ਨਵੀਂ ਦਿੱਲੀ: ਪੱਛਮੀ ਬਿਹਾਰ ਵਿੱਚ 12 ਸਾਲ ਦੀ ਜਬਰ ਜਨਾਹ ਪੀੜਤ ਬੱਚੀ ਨੂੰ ਮਿਲਣ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਏਮਜ਼ ਪਹੁੰਚੇ। ਏਮਜ਼ ਵਿੱਚ ਪੀੜਤਾ ਨਾਲ ਮਿਲਣ ਆਏ ਸੀਐਮ ਦਾ ਦਿੱਲੀ ਕਾਂਗਰਸ ਨੇ ਵਿਰੋਧ ਕੀਤਾ। ਇਸ ਦੌਰਾਨ ਗੇਟ ਉੱਤੇ ਬੈਰੀਕੇਟ ਟੱਪ ਕੇ ਪ੍ਰਾਈਵੇਟ ਵਾਰਡ ਤੱਕ ਕਾਂਗਰਸ ਦੇ ਵਰਕਰ ਪਹੁੰਚ ਗਏ।
ਇਸ ਦੌਰਾਨ ਸੀਐਮ ਨੇ ਪੀੜਤਾ ਦੇ ਪਰਿਵਾਰ ਨੂੰ ਆਰਥਿਕ ਸਹਾਇਤਾ ਵੀ ਦੇਣ ਦਾ ਐਲਾਨ ਕੀਤਾ ਹੈ।
ਦੱਸ ਦਈਏ ਕਿ ਮਾਮਲਾ ਲਗਾਤਾਰ ਵਧਦਾ ਜਾ ਰਿਹਾ ਹੈ ਤੇ ਦਿੱਲੀ ਮਹਿਲਾ ਕਮਿਸ਼ਨ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਗੰਭੀਰ ਰੂਪ ਵਿੱਚ ਭੂਮਿਕਾ ਨਿਭਾ ਰਿਹਾ ਹੈ। ਕਮਿਸ਼ਨ ਦੀ ਮੁਖੀ ਅੱਜ ਏਮਜ਼ ਪਹੁੰਚੀ ਬੱਚੀ ਤੇ ਉਨ੍ਹਾਂ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਡਾਕਟਰਾਂ ਤੋਂ ਬੱਚੀ ਦੀ ਸਥਿਤੀ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ।
ਦਿੱਲੀ ਪੁਲਿਸ ਤੋਂ ਵੀ ਮੰਗੀ ਜਾਣਕਾਰੀ
ਇਸ ਤੋਂ ਪਹਿਲਾਂ ਦਿੱਲੀ ਮਹਿਲਾ ਕਮਿਸ਼ਨ ਨੇ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕਰਦੇ ਹੋਏ 8 ਜੁਲਾਈ ਤੱਕ ਇਸ ਪੂਰੇ ਮਾਮਲੇ ਉੱਤੇ ਜਾਣਕਾਰੀ ਮੰਗੀ ਹੈ ਕਿ ਬੱਚੀ ਦੇ ਨਾਲ ਕਿਸ ਤਰ੍ਹਾਂ ਉਸ ਦੇ ਘਰ ਦਾਖ਼ਲ ਹੋ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਅਤੇ ਹੁਣ ਤੱਕ ਇਸ ਮਾਮਲੇ ਵਿੱਚ ਕਿੰਨੇ ਲੋਕਾਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ।