ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਅਰਵਿੰਦ ਕੇਜਰੀਵਾਲ ਨੇ ਨਵੀਂ ਦਿੱਲੀ ਤੋਂ ਜਿੱਤ ਹਾਸਲ ਕੀਤੀ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇ ਰਿਟਰਨਿੰਗ ਅਫਸਰ ਤੋਂ ਆਪਣਾ ਜੇਤੂ ਸਰਟੀਫਿਕੇਟ ਹਾਸਿਲ ਕੀਤਾ।
ਦਿੱਲੀ ਵਿਧਾਨ ਸਭਾ ਚੋਣਾਂ: ਕੇਜਰੀਵਾਲ ਨੂੰ ਬਹੁਮਤ, 'ਆਪ' ਨੂੰ 62 ਅਤੇ ਭਾਜਪਾ ਨੂੰ ਮਿਲੀਆਂ 8 ਸੀਟਾਂ - ਦਿੱਲੀ ਵਿਧਾਨ ਸਭਾ ਚੋਣਾਂ
23:14 February 11
ਕੇਜਰੀਵਾਲ ਨੇ ਲਿਆ ਆਪਣਾ ਜੇਤੂ ਸਰਟੀਫਿਕੇਟ
23:12 February 11
ਕੇਜਰੀਵਾਲ ਨੂੰ ਜਨਤਾਂ ਨੇ ਦਿੱਤਾ ਆਸ਼ਿਰਵਾਦ: ਚਿਰਾਗ ਪਾਸਵਾਨ
ਲੋਕ ਜਨਸ਼ਕਤੀ ਪਾਰਟੀ ਦੇ ਆਗੂ ਚਿਰਾਗ ਪਾਸਵਾਨ ਨੇ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਦੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰਦੇ ਹੋਏ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਸਾਬਤ ਕਰਦੇ ਹਨ ਕਿ ਲੋਕ ਕੰਮ ਕਰਨ ਵਾਲਿਆਂ ਨੂੰ ਇਨਾਮ ਦਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਲੋਕ ਸਭਾ ਚੋਣਾਂ ਵਿੱਚ ਨਰਿੰਦਰ ਮੋਦੀ ਦੇ ਕੰਮ 'ਤੇ ਵੋਟਾਂ ਮਿਲੀਆਂ ਸਨ, ਉਸ ਤਰ੍ਹਾਂ ਹੀ ਕੇਜਰੀਵਾਲ ਨੂੰ ਵੀ ਉਨ੍ਹਾਂ ਵੱਲੋਂ ਕੀਤੇ ਗਏ ਕੰਮ ਦੇ ਆਧਾਰ 'ਤੇ ਜਨਤਾਂ ਦਾ ਆਸ਼ਿਰਵਾਦ ਮਿਲੀਆਂ ਹੈ।
21:15 February 11
ਸੂਬਾ ਕਾਂਗਰਸ ਪ੍ਰਧਾਨ ਸੁਭਾਸ਼ ਚੋਪੜਾ ਨੇ ਦਿੱਤਾ ਅਸਤੀਫਾ
ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਕਰਾਰੀ ਹਾਰ ਤੋਂ ਬਾਅਦ ਸੂਬਾ ਪ੍ਰਧਾਨ ਸੁਭਾਸ਼ ਚੋਪੜਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
19:47 February 11
ਜਨਮਦਿਨ ਦਾ ਇਸ ਤੋਂ ਵਧੀਆ ਤੋਹਫ਼ਾ ਨਹੀਂ ਮਿਲ ਸਕਦਾ: ਸੁਨੀਤਾ ਕੇਜਰੀਵਾਲ
ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਤੋਂ ਬਾਅਦ ਅਰਵਿੰਦ ਕੇਜਰੀਵਾਲ ਦੀ ਪਤਨੀ ਨੇ ਖੁਸ਼ੀ ਜ਼ਾਹਰ ਕੀਤੀ। ਸੁਨੀਤਾ ਕੇਜਰੀਵਾਲ ਦਾ ਅੱਜ ਜਨਮਦਿਨ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਤੋਂ ਵੱਡਾ ਤੋਹਫ਼ਾ ਨਹੀਂ ਮਿਲ ਸਕਦਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਲੋਕਾਂ ਨੇ ਪਾਰਟੀ ਦੇ ਕੰਮਾਂ ਨੂੰ ਵੋਟਾਂ ਪਾਈਆਂ ਹੈ।
19:31 February 11
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਜਰੀਵਾਲ ਨੂੰ ਦਿੱਤੀ ਵਧਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਰਵਿੰਦ ਕੇਜਰੀਵਾਲ ਨੂੰ ਵਧਾਈ ਦਿੱਤੀ ਹੈ। ਮੋਦੀ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਆਪ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਲਈ ਵਧਾਈ।
19:29 February 11
ਰਾਹੁਲ ਗਾਂਧੀ ਨੇ ਕੇਜਰੀਵਾਲ ਨੂੰ ਦਿੱਤੀ ਵਧਾਈ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕੇਜਰੀਵਾਲ ਅਤੇ ਆਪ ਪਾਰਟੀ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਹਾਸਿਲ ਕਰਨ ਦੀ ਵਧਾਈ ਦਿੱਤੀ ਹੈ।
19:22 February 11
ਜਿੱਤ ਤੋਂ ਬਾਅਦ ਹਨੁਮਾਨ ਮੰਦਿਰ ਪਹੁੰਚੇ ਕੇਜਰੀਵਾਲ
ਦਿੱਲੀ ਵਿਧਾਨ ਸਭਾ 'ਚ ਜਿੱਤ ਹਾਸਿਲ ਕਰਨ ਤੋਂ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੀ ਪਤਨੀ ਸੁਨੀਤਾ ਕੇਜਰੀਵਾਲ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਨਾਲ ਕਨਾਟ ਪਲੇਸ ਸਥਿਤ ਹਨੁਮਾਨ ਮੰਦਿਰ ਵਿੱਚ ਮੱਥਾ ਟੇਕਿਆ।
17:01 February 11
ਮਨੋਜ ਤਿਵਾੜੀ ਨੇ ਕੇਜਰੀਵਾਲ ਨੂੰ ਦਿੱਤੀ ਵਧਾਈ
ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਹਾਰ ਤੋਂ ਬਾਅਦ ਦਿੱਲੀ ਪ੍ਰਦੇਸ਼ ਭਾਜਪਾ ਪ੍ਰਧਾਨ ਮਨੋਜ ਤਿਵਾੜੀ ਨੇ ਦਿੱਲੀ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜਿੱਤ ਦੀ ਵਧਾਈ ਦਿੱਤੀ ਹੈ।
16:37 February 11
ਮਨੀਸ਼ ਸਿਸੋਦੀਆ ਨੇ ਕੀਤਾ ਰੋਡ ਸ਼ੋਅ
ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਦਰਜ ਕਰਣ ਤੋਂ ਬਾਅਦ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਰੋਡ ਸ਼ੋਅ ਕੀਤਾ। ਇਸ ਦੌਰਾਨ ਉਨ੍ਹਾਂ ਨੇ ਬਦਰੀਨਾਥ ਮੰਦਰ ਦਾ ਦੌਰਾ ਵੀ ਕੀਤਾ।
16:26 February 11
ਜੇ ਪੀ ਨੱਡਾ ਨੇ ਅਰਵਿੰਦ ਕੇਜਰੀਵਾਲ ਨੂੰ ਦਿੱਤੀ ਵਧਾਈ
ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ ਪੀ ਨੱਡਾ ਨੇ ਅਰਵਿੰਦ ਕੇਜਰੀਵਾਲ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ‘ਆਪ’ ਦਿੱਲੀ ਦੇ ਸਰਬਪੱਖੀ ਵਿਕਾਸ ਲਈ ਕੰਮ ਕਰੇਗੀ।
15:41 February 11
ਜਿੱਤ ਤੋਂ ਬਾਅਦ ਸਮਰਥਕਾਂ ਵਿਚਾਲੇ ਆਏ ਕੇਜਰੀਵਾਲ, ਲੋਕਾਂ ਦਾ ਕੀਤਾ ਧੰਨਵਾਦ
ਦਿੱਲੀ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਕੇਜਰੀਵਾਲ ਸਮਰਥਕਾਂ ਵਿਚਾਲੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਦਿੱਲੀ ਦੀ ਜਨਤਾਂ ਦਾ ਧੰਨਵਾਦ ਕੀਤਾ।
14:52 February 11
ਚੋਣ ਕਮਿਸ਼ਨ ਦੇ ਰੁਝਾਨਾਂ ਮੁਤਾਬਕ ਆਪ 62 ਤੇ ਭਾਜਪਾ 8 ਸੀਟਾਂ 'ਤੇ ਅੱਗੇ
ਅਧਿਕਾਰਤ ਚੋਣ ਕਮਿਸ਼ਨ ਦੇ ਰੁਝਾਨਾਂ ਮੁਤਾਬਕ ਆਮ ਆਦਮੀ ਪਾਰਟੀ 62 ਸੀਟਾਂ 'ਤੇ ਅੱਗੇ ਹੈ ਅਤੇ ਭਾਰਤੀ ਜਨਤਾ ਪਾਰਟੀ 8 ਸੀਟਾਂ 'ਤੇ ਅੱਗੇ ਹੈ।
14:49 February 11
ਇਹ ਕੇਜਰੀਵਾਲ ਦੇ ਸੁੰਦਰ ਦਿੱਲੀ ਦੇ ਸੁਪਨੇ ਦੀ ਜਿੱਤ ਹੈ: ਅਖਿਲੇਸ਼ ਤ੍ਰਿਪਾਠੀ
ਮਾਡਲ ਟਾਊਨ ਤੋਂ 'ਆਪ' ਉਮੀਦਵਾਰ ਅਖਿਲੇਸ਼ ਤ੍ਰਿਪਾਠੀ ਦੀ ਜਿੱਤ ਹੋਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਵਿਕਾਸ ਅਤੇ ਦਿੱਲੀ ਦੇ ਲੋਕਾਂ ਦੀ ਜਿੱਤ ਹੈ। ਇਹ ਉਨ੍ਹਾਂ ਲੋਕਾਂ ਨੂੰ ਜਵਾਬ ਹੈ ਜੋ ਦੇਸ਼ ਨੂੰ ਵੰਡਣਾ ਚਾਹੁੰਦੇ ਹਨ ਅਤੇ ਫਿਰਕੂ ਸਦਭਾਵਨਾ ਨੂੰ ਭੰਗ ਕਰਨਾ ਚਾਹੁੰਦੇ ਹਨ। ਇਹ ਅਰਵਿੰਦ ਕੇਜਰੀਵਾਲ ਦੇ ਸੁੰਦਰ ਦਿੱਲੀ ਦੇ ਸੁਪਨੇ ਦੀ ਜਿੱਤ ਹੈ।
14:40 February 11
ਪਟਪੜਗੰਜ ਵਿਧਾਨ ਸਭਾ ਹਲਕੇ ਤੋਂ ਸਿਸੋਦੀਆ ਨੇ ਕੀਤੀ ਜਿੱਤ ਦਰਜ
ਪਟਪੜਗੰਜ ਵਿਧਾਨ ਸਭਾ ਹਲਕੇ ਤੋਂ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਜਿੱਤ ਦਰਜ ਕੀਤੀ।
14:27 February 11
'ਆਪ' ਨੂੰ ਜਿੱਤ ਦੀ ਵਧਾਈ ਦਿੰਦਿਆਂ ਅਖਿਲੇਸ਼ ਯਾਦਵ ਨੇ ਕਸਿਆ ਭਾਜਪਾ 'ਤੇ ਤੰਜ
ਸਮਾਜਵਾਦੀ ਪਾਰਟੀ ਦੇ ਆਗੂ ਅਖਿਲੇਸ਼ ਯਾਦਵ ਨੇ ਆਮ ਆਦਮੀ ਪਾਰਟੀ ਨੂੰ ਜਿੱਤ ਦੀ ਵਧਾਈ ਦਿੰਦਿਆਂ ਭਾਜਪਾ 'ਤੇ ਤੰਜ ਕਸਿਆ ਹੈ। ਅਖਿਲੇਸ਼ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਨਫਰਤ ਦੀ ਰਾਜਨੀਤੀ ਨੂੰ ਨਕਾਰਿਆ ਹੈ। ਅਖਿਲੇਸ਼ ਨੇ ਕਿਹਾ ਕਿ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਭਾਜਪਾ ਨੂੰ ਕੋਈ ਵੀ ਬਾਗ਼ ਯਾਦ ਨਗੀਂ ਰਹੇਗਾ।
14:09 February 11
ਵੱਡੀ ਲੀਡ ਹਾਸਲ ਕਰਨ ਤੇ ਕੇਜਰੀਵਾਲ ਨੇ ਪਤਨੀ ਨਾਲ ਮਨਾਇਆ ਜਸ਼ਨ
ਨਵੀਂ ਦਿੱਲੀ ਸੀਟ ਤੋਂ ਵੱਡੀ ਲੀਡ ਹਾਸਲ ਕਰਨ 'ਤੇ ਕੇਜਰੀਵਾਲ ਨੇ ਆਪਣੀ ਪਤਨੀ ਸੁਨੀਤਾ ਕੇਜਰੀਵਾਲ ਨਾਲ ਮਨਾਇਆ ਜਸ਼ਨ। ਅੱਜ ਕੇਜਰੀਵਾਲ ਦੀ ਪਤਨੀ ਸੁਨੀਤਾ ਦਾ ਜਨਮਦਿਨ ਵੀ ਹੈ।
14:06 February 11
ਪਟਪੜਗੰਜ ਹਲਕੇ ਤੋਂ ਮਨੀਸ਼ ਸਿਸੋਦੀਆ 1800 ਵੋਟਾਂ ਤੋਂ ਅੱਗੇ
ਪਟਪੜਗੰਜ ਵਿਧਾਨ ਸਭਾ ਹਲਕੇ ਤੋਂ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ 1800 ਵੋਟਾਂ ਤੋਂ ਅੱਗੇ ਚੱਲ ਰਹੇ ਹਨ।
13:57 February 11
ਰਾਘਵ ਚੱਢਾ ਨੇ ਪਾਰਟੀ ਵਰਕਰਾਂ ਨਾਲ ਮਨਾਇਆ ਜਸ਼ਨ
ਰਾਜਿੰਦਰ ਨਗਰ ਹਲਕੇ ਤੋਂ ‘ਆਪ’ ਦੇ ਉਮੀਦਵਾਰ ਰਾਘਵ ਚੱਢਾ ਨੇ ਪਾਰਟੀ ਵਰਕਰਾਂ ਨਾਲ ਜਸ਼ਨ ਮਨਾਇਆ ਕਿਉਂਕਿ ਰੁਝਾਨਾਂ ਤੋਂ ਪਤਾ ਚੱਲਦਾ ਹੈ ਕਿ ਉਹ 10 ਹਜ਼ਾਰ ਤੋਂ ਵੀ ਵੱਧ ਵੋਟਾਂ ਨਾਲ ਅੱਗੇ ਚੱਲ ਰਹੇ ਹਨ।
13:56 February 11
ਮੈਂ ਨਤੀਜੇ ਸਵੀਕਾਰਦਾ ਹਾਂ: ਪਰਵੇਸ਼ ਵਰਮਾ
ਦਿੱਲੀ ਨਤੀਜਿਆਂ 'ਤੇ ਭਾਜਪਾ ਦੇ ਸੰਸਦ ਮੈਂਬਰ ਪਰਵੇਸ਼ ਵਰਮਾ ਦਾ ਕਹਿਣਾ ਹੈ ਕਿ ਮੈਂ ਨਤੀਜੇ ਸਵੀਕਾਰਦਾ ਹਾਂ। ਅਸੀਂ ਸਖਤ ਮਿਹਨਤ ਕਰਾਂਗੇ ਅਤੇ ਅਗਲੀਆਂ ਚੋਣਾਂ ਵਿਚ ਬਿਹਤਰ ਪ੍ਰਦਰਸ਼ਨ ਕਰਾਂਗੇ। ਜੇ ਇਹ ਚੋਣ ਸਿੱਖਿਆ ਅਤੇ ਵਿਕਾਸ 'ਤੇ ਹੁੰਦੀ ਤਾਂ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਪਿੱਛੇ ਨਾ ਹੁੰਦੇ।
13:43 February 11
ਅਲਕਾ ਲਾਂਬਾ ਨੇ ਚੋਣ ਨਤੀਜਿਆ
ਕਾਂਗਰਸ ਆਗੂ ਅਲਕਾ ਲਾਂਬਾ ਨੇ ਚੋਣ ਨਤੀਜਿਆਂ ਨੂੰ ਸਵੀਕਾਰਦਿਆਂ ਕਿਹਾ ਕਿ ਹਿੰਦੂ-ਮੁਸਲਿਮ ਵੋਟਾਂ ਧਰੁਵੀਕਰਣ ਸਨ।
13:10 February 11
ਅਸੀਂ ਦਿੱਲੀ ਦੇ ਚੋਣ ਨਤੀਜਿਆਂ ਨੂੰ ਸਵੀਕਾਰ ਕਰਦੇ ਹਾਂ: ਗੌਤਮ ਗੰਭੀਰ
ਪੂਰਬੀ ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਗੌਤਮ ਗੰਭੀਰ ਦਾ ਕਹਿਣਾ ਹੈ ਕਿ ਅਸੀਂ ਦਿੱਲੀ ਦੇ ਚੋਣ ਨਤੀਜਿਆਂ ਨੂੰ ਸਵੀਕਾਰ ਕਰਦੇ ਹਾਂ ਅਤੇ ਅਰਵਿੰਦ ਕੇਜਰੀਵਾਲ ਤੇ ਦਿੱਲੀ ਦੇ ਲੋਕਾਂ ਨੂੰ ਵਧਾਈ ਦਿੰਦੇ ਹਾਂ। ਅਸੀਂ ਆਪਣੀ ਪੂਰੀ ਕੋਸ਼ਿਸ਼ ਕੀਤੀ ਪਰ ਸ਼ਾਇਦ ਅਸੀਂ ਸੂਬੇ ਦੇ ਲੋਕਾਂ ਨੂੰ ਮਨਾ ਨਹੀਂ ਕਰ ਸਕੇ। ਮੈਂ ਉਮੀਦ ਕਰਦਾ ਹਾਂ ਕਿ ਅਰਵਿੰਦ ਕੇਜਰੀਵਾਲ ਦੇ ਕਾਰਜਕਾਲ ਵਿੱਚ ਦਿੱਲੀ ਦਾ ਵਿਕਾਸ ਹੋਵੇਗਾ।
13:08 February 11
ਵਿਧਾਨ ਸਭਾ ਭੰਗ ਕਰਨ ਦੇ ਹੁਕਮ
ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੇ ਵਿਧਾਨ ਸਭਾ ਭੰਗ ਕਰਨ ਦੇ ਹੁਕਮ ਦੇ ਦਿੱਤੇ ਹਨ।
13:01 February 11
ਕੇਜਰੀਵਾਲ ਦੀ ਰਾਜਨੀਤਿਕ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨਾਲ ਮੁਲਾਕਾਤ
ਆਮ ਆਦਮੀ ਪਾਰਟੀ ਦੇ ਦਫ਼ਤਰ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਜਨੀਤਿਕ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨਾਲ ਮੁਲਾਕਾਤ ਕੀਤੀ।
12:59 February 11
ਲੋਕਾਂ ਨੇ ਭਾਜਪਾ ਨੂੰ ਨਕਾਰ ਦਿੱਤਾ ਹੈ: ਮਮਤਾ ਬੈਨਰਜੀ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਕਹਿਣਾ ਹੈ ਕਿ ਮੈਂ ਅਰਵਿੰਦ ਕੇਜਰੀਵਾਲ ਨੂੰ ਵਧਾਈ ਦਿੱਤੀ ਹੈ। ਲੋਕਾਂ ਨੇ ਭਾਜਪਾ ਨੂੰ ਨਕਾਰ ਦਿੱਤਾ ਹੈ। ਸਿਰਫ ਵਿਕਾਸ ਕੰਮ ਕਰੇਗਾ, ਸੀਏਏ, ਐਨਆਰਸੀ ਅਤੇ ਐਨਪੀਆਰ ਰੱਦ ਕਰ ਦਿੱਤੇ ਜਾਣਗੇ।
12:42 February 11
ਚੋਣ ਕਮਿਸ਼ਨ ਦੇ ਅਧਿਕਾਰਤ ਰੁਝਾਨਾਂ ਅਨੁਸਾਰ ਆਪ 56 ਸੀਟਾਂ ‘ਤੇ ਅੱਗੇ
ਆਮ ਆਦਮੀ ਪਾਰਟੀ ਦੇ ਦਫ਼ਤਰ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਆਪ ਦੇ ਹੋਰ ਆਗੂ ਬੈਠੇ ਹਨ। ਚੋਣ ਕਮਿਸ਼ਨ ਦੇ ਅਧਿਕਾਰਤ ਰੁਝਾਨਾਂ ਅਨੁਸਾਰ ਆਪ 56 ਸੀਟਾਂ ‘ਤੇ ਅੱਗੇ ਹੈ।
12:35 February 11
ਅੱਜ ਹਿੰਦੁਸਤਾਨ ਜਿੱਤ ਗਿਆ: ਸੰਜੇ ਸਿੰਘ
ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ, ਐਨਡੀ ਗੁਪਤਾ ਅਤੇ ਸੁਸ਼ੀਲ ਗੁਪਤਾ ਪਾਰਟੀ ਦਫਤਰ ਵਿੱਚ ਜਸ਼ਨ ਮਨਾ ਰਹੇ ਹਨ ਕਿਉਂਕਿ ਚੋਣ ਕਮਿਸ਼ਨ ਦੇ ਅਧਿਕਾਰਤ ਰੁਝਾਨਾਂ ਅਨੁਸਾਰ ਆਪ ਨੇ ਵੱਡੀ ਲੀਡ ਹਾਸਲ ਕੀਤੀ ਹੈ। ਸੰਜੇ ਸਿੰਘ ਨੇ ਕਿਹਾ ਕਿ 'ਅੱਜ ਹਿੰਦੁਸਤਾਨ ਜਿੱਤ ਗਿਆ'।
12:31 February 11
ਮੈਂ ਪਾਰਟੀ ਦੀ ਕਾਰਗੁਜ਼ਾਰੀ ਦੀ ਜ਼ਿੰਮੇਵਾਰੀ ਲੈਂਦਾ ਹਾਂ: ਸੁਭਾਸ਼ ਚੋਪੜਾ
ਦਿੱਲੀ ਕਾਂਗਰਸ ਦੇ ਸੂਬਾ ਪ੍ਰਧਾਨ ਸੁਭਾਸ਼ ਚੋਪੜਾ ਦਾ ਕਹਿਣਾ ਹੈ ਕਿ ਮੈਂ ਪਾਰਟੀ ਦੀ ਕਾਰਗੁਜ਼ਾਰੀ ਦੀ ਜ਼ਿੰਮੇਵਾਰੀ ਲੈਂਦਾ ਹਾਂ। ਅਸੀਂ ਇਸ ਦੇ ਪਿੱਛੇ ਦੇ ਕਾਰਨਾਂ ਦਾ ਵਿਸ਼ਲੇਸ਼ਣ ਕਰਾਂਗੇ। ਸਾਡੀ ਵੋਟ ਪ੍ਰਤੀਸ਼ਤ ਘਟਣ ਦਾ ਕਾਰਨ ਭਾਜਪਾ ਅਤੇ ‘ਆਪ’ ਦੋਵਾਂ ਦੁਆਰਾ ਧਰੁਵੀਕਰਨ ਦੀ ਰਾਜਨੀਤੀ ਹੈ।
11:37 February 11
ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਹੀ ਸਰਕਾਰ ਬਣੇਗੀ: ਰੁਪਿੰਦਰ ਰੂਬੀ
ਬਠਿੰਡਾ ਦਿਹਾਤੀ ਤੋਂ ਵਿਧਾਇਕ ਰੁਪਿੰਦਰ ਕੌਰ ਰੂਬੀ ਦਾ ਕਹਿਣਾ ਹੈ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਹੀ ਸਰਕਾਰ ਬਣੇਗੀ।
11:23 February 11
ਮਨੀਸ਼ ਸਿਸੋਦੀਆ, ਰਵੀ ਨੇਗੀ ਤੋਂ 1427 ਵੋਟਾਂ ਨਾਲ ਪਿੱਛੇ
ਆਮ ਆਦਮੀ ਪਾਰਟੀ ਦੇ ਮਨੀਸ਼ ਸਿਸੋਦੀਆ ਤੀਜੇ ਗੇੜ ਦੀ ਗਿਣਤੀ ਤੋਂ ਬਾਅਦ ਪਟਪੜਗੰਜ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੇ ਰਵੀ ਨੇਗੀ ਤੋਂ 1427 ਵੋਟਾਂ ਨਾਲ ਪਿੱਛੇ ਚੱਲ ਰਹੇ ਹਨ।
11:22 February 11
ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸੀ ਗੋਇਲ, ਸ਼ਾਹਦਰਾ ਤੋਂ ਪਿੱਛੇ
ਦਿੱਲੀ ਵਿਧਾਨ ਸਭਾ ਦੇ ਸਪੀਕਰ ਅਤੇ ਆਮ ਆਦਮੀ ਪਾਰਟੀ ਦੇ ਰਾਮ ਨਿਵਾਸੀ ਗੋਇਲ, ਸ਼ਾਹਦਰਾ ਤੋਂ ਪਿੱਛੇ ਚੱਲ ਰਹੇ ਹਨ।
10:53 February 11
ਸੁੰਨਾ ਪਿਆ ਭਾਰਤੀ ਜਨਤਾ ਪਾਰਟੀ ਦਾ ਹੈੱਡਕੁਆਰਟਰ
ਭਾਰਤੀ ਜਨਤਾ ਪਾਰਟੀ ਹੈੱਡਕੁਆਰਟਰ ਤੋਂ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਹਨ। ਚੋਣ ਕਮਿਸ਼ਨ ਦੇ ਅਧਿਕਾਰਤ ਰੁਝਾਨਾਂ ਅਨੁਸਾਰ ਭਾਜਪਾ 18 ਸੀਟਾਂ 'ਤੇ ਹੈ ਅਤੇ ਆਪ 50 ਸੀਟਾਂ ਉੱਤੇ ਹੈ। ਰੁਝਾਨ ਆਉਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਹੈੱਡਕੁਆਰਟਰ ਸੁੰਨਾ ਪਿਆ ਹੋਇਆ ਹੈ।
10:32 February 11
ਚੋਣ ਕਮਿਸ਼ਨ ਦੇ ਰੁਝਾਨਾਂ ਮੁਤਾਬਕ ਆਪ 45 ਸੀਟਾਂ ਤੇ ਭਾਜਪਾ 19 ਸੀਟਾਂ 'ਤੇ ਅੱਗੇ
ਅਧਿਕਾਰਤ ਚੋਣ ਕਮਿਸ਼ਨ ਦੇ ਰੁਝਾਨਾਂ ਮੁਤਾਬਕ ਆਪ 45 ਸੀਟਾਂ ਤੇ ਭਾਰਤੀ ਜਨਤਾ ਪਾਰਟੀ 19 ਸੀਟਾਂ 'ਤੇ ਅੱਗੇ
10:27 February 11
ਜਰਨੈਲ ਸਿੰਘ ਤਿਲਕ ਨਗਰ ਤੋਂ ਅੱਗੇ
ਆਮ ਆਦਮੀ ਪਾਰਟੀ ਦੇ ਜਰਨੈਲ ਸਿੰਘ ਵੋਟਾਂ ਦੇ ਪਹਿਲੇ ਗੇੜ ਤੋਂ ਬਾਅਦ ਤਿਲਕ ਨਗਰ ਤੋਂ ਅੱਗੇ।
10:20 February 11
ਚੋਣ ਕਮਿਸ਼ਨ ਦੇ ਰੁਝਾਨਾਂ ਮੁਤਾਬਕ ਆਪ 39 ਸੀਟਾਂ ਤੇ ਭਾਰਤੀ ਜਨਤਾ ਪਾਰਟੀ 19 ਸੀਟਾਂ' ਤੇ ਅੱਗੇ
ਅਧਿਕਾਰਤ ਚੋਣ ਕਮਿਸ਼ਨ ਦੇ ਰੁਝਾਨਾਂ ਮੁਤਾਬਕ ਆਮ ਆਦਮੀ ਪਾਰਟੀ 39 ਸੀਟਾਂ 'ਤੇ ਅੱਗੇ ਹੈ ਅਤੇ ਭਾਰਤੀ ਜਨਤਾ ਪਾਰਟੀ 19 ਸੀਟਾਂ' ਤੇ ਅੱਗੇ ਹੈ।
10:14 February 11
ਨਤੀਜੇ ਕੁੱਝ ਵੀ ਹੋਣ ਸੂਬਾ ਪ੍ਰਧਾਨ ਹੋਣ ਨਾਤੇ ਮੈਂ ਜ਼ਿੰਮੇਵਾਰ ਹਾਂ: ਮਨੋਜ ਤਿਵਾਰੀ
ਅਧਿਕਾਰਤ ਚੋਣ ਕਮਿਸ਼ਨ ਦੇ ਰੁਝਾਨਾਂ ਮੁਤਾਬਕ ਆਮ ਆਦਮੀ ਪਾਰਟੀ 32 ਸੀਟਾਂ 'ਤੇ ਅੱਗੇ ਹੈ ਅਤੇ ਭਾਰਤੀ ਜਨਤਾ ਪਾਰਟੀ 16 ਸੀਟਾਂ' ਤੇ ਅੱਗੇ ਚੱਲ ਰਹੀ ਹੈ।
10:06 February 11
ਅਧਿਕਾਰਤ ਚੋਣ ਕਮਿਸ਼ਨ ਦੇ ਰੁਝਾਨਾਂ ਮੁਤਾਬਕ ਆਪ 32 ਸੀਟਾਂ ਤੇ ਭਾਜਪਾ 16 ਸੀਟਾਂ 'ਤੇ ਅੱਗੇ
ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਹਲਕੇ ਤੋਂ 2026 ਵੋਟਾਂ ਦੇ ਫਰਕ ਨਾਲ ਅੱਗੇ ਚੱਲ ਰਹੇ ਹਨ। ਭਾਰਤੀ ਜਨਤਾ ਪਾਰਟੀ ਦੇ ਆਗੂ ਵਿਜੇਂਦਰ ਗੁਪਤਾ ਰੋਹਿਨੀ ਤੋਂ 1172 ਵੋਟਾਂ ਨਾਲ ਪਿੱਛੇ ਚੱਲ ਰਹੇ ਹਨ।
09:57 February 11
ਕੇਜਰੀਵਾਲ 2026 ਵੋਟਾਂ ਦੇ ਫਰਕ ਨਾਲ ਅੱਗੇ
ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਰੁਝਾਨਾਂ ਵਿੱਚ ਆਮ ਆਦਮੀ ਪਾਰਟੀ 10 ਅਤੇ ਭਾਜਪਾ 10 ਸੀਟਾਂ ਤੋਂ ਅੱਗੇ ਚੱਲ ਰਹੀ ਹੈ।
09:43 February 11
ਚੋਣ ਕਮਿਸ਼ਨ ਵੱਲੋਂ ਜਾਰੀ ਰੁਝਾਨਾਂ 'ਚ ਆਪ ਤੇ ਭਾਜਪਾ 10-10 ਸੀਟਾਂ ਤੋਂ ਅੱਗੇ
ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਰੁਝਾਨਾਂ ਵਿੱਚ ਆਮ ਆਦਮੀ ਪਾਰਟੀ 7 ਅਤੇ ਭਾਜਪਾ 6 ਸੀਟਾਂ ਤੋਂ ਅੱਗੇ ਚੱਲ ਰਹੀ ਹੈ।
09:31 February 11
ਚੋਣ ਕਮਿਸ਼ਨ ਵੱਲੋਂ ਜਾਰੀ ਨਵੇਂ ਰੁਝਾਨ
ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਇਸ ਉੱਤੇ ਬੋਲਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਚੀਮਾ ਦਾ ਕਹਿਣਾ ਹੈ ਕਿ ਉਹ ਉਮੀਦ ਕਰਦੇ ਹਨ ਕਿ ਦਿੱਲੀ ਵਿਧਾਨ ਸਭਾ ਚੋਣਾਂ 'ਚ ਭਾਜਪਾ ਹੀ ਜਿੱਤੇਗੀ।
09:19 February 11
ਦਿੱਲੀ ਵਿਧਾਨ ਸਭਾ ਚੋਣਾਂ 'ਚ ਭਾਜਪਾ ਦੀ ਜਿੱਤ ਦੀ ਉਮੀਦ: ਦਲਜੀਤ ਚੀਮਾ
ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਇਸ ਉੱਤੇ ਬੋਲਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਚੀਮਾ ਦਾ ਕਹਿਣਾ ਹੈ ਕਿ ਉਹ ਉਮੀਦ ਕਰਦੇ ਹਨ ਕਿ ਦਿੱਲੀ ਵਿਧਾਨ ਸਭਾ ਚੋਣਾਂ 'ਚ ਭਾਜਪਾ ਹੀ ਜਿੱਤੇਗੀ।
09:13 February 11
'ਆਪ' ਦੇ ਦਫਤਰ ਵਿੱਚ ਮਨਾਇਆ ਜਾ ਰਿਹਾ ਜਸ਼ਨ
ਸ਼ੁਰੂਆਤੀ ਰੁਝਾਨਾਂ ਵਿੱਚ ਆਮ ਆਦਮੀ ਪਾਰਟੀ ਕਾਫ਼ੀ ਅੱਗੇ ਚੱਲ ਰਹੀ ਹੈ ਜਿਸ ਨੂੰ ਲੈ ਕੇ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ 5 ਸਾਲਾਂ ਵਿੱਚ ਕਾਫ਼ੀ ਕੰਮ ਕੀਤਾ ਹੈ, ਤੇ ਲੋਕਾਂ ਨੇ ਸਮਰਥਨ ਵੀ ਬੜਾ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵੋਟਾਂ ਦੀ ਗਿਣਤੀ ਚੱਲ ਰਹੀ ਹੈ ਤੇ ਆਦਮੀ ਪਾਰਟੀ ਦੇ ਵੱਡੇ ਫਰਕ ਨਾਲ ਜਿੱਤ ਦਰਜ ਕਰੇਗੀ।
09:10 February 11
ਵੱਡੇ ਫ਼ਰਕ ਨਾਲ ਜਿੱਤੇਗੀ ਆਪ: ਹਰਪਾਲ ਚੀਮਾ
ਆਪ ਦੇ ਸੰਸਦ ਮੈਂਬਰ ਸੰਜੇ ਸਿੰਘ ਦਾ ਸ਼ੁਰੂਆਤੀ ਰੁਝਾਨਾਂ ਉੱਤੇ ਕਹਿਣਾ ਹੈ ਕਿ ਆਖਰੀ ਨਤੀਜਿਆਂ ਦਾ ਇੰਤਜ਼ਾਰ ਕਰੋ, ਅਸੀਂ ਵੱਡੀ ਜਿੱਤ ਦਰਜ ਕਰਨ ਜਾ ਰਹੇ ਹਾਂ।
09:06 February 11
ਆਖਰੀ ਨਤੀਜਿਆਂ ਦਾ ਇੰਤਜ਼ਾਰ ਕਰੋ: ਸੰਜੇ ਸਿੰਘ
ਚੋਣ ਨਤੀਜਿਆਂ ਦੇ ਰੁਝਾਨਾਂ ਵਿੱਚ ਨਵੀਂ ਦਿੱਲੀ ਵਿਧਾਨ ਸਭਾ ਸੀਟ ਤੋਂ ਅਰਵਿੰਦ ਕੇਜਰੀਵਾਲ ਅੱਗੇ ਚੱਲ ਰਹੇ ਹਨ। ਦੂਜੇ ਨੰਬਰ ਉੱਤੇ ਬੀਜੇਪੀ ਦੇ ਸੁਨੀਲ ਕੁਮਾਰ ਯਾਦਵ ਪਿੱਛੇ ਚੱਲ ਰਹੇ ਹਨ।
09:00 February 11
ਨਵੀਂ ਦਿੱਲੀ ਸੀਟ ਉੱਤੇ ਕੇਜਰੀਵਾਲ ਅੱਗੇ
ਅਕਸ਼ਾਰਧਮ ਕਾਊਂਟਿੰਗ ਸੈਂਟਰ 'ਚ ਦਿੱਲੀ ਦੇ ਡਿਪਟੀ ਸੀਐੱਮ ਅਤੇ ਆਮ ਆਦਮੀ ਪਾਰਟੀ ਦੇ ਪਤਾਰਗੰਜ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਮਨੀਸ਼ ਸਿਸੋਦੀਆ ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵੀ ਨੇਗੀ ਮੌਜੂਦ ਹਨ।
08:56 February 11
ਕਾਊਂਟਿੰਗ ਸੈਂਟਰ 'ਚ ਸਿਸੋਦੀਆ ਅਤੇ ਰਵੀ ਨੇਗੀ ਮੌਜੂਦ
ਦਿੱਲੀ ਵਿੱਚ ਵੋਟਾਂ ਦੀ ਗਿਣਤੀ ਜਾਰੀ ਅਤੇ ਸ਼ੁਰੂਆਤੀ ਰੁਝਾਨਾਂ ਵਿੱਚ ਆਪ ਅੱਗੇ ਚੱਲ ਰਹੀ ਹੈ। ਭਾਜਪਾ ਅਤੇ ਆਪ ਨੇ ਖਾਤਾ ਖੋਲ੍ਹ ਲਿਆ ਹੈ ਪਰ ਕਾਂਗਰਸ ਅਜੇ ਤੱਕ ਖਾਤਾ ਨਹੀਂ ਖੋਲ੍ਹ ਸਕੀ ਹੈ।
08:51 February 11
ਕਾਂਗਰਸ ਨੇ ਨਹੀਂ ਖੋਲ੍ਹਿਆ ਅਜੇ ਖਾਤਾ
ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ ਆ ਜਾਣਗੇ। ਇਸ ਨੂੰ ਲੈ ਕੇ ਦਿੱਲੀ ਵਿੱਚ ਭਾਜਪਾ ਪ੍ਰਧਾਨ ਮਨੋਜ ਤਿਵਾੜੀ ਦਾ ਬਿਆਨ ਆਇਆ ਹੈ। ਮਨੋਜ ਤਿਵਾਰੀ ਦਾ ਕਹਿਣਾ ਹੈ, "ਮੈਂ ਘਬਰਾਇਆ ਨਹੀਂ ਹਾਂ। ਮੈਨੂੰ ਵਿਸ਼ਵਾਸ ਹੈ ਕਿ ਭਾਜਪਾ ਲਈ ਇਹ ਚੰਗਾ ਦਿਨ ਰਹੇਗਾ। ਅਸੀਂ ਅੱਜ ਦਿੱਲੀ ਵਿੱਚ ਸੱਤਾ ਵਿੱਚ ਆ ਰਹੇ ਹਾਂ। ਜੇ ਅਸੀਂ 55 ਸੀਟਾਂ ਜਿੱਤੀਏ ਤਾਂ ਹੈਰਾਨ ਨਾ ਹੋਣਾਂ।"
07:56 February 11
ਮੈਨੂੰ ਵਿਸ਼ਵਾਸ ਹੈ ਕਿ ਇਹ ਭਾਜਪਾ ਲਈ ਚੰਗਾ ਦਿਨ ਹੋਵੇਗਾ: ਮਨੋਜ ਤਿਵਾਰੀ
ਦਿੱਲੀ ਦੇ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਿੱਲੀ ਚੋਣਾਂ ਨੇ ਨਤੀਜਿਆਂ ਤੋਂ ਪਹਿਲਾਂ ਆਪਣੇ ਘਰ ਵਿੱਚ ਪੂਜਾ ਕੀਤੀ।
07:51 February 11
ਮਨੀਸ਼ ਸਿਸੋਦੀਆ ਨੇ ਆਪਣੇ ਘਰ ਵਿੱਚ ਕੀਤੀ ਪੂਜਾ
ਨਵੀਂ ਦਿੱਲੀ: ਵਿਧਾਨ ਸਭਾ ਚੋਣਾਂ ਲਈ ਹੋਈ ਵੋਟਿੰਗ ਦੇ ਨਤੀਜੇ ਅੱਜ ਆਉਣਗੇ। ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਕਾਊਂਟਿੰਗ ਸੈਂਟਰਾਂ ਉੱਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਇਨ੍ਹਾਂ ਚੋਣਾਂ ਵਿੱਚ ਦਿੱਲੀ ਦੇ ਮੌਜੂਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੀ ਆਮ ਆਦਮੀ ਪਾਰਟੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਾਜਪਾ ਅਤੇ ਸੋਨੀਆ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਵਿਚਾਲੇ ਮੁੱਖ ਮੁਕਾਬਲਾ ਹੈ।
07:36 February 11
ਦਿੱਲੀ ਵਿਧਾਨ ਸਭਾ ਚੋਣਾਂ: ਕੇਜਰੀਵਾਲ ਨੂੰ ਬਹੁਮਤ, 'ਆਪ' ਨੂੰ 62 ਅਤੇ ਭਾਜਪਾ ਨੂੰ ਮਿਲੀਆਂ 8 ਸੀਟਾਂ
ਨਵੀਂ ਦਿੱਲੀ: ਵਿਧਾਨ ਸਭਾ ਚੋਣਾਂ ਲਈ ਹੋਈ ਵੋਟਿੰਗ ਦੇ ਨਤੀਜੇ ਅੱਜ ਆਉਣਗੇ। ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਕਾਊਂਟਿੰਗ ਸੈਂਟਰਾਂ ਉੱਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਇਨ੍ਹਾਂ ਚੋਣਾਂ ਵਿੱਚ ਦਿੱਲੀ ਦੇ ਮੌਜੂਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੀ ਆਮ ਆਦਮੀ ਪਾਰਟੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਾਜਪਾ ਅਤੇ ਸੋਨੀਆ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਵਿਚਾਲੇ ਮੁੱਖ ਮੁਕਾਬਲਾ ਹੈ।