਈ ਨਹੀਂ ਹੋਈ ਤਾਂ ਪੇਪਰ ਕਿਓ, ਅਸੈਸਮੈਂਟ ਦੇ ਅਧਾਰ 'ਤੇ ਮਿਲੇਗੀ ਡਿਗਰੀ: ਮਨੀਸ਼ ਸਿਸੋਦੀਆ ਕੇਂਦਰ ਸਰਕਾਰ ਨੇ 10ਵੀਂ ਤੇ 12 ਵੀਂ ਦੇ ਵਿਦਿਆਰਥੀਆਂ ਬਾਰੇ ਵਿਵਸਥਾ ਕੀਤੇ ਜਾਣ ਦੀ ਗੱਲ ਆਖੀ ਸੀ ਤੇ ਕੇਂਦਰ ਸਰਕਾਰ ਨੇ ਇਸ ਨੂੰ ਮੰਨ ਲਿਆ ਹੈ। ਯੂਨੀਵਰਸਿਟੀ ਲੈਵਲ 'ਤੇ ਇਹ ਮਾਮਲਾ ਥੋੜਾ ਮੁਸ਼ਕਲ ਹੈ, ਪਰ ਦਿੱਲੀ ਸਰਕਾਰ ਨੇ ਇਹ ਫੈਸਲਾ ਲਿਆ ਹੈ ਕਿ ਉਹ ਆਪਣੇ ਸੂਬੇ ਦੀ ਸਾਰੀ ਯੂਨੀਵਰਸਿਟੀਆਂ ਦੀਆਂ ਅਗਾਮੀ ਪ੍ਰੀਖਿਆਵਾਂ ਨੂੰ ਰੱਦ ਕਰ ਦੇਣਗੇ। ਦਿੱਲੀ ਦੀ ਯੂਨੀਵਰਸਿਟੀ ਵਿੱਚ ਕਿਸੇ ਵੀ ਸਾਲ ਦੀ ਕੋਈ ਪ੍ਰੀਖਿਆ ਨਹੀਂ ਲਈ ਜਾਵੇਗੀ, ਸਭ ਨੂੰ ਇਹ ਆਦੇਸ਼ ਜਾਰੀ ਕੀਤੇ ਗਏ ਹਨ ਕਿ ਪਿਛਲੀ ਅਸੈਸਮੈਂਟ ਦੇ ਅਧਾਰ 'ਤੇ ਹੀ ਬੱਚਿਆਂ ਨੂੰ ਪ੍ਰਮੋਟ ਕੀਤਾ ਜਾਵੇ। ਫਾਈਨਲ ਸਾਲ ਦੇ ਵਿਦਿਆਰਥੀਆਂ ਨੂੰ ਵੀ ਉਸੇ ਤਰ੍ਹਾਂ ਹੀ ਅਸੈਸਮੈਂਟ ਦੇ ਅਧਾਰ 'ਤੇ ਡਿਗਰੀ ਦਿੱਤੀ ਜਾਵੇ।
ਯੂਨੀਵਰਸਿਟੀਆਂ ਲਈ ਮਾਮਲਾ ਗੁੰਝਲਦਾਰ
ਸਿਸੋਦੀਆ ਨੇ ਕਿਹਾ ਕਿ ਸਕੂਲ ਦਾ ਮਾਮਲਾ ਵੱਖਰਾ ਸੀ, ਪਰ ਯੂਨੀਵਰਸਿਟੀ ਦਾ ਮਾਮਲਾ ਕੁਝ ਗੁੰਝਲਦਾਰ ਹੈ। ਸਮੈਸਟਰ ਮਤਾਬਕ ਪ੍ਰੀਖਿਆਵਾਂ ਲੈਣਾ ਮੁਸ਼ਕਲ ਹੈ। ਦਿੱਲੀ ਸਰਕਾਰ ਦਾ ਮੰਨਣਾ ਹੈ ਕਿ ਇਸ ਮੁਸ਼ਕਲ ਸਮੇਂ ਵਿੱਚ ਅਜਿਹਾ ਫੈਸਲਾ ਲੈਣਾ ਜ਼ਰੂਰੀ ਹੈ।
ਵਿਦਿਆਰਥੀਆਂ ਨੂੰ ਪ੍ਰਮੋਟ ਕਰਨਾ ਜ਼ਰੂਰੀ
ਦਿੱਲੀ ਸਰਕਾਰ ਨੇ ਫੈਸਲਾ ਲਿਆ ਹੈ ਕਿ ਸੂਬੇ ਦੀਆਂ ਸਾਰੀਆਂ ਯੂਨੀਵਰਸਿਟੀਆਂ ਦੀਆਂ ਆਗਾਮੀ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਜਾਣਗੀਆਂ। ਕਿਸੇ ਵੀ ਸਾਲ ਦੀ ਕੋਈ ਪ੍ਰੀਖਿਆ ਦਿੱਲੀ ਸਟੇਟ ਯੂਨੀਵਰਸਿਟੀ ਵਿੱਚ ਨਹੀਂ ਲਈ ਜਾਵੇਗੀ। ਹਰੇਕ ਨੂੰ ਪਿਛਲੇ ਅਸੈਸਮੈਂਟ ਦੇ ਅਧਾਰ 'ਤੇ ਬੱਚਿਆਂ ਨੂੰ ਪ੍ਰਮੋਟ ਕਰਨ ਲਈ ਕਿਹਾ ਗਿਆ ਹੈ। ਅੰਤਿਮ ਸਾਲ ਦੇ ਬੱਚਿਆਂ ਨੂੰ ਵੀ ਇਸੇ ਤਰੀਕੇ ਨਾਲ ਡਿਗਰੀਆਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਇਸ ਸਮੇਂ, ਪ੍ਰੀਖਿਆਵਾਂ ਨਹੀਂ ਕਰਵਾਇਆ ਜਾ ਸਕਦੀਆਂ ਹਨ ਤੇ ਵਿਦਿਆਰਥੀਆਂ ਨੂੰ ਡਿਗਰੀ ਦੇਣਾ ਵੀ ਜ਼ਰੂਰੀ ਹੈ।
ਕੇਂਦਰੀ ਯੂਨੀਵਰਸਿਟੀ ਲਈ, ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਚਿੱਠੀ ਲਿਖੀ ਹੈ। ਇਸ 'ਚ ਉਨ੍ਹਾਂ ਨੇ ਕਿਹਾ ਹੈ ਕਿ ਸੂਬਾ ਸਰਕਾਰ ਲਈ ਦਿੱਲੀ ਸਰਕਾਰ ਵੱਲੋਂ ਲਏ ਗਏ ਫ਼ੈਸਲੇ ਨੂੰ ਕੇਂਦਰ ਸਰਕਾਰ ਨੂੰ ਸਿਰਫ ਦਿੱਲੀ ਹੀ ਨਹੀਂ, ਬਲਕਿ ਦੇਸ਼ ਭਰ ਦੀਆਂ ਹੋਰਨਾਂ ਯੂਨੀਵਰਸਿਟੀਆਂ ਲਈ ਵੀ ਲਾਗੂ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਉਮੀਂਦ ਪ੍ਰਗਟਾਈ ਹੈ ਕਿ ਪ੍ਰਧਾਨ ਮੰਤਰੀ ਜਲਦੀ ਹੀ ਮੁੱਖ ਮੰਤਰੀ ਦੀ ਬੇਨਤੀ ‘ਤੇ ਕੋਈ ਫੈਸਲਾ ਲੈਣਗੇ।