ਨਵੀਂ ਦਿੱਲੀ: ਦਿੱਲੀ ਵਿਚ ਕੋਰੋਨਾ ਦੇ ਨਵੇਂ ਮਾਮਲੇ ਹਰ ਦਿਨ ਨਵੇਂ ਰਿਕਾਰਡ ਕਾਇਮ ਕਰ ਰਹੇ ਹਨ। ਪਿਛਲੇ ਕਈ ਦਿਨਾਂ ਤੋਂ, ਹਰ 24 ਘੰਟਿਆਂ ਵਿੱਚ ਤਕਰੀਬਨ 7 ਹਜ਼ਾਰ ਨਵੇਂ ਕੋਰੋਨਾ ਮਰੀਜ਼ ਸਾਹਮਣੇ ਆ ਰਹੇ ਹਨ। ਅਜਿਹੀ ਸਥਿਤੀ ਵਿੱਚ, ਦਿੱਲੀ ਸਰਕਾਰ ਦਾ ਮੰਨਣਾ ਹੈ ਕਿ ਕੋਰੋਨਾ ਦੀ ਤੀਜੀ ਲਹਿਰ ਰਾਜਧਾਨੀ ਵਿੱਚ ਆ ਗਈ ਹੈ। ਨਾਲ ਹੀ, ਇਹ ਸਮਾਂ ਤੀਜੀ ਲਹਿਰ ਦਾ ਸਿਖਰ ਪੱਧਰ ਹੈ। ਜਿਥੇ ਦਿੱਲੀ ਸਰਕਾਰ ਦਾ ਮੰਨਣਾ ਹੈ ਕਿ ਕੋਰੋਨਾ ਦੀ ਇਸ ਤੀਜੀ ਲਹਿਰ ਅਤੇ ਇਸਦੀ ਸਿਖਰ ਆ ਗਈ ਹੈ। ਇਸ ਦੇ ਨਾਲ ਹੀ ਸਰਕਾਰ ਇਹ ਵੀ ਮੰਨ ਰਹੀ ਹੈ ਕਿ ਹੁਣ ਦਿੱਲੀ ਵਿਚ ਕੋਰੋਨਾ ਦੇ ਕੇਸ ਨਹੀਂ ਵਧਣੇ ਚਾਹੀਦੇ ਹਨ।
ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਕਿਹਾ, ਕੋਰੋਨਾ ਦੀ ਤੀਜੀ ਲਹਿਰ ਦਿੱਲੀ ਆ ਗਈ ਹੈ। ਹਾਲਾਂਕਿ ਅਸੀਂ ਜਲਦੀ ਹੀ ਇਸ ਤੋਂ ਬਾਹਰ ਆਵਾਂਗੇ।
ਸਿਹਤ ਮੰਤਰੀ ਨੇ ਕਿਹਾ, ਇਹ ਤਿਉਹਾਰਾਂ ਦਾ ਸੀਜ਼ਨ ਹੈ। ਕਈ ਸਾਰੀਆਂ ਥਾਵਾਂ 'ਤੇ ਖਰੀਦਦਾਰੀ ਕਰਨ ਲਈ ਵੀ ਭੀੜ ਹੁੰਦੀ ਹੈ। ਇਸ ਤੋਂ ਇਲਾਵਾ, ਕੋਰੋਨਾ ਦੇ ਮਾਮਲੇ ਵਧਣ ਦੇ ਹੋਰ ਵੀ ਕਈ ਕਾਰਨ ਹਨ। ਲੋਕਾਂ ਤੋਂ ਅਪੀਲ ਹੈ ਕਿ ਜਦੋਂ ਤੱਕ ਵੈਕਸੀਨ ਨਹੀਂ ਮਿਲ ਜਾਂਦੀ, ਆਪਣੇ ਮਾਸਕ ਨੂੰ ਹੀ ਵੈਕਸੀਨ ਮੰਨ੍ਹਿਆ ਜਾਵੇ ਅਤੇ ਮਾਸਕ ਜ਼ਰੂਰ ਲਗਾਓ।