ਪੰਜਾਬ

punjab

ETV Bharat / bharat

ਦਿੱਲੀ ਵਿਧਾਨ ਸਭਾ ਚੋਣਾਂ: ਨਾਮਜ਼ਦਗੀ ਦੀ ਪ੍ਰਕਿਰਿਆ ਮੰਗਲਵਾਰ ਤੋਂ ਹੋਵੇਗੀ ਸ਼ੁਰੂ - Delhi Assembly Elections

ਦਿੱਲੀ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਦੀ ਪ੍ਰਕਿਰਿਆ 14 ਜਨਵਰੀ ਤੋਂ ਸ਼ੁਰੂ ਹੋ ਰਹੀ ਹੈ। ਚੋਣ ਕਮਿਸ਼ਨ ਨੇ ਨਾਮਜ਼ਦਗੀ ਨਾਲ ਸਬੰਧਤ ਸਮਾਂ ਅਤੇ ਨਿਯਮ ਪਹਿਲਾਂ ਹੀ ਨਿਰਧਾਰਤ ਕਰ ਦਿੱਤੇ ਹਨ।

ਦਿੱਲੀ ਵਿਧਾਨ ਸਭਾ ਚੋਣਾਂ
ਦਿੱਲੀ ਵਿਧਾਨ ਸਭਾ ਚੋਣਾਂ

By

Published : Jan 13, 2020, 5:52 PM IST

ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੇ ਨਾਮਜ਼ਦਗੀ ਦੀ ਪ੍ਰਕਿਰਿਆ ਮੰਗਲਵਾਰ ਯਾਨੀ 14 ਜਨਵਰੀ ਤੋਂ ਸ਼ੁਰੂ ਹੋ ਰਹੀ ਹੈ। ਚੋਣ ਕਮਿਸ਼ਨ ਨੇ ਨਾਮਜ਼ਦਗੀ ਨਾਲ ਸਬੰਧਤ ਸਮਾਂ ਅਤੇ ਨਿਯਮ ਪਹਿਲਾਂ ਹੀ ਨਿਰਧਾਰਤ ਕਰ ਦਿੱਤੇ ਹਨ।

70 ਥਾਵਾਂ 'ਤੇ ਹੋਣਗੀਆਂ ਨਾਮਜ਼ਦਗੀਆਂ

ਦਿੱਲੀ ਦੇ ਵਿਸ਼ੇਸ਼ ਸੀਈਓ ਸਤਨਾਮ ਸਿੰਘ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਕੁੱਲ 70 ਸੀਟਾਂ ਲਈ ਚੋਣਾਂ ਹੋਣੀਆਂ ਹਨ। ਅਜਿਹੇ ਵਿੱਚ ਸਾਰੇ 70 ਰਿਟਰਨਿੰਗ ਅਧਿਕਾਰੀਆਂ ਕੋਲ ਨਾਮਜ਼ਦਗੀ ਪੱਤਰ ਭਰੇ ਜਾ ਸਕਦੇ ਹਨ। ਪਹਿਲਾਂ, ਆਨਲਾਈਨ ਨਾਮਜ਼ਦਗੀ ਦੀ ਪ੍ਰਕਿਰਿਆ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਸੀ, ਪਰ ਇਹ ਸਹੂਲਤ ਇਸ ਸਮੇਂ ਉਪਲਬਧ ਨਹੀਂ ਹੈ। ਉਨ੍ਹਾਂ ਦੱਸਿਆ ਕਿ 14 ਜਨਵਰੀ ਤੋਂ 21 ਜਨਵਰੀ ਤੱਕ ਨਾਮਜ਼ਦਗੀ ਪੱਤਰ ਐਤਵਾਰ ਨੂੰ ਛੱਡ ਕੇ ਕਿਸੇ ਵੀ ਦਿਨ ਭਰੇ ਜਾ ਸਕਦੇ ਹਨ।

ਉਮੀਦਵਾਰਾਂ ਨੂੰ ਰੱਖਣਾ ਹੋਵੇਗਾ ਧਿਆਨ

  • 11:00 ਵਜੇ ਤੋਂ 3:00 ਵਜੇ ਤੱਕ ਭਰੇ ਜਾਣਗੇ ਨਾਮਜ਼ਦਗੀਆਂ
  • ਉਮੀਦਵਾਰਾਂ ਕੋਲ 3 ਤੋਂ ਵੱਧ ਵਾਹਨ ਨਹੀਂ ਹੋਣੇ ਚਾਹੀਦੇ।
  • ਸਮਰਥਕਾਂ ਲਈ ਲੈਣ ਪਵੇਗੀ ਇਜਾਜ਼ਤ
  • ਰਿਟਰਨਿੰਗ ਅਫਸਰ ਦੇ ਦਫ਼ਤਰ ਦੇ 100 ਮੀਟਰ ਦੇ ਅੰਦਰ ਸਿਰਫ 4 ਵਿਅਕਤੀ ਉਮੀਦਵਾਰ ਦੇ ਨਾਲ ਜਾ ਸਕਦੇ ਹਨ।
  • ਨਾਮਜ਼ਦਗੀ ਲਈ, ਆਮ ਸ਼੍ਰੇਣੀ ਦੇ ਉਮੀਦਵਾਰਾਂ ਨੂੰ 10,000 ਦੀ ਫੀਸ ਦੇਣੀ ਪਵੇਗੀ। ਐੱਸਸੀ ਲਈ ਇਹ ਰਕਮ 5000 ਰੁਪਏ ਹੈ।
  • ਨਾਮਜ਼ਦਗੀ ਐਤਵਾਰ ਨੂੰ ਨਹੀਂ ਹੋਵੇਗੀ।

ABOUT THE AUTHOR

...view details