ਪੰਜਾਬ

punjab

By

Published : Feb 3, 2020, 9:05 AM IST

ETV Bharat / bharat

ਦਿੱਲੀ ਵਿਧਾਨ ਸਭਾ ਚੋਣਾਂ: ਪੀਐਮ ਮੋਦੀ ਭਾਜਪਾ ਉਮੀਦਵਾਰਾਂ ਦੇ ਹੱਕ 'ਚ ਸ਼ਾਹਦਰਾ ਵਿਖੇ ਕਰਨਗੇ ਰੈਲੀ

ਦਿੱਲੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਆਪਣੇ ਚੋਣ ਪ੍ਰਚਾਰ ਕਰ ਰਹੀਆਂ ਹਨ। ਇਸੇ ਤਹਿਤ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਜਪਾ ਉਮੀਦਵਾਰਾਂ ਦੇ ਹੱਕ 'ਚ ਸ਼ਾਹਦਰਾ ਵਿਖੇ ਕੜਕੜਡੂਮਾ ਸਥਿਤੀ ਸੀਬੀਡੀ ਗਰਾਊਂਡ 'ਚ ਪਹਿਲੀ ਜਨਸਭਾ ਰੈਲੀ ਕਰਨਗੇ।

ਭਾਜਪਾ ਉਮੀਦਵਾਰਾਂ ਦੇ ਹੱਕ 'ਚ ਰੈਲੀ ਕਰਨਗੇ ਮੋਦੀ
ਭਾਜਪਾ ਉਮੀਦਵਾਰਾਂ ਦੇ ਹੱਕ 'ਚ ਰੈਲੀ ਕਰਨਗੇ ਮੋਦੀ

ਨਵੀਂ ਦਿਲੀ: ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਾਜਧਾਨੀ 'ਚ ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਜਾਰੀ ਹੈ। ਅੱਜ ਪੀਐਮ ਮੋਦੀ ਭਾਜਪਾ ਉਮੀਦਵਾਰਾਂ ਦੇ ਹੱਕ 'ਚ ਸ਼ਾਹਦਰਾ ਵਿਖੇ ਰੈਲੀ ਕਰਨਗੇ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਦੁਪਹਿਰ 2 ਵਜੇ ਦਿੱਲੀ ਵਿਧਾਨ ਸਭਾ ਚੋਣਾਂ 'ਚ ਆਪਣੀ ਪਹਿਲੀ ਜਨਤਕ ਰੈਲੀ ਕੜਕੜਡੂਮਾ ਦੇ ਸੀਬੀਡੀ ਮੈਦਾਨ 'ਚ ਕਰਨਗੇ। ਇਸ ਦੇ ਮੱਦੇਨਜ਼ਰ ਗਰਾਉਂਡ ਵਿੱਚ ਪਿਛਲੇ ਦੋ- ਤਿੰਨ ਦਿਨਾਂ ਤੋਂ ਰੈਲੀ ਸਬੰਧੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਐੱਸਪੀਜੀ ਨੇ ਐਤਵਾਰ ਨੂੰ ਗਰਾਉਂਡ 'ਚ ਚੱਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲਿਆ।

ਇਸ ਜਨਸਭਾ ਰੈਲੀ ਲਈ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਕਿਸੇ ਵੀ ਵਿਅਕਤੀ ਨੂੰ ਜਾਂਚ ਤੋਂ ਬਗੈਰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਸੁਰੱਖਿਆ ਦੇ ਮੁੱਦੇਨਜ਼ਰ ਗਰਾਉਂਡ ਦੇ ਅੰਦਰ, ਆਲੇ-ਦੁਆਲੇ ਅਤੇ ਰਸਤਿਆਂ 'ਤੇ ਵੱਡੀ ਗਿਣਤੀ 'ਚ ਸੁਰੱਖਿਆ ਬਲ, ਦਿੱਲੀ ਪੁਲਿਸ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਖਾਸ ਲੋਕਾਂ ਲਈ ਜਨਤਕ ਥਾਵਾਂ ਉੱਤੇ ਵੱਖਰੇ ਗੇਟ ਬਣਾਏ ਗਏ ਹਨ ਜਦ ਕਿ ਆਮ ਲੋਕਾਂ ਸਣੇ ਮੀਡੀਆ ਲਈ ਵੱਖ-ਵੱਖ ਗੇਟਾਂ ਤੋਂ ਐਂਟਰੀ ਰੱਖੀ ਗਈ ਹੈ। ਸਾਰੇ ਹੀ ਗੇਟਾਂ 'ਤੇ ਸੁਰੱਖਿਆ ਤਹਿਤ ਵੱਡੀ ਗਿਣਤੀ 'ਚ ਮੈਟਲ ਡਿਟੈਕਟਰ ਲਗਾਏ ਗਏ ਹਨ।

ਸਤੀਸ਼ ਉਪਾਧਿਆਏ ਨੇ ਲਿਆ ਜਨਸਭਾ ਦੀਆਂ ਤਿਆਰੀਆਂ ਦਾ ਜਾਇਜ਼ਾ

ਉੱਤਰ ਪ੍ਰਦੇਸ਼ ਦੇ ਸਾਬਕਾ ਭਾਜਪਾ ਪ੍ਰਧਾਨ ਸਤੀਸ਼ ਉਪਾਧਿਆਏ ਨੇ ਜਨਸਭਾ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਇਹ ਜਨਤਕ ਰੈਲੀ ਪੂਰਬ ਅਤੇ ਉੱਤਰ-ਪੂਰਬੀ ਦਿੱਲੀ ਲੋਕ ਸਭਾ ਹਲਕਿਆਂ ਅਧੀਨ ਆਉਂਦੇ ਸਾਰੇ ਵਿਧਾਨ ਸਭਾ ਹਲਕਿਆਂ ਦੇ ਭਾਜਪਾ ਉਮੀਦਵਾਰਾਂ ਦੇ ਸਮਰਥਨ 'ਚ ਕੀਤੀ ਜਾ ਰਹੀ ਹੈ। ਇਸ ਦੇ ਲਈ ਗਰਾਊਂਡ ਵਿੱਚ ਵੱਡਾ ਪੰਡਾਲ ਤਿਆਰ ਕੀਤਾ ਗਿਆ ਹੈ 'ਤੇ ਵੱਡਾ ਮੰਚ ਵੀ ਤਿਆਰ ਕੀਤਾ ਗਿਆ ਹੈ। ਮੰਚ 'ਤੇ ਲਗਭਗ 50 ਲੋਕਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਰੈਲੀ ਲਈ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ।

ABOUT THE AUTHOR

...view details