ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਅੱਜ ਜਨਮਦਿਨ ਹੈ। ਅੱਜ ਕੇਜਰੀਵਾਲ 51 ਸਾਲ ਦੇ ਹੋ ਗਏ ਹਨ ਅਤੇ ਉਨ੍ਹਾਂ ਨੂੰ ਲਗਾਤਾਰ ਜਨਮਦਿਨ ਦੀਆਂ ਵਧਾਈਆਂ ਮਿਲ ਰਹੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਰਵਿੰਦ ਕੇਜਰੀਵਾਲ ਨੂੰ ਉਨ੍ਹਾਂ ਦੇ ਜਨਮਦਿਨ ਦੀ ਵਧਾਈ ਵੀ ਦਿੱਤੀ, ਜਿਸ ਦਾ ਉਨ੍ਹਾਂ ਨੇ ਵੀ ਜਵਾਬ ਦਿੱਤਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ- ‘ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜਨਮਦਿਨ ਦੀਆਂ ਮੁਬਾਰਕਾਂ। ਮੈਂ ਉਨ੍ਹਾਂ ਦੀ ਚੰਗੀ ਸਿਹਤ ਅਤੇ ਲੰਬੀ ਉਮਰ ਦੀ ਕਾਮਨਾ ਕਰਦਾ ਹਾਂ।'
ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨੂੰ ਰੀਟਵੀਟ ਕੀਤਾ ਅਤੇ ਲਿਖਿਆ- 'ਤੁਹਾਡੀ ਵਧਾਈ ਦੇ ਲਈ ਬਹੁਤ ਧੰਨਵਾਦ ਪੀਐਮ ਸਰ।'
ਵਰਕਰਾਂ ਤੋਂ ਮੰਗਿਆ ਤੋਹਫ਼ਾ
ਇਸ ਤੋਂ ਪਹਿਲਾਂ ਆਜ਼ਾਦੀ ਦਿਹਾੜੇ ਮੌਕੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਆਪਣੇ ਵਰਕਰਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਵਰਕਰਾਂ ਤੋਂ ਤੋਹਫ਼ੇ ਮੰਗਦੇ ਨਜ਼ਰ ਆਏ। ਦੱਸ ਦੇਈਏ ਕਿ ਅੱਜ ਅਰਵਿੰਦ ਕੇਜਰੀਵਾਲ ਦਾ ਜਨਮਦਿਨ ਹੈ।
ਕੇਜਰੀਵਾਲ ਦੀ ਅਪੀਲ
ਸੀਐਮ ਕੇਜਰੀਵਾਲ ਨੇ ਕਿਹਾ ਕਿ ਜੇ ਤੁਸੀਂ ਆਪਣੇ ਪਿੰਡ ਦੀ ਜ਼ਿੰਮੇਵਾਰੀ ਲੈਣਾ ਚਾਹੁੰਦੇ ਹੋ ਤਾਂ ਅੱਗੇ ਆਓ। ਇਸ ਦੇ ਲਈ, ਮੈਂ ਆਮ ਆਦਮੀ ਪਾਰਟੀ ਦੇ ਸਾਰੇ ਸੂਬਾ ਪ੍ਰਧਾਨ, ਜ਼ਿਲ੍ਹਾ ਪ੍ਰਧਾਨ ਨੂੰ ਅਪੀਲ ਕਰ ਰਿਹਾ ਹਾਂ। ਮੈਂ ਆਪਣਾ ਜਨਮਦਿਨ ਨਹੀਂ ਮਨਾ ਰਿਹਾ। ਸਾਰਿਆਂ ਨੂੰ ਅਪੀਲ, ਵਧਾਈ ਦੇਣ ਮੇਰੇ ਘਰ ਨਾ ਆਓ, ਪਰ ਉਪਹਾਰ ਵਿੱਚ ਤੁਸੀਂ ਇਕ ਆਕਸੀਮੀਟਰ ਦੇ ਸਕਦੇ ਹੋ।
ਮੰਗਿਆ ਸੀ ਖ਼ਾਸ ਤੋਹਫ਼ਾ
ਕੇਜਰੀਵਾਲ ਨੇ ਆਪਣੀ ਪਾਰਟੀ ਵਰਕਰਾਂ ਤੋਂ ਵਿਸ਼ੇਸ਼ ਤੋਹਫ਼ਾ ਮੰਗਿਆ ਸੀ। ਉਨ੍ਹਾਂ ਨੇ ਕਿਹਾ ਕਿ ਜੇ ਤੁਸੀਂ ਮੈਨੂੰ ਕੋਈ ਤੋਹਫਾ ਦੇਣਾ ਚਾਹੁੰਦੇ ਹੋ, ਇੱਕ ਆਕਸੀਮੀਟਰ ਖਰੀਦ ਕੇ ਦਿਓ, ਉਸ ਨੂੰ ਅਸੀਂ ਦੇਸ਼ ਦੇ ਪਿੰਡਾਂ ਵਿੱਚ ਭੇਜਾਂਗੇ। ਮੁੱਖ ਮੰਤਰੀ ਦੀ ਇਹ ਅਪੀਲ ਦਾ ਅਸਰ ਵੀ ਹੋ ਰਿਹਾ ਹੈ, ਬਹੁਤ ਸਾਰੇ ਆਗੂ ਅਤੇ ਵਰਕਰ ਅੱਜ ਵੱਡੀ ਗਿਣਤੀ ਵਿੱਚ ਆਕਸੀਮੀਟਰ ਦੇਣ ਵਾਲੇ ਹਨ।
ਅੱਜ ਦੇਣਗੇ ਆਕਸੀਮੀਟਰ
ਬੁੜਾਰੀ ਤੋਂ ਵਿਧਾਇਕ ਸੰਜੀਵ ਝਾ ਨੇ ਟਵੀਟ ਕੀਤਾ ਹੈ ਕਿ ਬੁੜਾਰੀ ਦੇ ਕਾਰਕੁੰਨ ਸਾਥੀਆਂ ਦੀ ਤਰਫੋਂ ਅਸੀਂ ਪਾਰਟੀ ਨੂੰ 500 ਆਕਸੀਮੀਟਰ ਪੇਸ਼ ਕਰਾਂਗੇ। ਮੁੱਖ ਮੰਤਰੀ ਨੇ ਸੰਜੀਵ ਝਾਅ ਦੀ ਇਸ ਪਹਿਲਕਦਮੀ ਨੂੰ ‘ਮਹਾਨ’ ਦੱਸਿਆ ਹੈ। ਇਸੇ ਤਰ੍ਹਾਂ ਦੁਰਗੇਸ਼ ਪਾਠਕ ਨੇ ਕਰਾਵਲ ਨਗਰ ਵਿਧਾਨ ਸਭਾ ਦੇ ਵਰਕਰਾਂ ਦੀ ਤਰਫੋਂ ਇਕ ਹਜ਼ਾਰ ਆਕਸੀਮੀਟਰ ਦੇਣ ਦਾ ਐਲਾਨ ਕੀਤਾ ਹੈ, ਕੇਜਰੀਵਾਲ ਨੇ ਇਸ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ।