ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ 'ਚ ਸਿਰਫ਼ 4 ਦਿਨ ਬਾਕੀ ਰਹੀ ਗਏ ਹਨ। ਸਾਰੀਆਂ ਸਿਆਸੀ ਪਾਰਟੀਆਂ ਆਪਣਾ ਪੂਰਾ ਜ਼ੋਰ ਲਗਾ ਰਹੀਆਂ ਹਨ ਤਾਂ ਜੋ ਉਹ ਦਿੱਲੀ ਦੇ ਲੋਕਾਂ ਦਾ ਦਿਲ ਜਿੱਤ ਸਕਣ। ਦਿੱਲੀ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਵੀ ਆਪਣਾ ਮਨੋਰਥ ਪੱਤਰ ਜਾਰੀ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪਾਰਟੀ ਦਾ ਮਨੋਰਥ ਪੱਤਰ ਜਾਰੀ ਕੀਤਾ।
ਮਨੋਰਥ ਪੱਤਰ 'ਚ ਕੀਤੇ ਵੱਡੇ ਐਲਾਨ
- ਜਨ ਲੋਕਪਾਲ ਅਤੇ ਸਵਰਾਜ ਬਿਲ ਲਿਆਇਆ ਜਾਵੇਗਾ
- 200 ਯੂਨਿਟ ਬਿਜਲੀ ਦਿੱਤੀ ਜਾਵੇਗੀ ਮੁਫ਼ਤ
- ਔਰਤਾਂ ਲਈ ਘਰ ਤੋਂ ਕੰਮ ਕਰਨ ਦੀ ਦਿੱਤੀ ਜਾਵੇਗੀ ਸਹੂਲਤ
- ਹਰ ਘਰ 'ਚ ਪੁੱਜਣਗੇ ਸਿੱਧੇ ਰਾਸ਼ਨ ਕਾਰਡ
- 24 ਘੰਟੇ ਸਾਫ਼ ਪਾਣੀ ਦੀ ਦਿੱਤੀ ਜਾਵੇਗੀ ਸੁਵਿਧਾ
- ਗੈਰਕਾਨੂੰਨੀ ਕਾਲੋਨੀਆਂ ਨੂੰ ਰੈਗੂਲਰ ਕੀਤਾ ਜਾਵੇਗਾ
- ਯਮੁਨਾ ਨੂੰ ਸਾਫ਼ ਕਰਨ ਦੀ ਗਾਰੰਟੀ
- ਵਿਸ਼ਵ ਦਾ ਸਭ ਤੋਂ ਵੱਡਾ ਮੈਟਰੋ ਨੈਟਵਰਕ ਬਣਾਇਆ ਜਾਵੇਗਾ
- ਸਕੂਲਾਂ ਵਿੱਚ ਦੇਸ਼ ਭਗਤ ਪਾਠਕ੍ਰਮ ਕੀਤਾ ਜਾਵੇਗਾ ਲਾਗੂ
- 2 ਕਰੋੜ ਤੋਂ ਵੱਧ ਲਗਾਏ ਜਾਣਗੇ ਰੁੱਖ
- ਹਰ ਪਰਿਵਾਰ ਨੂੰ ਮਿਲੇਗਾ ਬਿਹਤਰ ਇਲਾਜ
- ਗਲੀਆਂ 'ਚ ਸਟ੍ਰੀਟ ਲਾਈਟਾਂ ਦੀ ਸੁਵਿਧਾ