ਦੇਹਰਾਦੂਨ: ਸਵੱਛ ਭਾਰਤ ਮਿਸ਼ਨ ਤਹਿਤ ਪੂਰੇ ਦੇਸ਼ ਵਿੱਚ ਕਈ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ, ਦੇਹਰਾਦੂਨ ਦੀ ਇੱਕ ਕਲੋਨੀ ਦੇ ਵਸਨੀਕਾਂ ਨੇ ਬਿਨਾਂ ਕਿਸੇ ਸਰਕਾਰੀ ਸਹਾਇਤਾ ਦੇ ਸਾਰਿਆਂ ਨੂੰ ਅੱਗੇ ਦਾ ਰਸਤਾ ਦਿਖਾਇਆ। ਦੇਹਰਾਦੂਨ ਦੇ ਸਹਿਦਰਧਰਾ ਖੇਤਰ ਵਿੱਚ ਕੇਵਲ ਵਿਹਾਰ ਕਾਲੋਨੀ ਦੇਸ਼ ਦੇ ਸਵੱਛ ਅਤੇ ਸੁੰਦਰ ਖੇਤਰਾਂ ਦੀ ਇੱਕ ਮਿਸਾਲ ਬਣ ਗਈ ਹੈ। ਇਸ ਕਾਲੋਨੀ ਦੇ ਲੋਕ ਬਿਨਾਂ ਕਿਸੇ ਸਰਕਾਰੀ ਸਹਾਇਤਾ ਦੇ ਆਪਣਾ ਕੂੜਾ ਵੱਖ ਕਰ ਰਹੇ ਹਨ ਅਤੇ ਇਸ ਦੀ ਕਈ ਕੰਮਾਂ ਵਿੱਚ ਵਕਤੋਂ ਵੀ ਕਰ ਰਹੇ ਹਨ।
ਦੇਸ਼ ਵਿੱਚ ਸਵੱਛਤਾ ਮਿਸ਼ਨ ਨੂੰ ਅੱਗੇ ਲੈ ਕੇ ਜਾਂਦੇ ਹੋਏ, ਇਸ ਕਾਲੋਨੀ ਦੇ ਲੋਕ ਆਪਣੇ ਘਰਾਂ ਵਿੱਚੋਂ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ ਕਰਦੇ ਹਨ ਅਤੇ ਫਿਰ ਇਸ ਦੀ ਵਰਤੋਂ ਖਾਦ ਬਣਾਉਣ ਲਈ ਕਰਦੇ ਹਨ। ਸਿਰਫ਼ ਇਹ ਹੀ ਨਹੀਂ, ਬਲਕਿ ਸਿੰਗਲ-ਯੂਜ਼ ਪਲਾਸਟਿਕ ਵੀ ਇਕੱਤਰ ਕੀਤਾ ਜਾਂਦਾ ਹੈ ਅਤੇ ਇਸ ਦੀ ਵਰਤੋਂ ਜਾਂ ਤਾਂ ਸੜਕ ਨਿਰਮਾਣ ਲਈ ਕੀਤੀ ਜਾਂਦੀ ਹੈ ਜਾਂ ਫਿਰ ਇਸ ਨੂੰ ਡੀਜ਼ਲ ਬਣਾਉਣ ਲਈ ਇੰਡੀਅਨ ਪੈਟਰੋਲੀਅਮ ਇੰਸਟੀਚਿਉਟ ਨੂੰ ਭੇਜਿਆ ਜਾਂਦਾ ਹੈ।
ਕੇਵਲ ਵਿਹਾਰ ਕਾਲੋਨੀ ਦੇ ਵਸਨੀਕ ਅਸ਼ੀਸ਼ ਗਰਗ ਦੱਸਦੇ ਹਨ ਕਿ ਤਕਰੀਬਨ ਡੇਢ ਸਾਲ ਪਹਿਲਾਂ ਉਹ ਸਵੱਛ ਭਾਰਤ ਮਿਸ਼ਨ ਤੋਂ ਪ੍ਰੇਰਿਤ ਹੋਏ ਅਤੇ ਘਰ-ਘਰ ਜਾਕੇ ਆਪਣੀ ਕਾਲੋਨੀ ਦੇ ਲੋਕਾਂ ਨੂੰ ਸੁੱਕੇ ਅਤੇ ਗਿੱਲੇ ਕੂੜੇ ਨੂੰ ਵੱਖ ਕਰਨ ਅਤੇ ਇਸ ਨੂੰ ਫਿਰ ਇਸ ਨੂੰ ਖਾਦ ਵਿੱਚ ਬਦਲਣ ਲਈ ਪ੍ਰੇਰਿਤ ਕੀਤਾ। ਸਿਰਫ ਇਹ ਹੀ ਨਹੀਂ, ਉਨ੍ਹਾਂ ਕਾਲੋਨੀ ਤੋਂ ਸਿੰਗਲ ਯੂਜ਼ ਪਲਾਸਟਿਕ ਵੀ ਇਕੱਠੇ ਕੀਤੇ, ਉਨ੍ਹਾਂ ਨੂੰ ਵਰਤੀਆਂ ਜਾ ਚੁੱਕੀਆਂ ਪਲਾਸਟਿਕ ਦੀਆਂ ਬੋਤਲਾਂ ਵਿੱਚ ਭਰਿਆ ਅਤੇ ਫਿਰ ਬੋਤਲਾਂ ਨੂੰ ਮਜ਼ਬੂਤ ਇੱਟਾਂ, ਸੜਕ ਨਿਰਮਾਣ ਦੇ ਮਕਸਦ ਲਈ ਅਤੇ ਇੰਡੀਅਨ ਇੰਸਟੀਚਿਉਟ ਆਫ ਪੈਟਰੋਲੀਅਮ ਵਿਖੇ ਡੀਜ਼ਲ ਬਣਾਉਣ ਲਈ ਕੱਚੇ ਮਾਲ ਵਜੋਂ ਵਰਤਿਆ ਗਿਆ।
ਅਸ਼ੀਸ਼ ਅਤੇ ਉਸਦੇ ਦੋਸਤਾਂ ਦੀ ਇਹ ਕੋਸ਼ਿਸ਼ ਨੂੰ ਬੂਰ ਪਿਆ ਅਤੇ ਅੱਜ ਕਾਲੋਨੀ ਵਿੱਚ ਸੈਂਕੜੇ ਮਕਾਨ ਨਾ ਸਿਰਫ ਕੂੜੇ ਨੂੰ ਸਫਲਤਾਪੂਰਵਕ ਵੱਖਰਾ ਕਰ ਰਹੇ ਹਨ ਬਲਕਿ ਸੁੱਕੇ ਅਤੇ ਗਿੱਲੇ ਕੂੜੇ ਨੂੰ ਖਾਦ ਵਿੱਚ ਤਬਦੀਲ ਕਰ ਰਹੇ ਹਨ ਅਤੇ ਪਲਾਸਟਿਕ ਦੇ ਕੂੜੇ ਨੂੰ ਵੀ ਬਿਹਤਰ ਵਰਤੋਂ ਵਿੱਚ ਪਾ ਰਹੇ ਹਨ।