ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਰਜਰੀਵਾਲ 'ਤੇ ਭਾਜਪਾ ਨੇ ਦਿੱਲੀ ਦੰਗਿਆਂ ਦੇ ਮੁੱਖ ਦੋਸ਼ੀ ਤਾਹਿਰ ਹੁਸੈਨ ਨੂੰ ਬਚਾਉਣ ਦਾ ਦੋਸ਼ ਲਾਇਆ ਹੈ। ਸੂਬਾ ਦੇ ਭਾਜਪਾ ਪ੍ਰਧਾਨ ਆਦੇਸ਼ ਗੁਪਤਾ ਨੇ ਕਿਹਾ ਕਿ ਉੱਤਰ ਪੂਰਵੀ ਦਿੱਲੀ 'ਚ ਦੰਗੇ ਭੜਕਾਉਣ ਅਤੇ ਇੰਟੈਲੀਜੈਂਸ ਬਿਊਰੋ 'ਚ ਕੰਮ ਕਰਦੇ ਅੰਕਿਤ ਸ਼ਰਮਾ ਕਤਲ ਮਾਮਲੇ 'ਚ ਆਮ ਆਦਮੀ ਪਾਰਟੀ ਦੇ ਆਗੂ ਤਾਹਿਰ ਹੁਸੈਨ ਨੂੰ ਕੋਰਟ ਨੇ ਮੁੱਖ ਦੋਸ਼ੀ ਕਰਾਰ ਦਿੱਤਾ ਹੈ। ਪਰ ਦਿੱਲੀ ਦੰਗਿਆਂ ਦੇ ਮੁੱਖ ਦੋਸ਼ੀ ਤਾਹਿਰ ਹੁਸੈਨ ਅਤੇ ਉਸ ਦੇ ਗੈਂਗ ਨੂੰ ਕੇਜਰੀਵਾਲ ਸਰਕਾਰ ਬਚਾ ਰਹੀ ਹੈ।
ਉਨ੍ਹਾਂ ਕਿਹਾ ਕਿ ਕੇਜਰੀਵਾਲ ਸਰਕਾਰ ਦੇ ਟੁਕੜੇ ਟੁਕੜੇ ਗੈਂਗ ਅਤੇ ਤਾਹਿਰ ਹੁਸੈਨ ਦੇ ਸਮਰਥਨ ਨਾਲ ਲੱਗਦਾ ਨਹੀਂ ਹੈ ਕਿ ਦਿੱਲੀ ਹੁਣ ਸੁਰੱਖਿਅਤ ਹੈ। ਆਦੇਸ਼ ਕੁਮਾਰ ਗੁਪਤਾ ਨੇ ਕਿਹਾ ਕਿ ਦਿੱਲੀ ਦੀ ਜਨਤਾ ਇਸ ਗੱਲ਼ ਨੂੰ ਬਾਖ਼ੂਬੀ ਜਾਣਦੀ ਹੈ ਕਿ ਤਾਹਿਰ ਹੁਸੈਨ ਆਮ ਆਦਮੀ ਪਾਰਟੀ ਦਾ ਕੌਂਸਲਰ ਸੀ। ਅਜਿਹੀ ਸਥਿਤੀ 'ਚ ਦਿੱਲੀ ਸਰਕਾਰ ਚਾਰਜਸ਼ੀਟ ਨੂੰ ਮੰਜ਼ੂਰੀ ਦੇਣ 'ਚ ਦੇਰੀ ਕਰ ਤਾਹਿਰ ਹੁਸੈਨ ਅਤੇ ਉਸ ਦੇ ਗੈਂਗ ਨੂੰ ਬਚਾਉਣ ਦੀ ਕੋਸ਼ਿਸਾਂ ਕਰ ਰਹੀ ਹੈ।