ਪੰਜਾਬ

punjab

ETV Bharat / bharat

ਐਡਵੈਂਚਰ ਸਪੋਰਟਸ ਮੁਕਾਬਲੇ ਲਈ ਫਿਜ਼ੀ ਜਾਣਗੀਆਂ ਦੋ ਜੁੜਵਾ ਭੈਂਣਾ - Dehradun

ਯੂਰੋਪ ਦੇ ਫਿਜ਼ੀ 'ਚ ਆਯੋਜਿਤ ਐਡਵੈਂਚਰ ਸਪੋਰਟਸ ਮੁਕਾਬਲੇ ਵਿੱਚ ਭਾਰਤ ਦੀਆਂ ਦੋ ਜੁੜਵਾ ਭੈਣਾਂ ਦੀ ਚੋਣ ਹੋਈ ਹੈ। ਇਸ ਨੂੰ ਦੁਨੀਆਂ ਦਾ ਸਭ ਤੋਂ ਖ਼ਤਰਨਾਕ ਖੇਡ ਮੰਨਿਆ ਜਾਂਦਾ ਹੈ। ਤਾਸ਼ੀ ਅਤੇ ਨੁੰਗਸ਼ੀ ਨਾਂਅ ਦੀ ਦੋਹਾਂ ਜੁੜਵਾ ਭੈਣਾਂ ਨੇ ਇਸ ਮੁਕਾਬਲੇ ਲਈ ਆਪਣੀ ਤਿਆਰੀਆਂ ਬਾਰੇ ਈਟੀਵੀ ਨਾਲ ਖ਼ਾਸ ਗੱਲਬਾਤ ਕੀਤੀ।

ਫੋਟੋ

By

Published : Aug 19, 2019, 2:58 PM IST

ਦੇਹਰਾਦੂਨ : ਉੱਤਰਾਖੰਡ ਦੀਆਂ ਰਹਿਣ ਵਾਲੀਆਂ ਤਾਸ਼ੀ ਅਤੇ ਨੁੰਗਸ਼ੀ ਨਾਂਅ ਦੀਆਂ ਇਹ ਦੋਹੇਂ ਭੈਣਾਂ ਐਡਵੈਂਚਰ ਸਪੋਰਟਸ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਫਿਜ਼ੀ ਜਾਣਗੀਆਂ। ਐਵਰੇਸਟ ਫਤਿਹ ਕਰਨ ਵਾਲੀਆਂ ਇਹ ਦੋਵੇਂ ਜੁੜਵਾਂ ਭੈਣਾਂ ਹੁਣ ਆਪਣੇ ਅਗਲੇ ਮਿਸ਼ਨ ਲਈ ਤਿਆਰੀ ਕਰ ਰਹੀਆਂ ਹਨ। ਜੋ ਕਿ ਵਿਸ਼ਵ ਦੇ ਸਭ ਤੋਂ ਖਤਰਨਾਕ ਖੇਡਾਂ ਦੇ ਸਾਹਸ ਲਈ ਜਾਣੀਆਂ ਜਾਂਦੀਆਂ ਹਨ।

ਫਿਜ਼ੀ 'ਚ ਹੋ ਰਹੀਆਂ ਇਨ੍ਹਾਂ ਖੇਡਾਂ ਵਿੱਚ ਭਾਰਤ ਤੋਂ ਤਾਸ਼ੀ ਅਤੇ ਨੁੰਗਸ਼ੀ ਦੀ ਚੋਣ ਕੀਤੀ ਗਈ ਹੈ। ਇਸ ਵਿੱਚ ਉਨ੍ਹਾਂ ਦੇ ਨਾਲ ਰਿਸ਼ੀਕੇਸ਼ ਦੇ ਪਰਵੀਨ ਵੀ ਹੋਣਗੇ। ਇਸ ਦੇ ਲਈ ਦੋਵੇਂ ਭੈਣਾਂ ਸਖ਼ਤ ਟ੍ਰੇਨਿੰਗ ਲੈ ਰਹੀਆਂ ਹਨ।

ਵੀਡੀਓ ਵੇਖਣ ਲਈ ਕਲਿੱਕ ਕਰੋ

ਈਟੀਵੀ ਨਾਲ ਗੱਲਬਾਤ ਕਰਦੇ ਹੋਏ ਤਾਸ਼ੀ ਅਤੇ ਨੁੰਗਸ਼ੀ ਨੇ ਦੱਸਿਆ ਕਿ ਇਸ ਐਡਵੈਂਚਰਸ ਰੇਸ ਵਿੱਚ ਇਸ ਵਾਰ ਰੇਸ ਦੇ ਨਾਲ ਉਨ੍ਹਾਂ ਨੂੰ ਉੱਚਾਈ ਵਾਲੇ ਪਹਾੜਾਂ , ਪਾਣੀ ਦੀ ਖ਼ਤਰਨਾਕ ਲਹਿਰਾਂ ਅਤੇ ਹਨ੍ਹੇਰੇ ਜੰਗਲ ਸਮੇਤ ਪਥਰੀਲੇ ਰਸਤੀਆਂ ਨੂੰ ਪਾਰ ਕਰਨਾ ਪਵੇਗਾ। ਜਿਸ ਦੇ ਲਈ ਉਹ ਸਖ਼ਤ ਟ੍ਰੇਨਿੰਗ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਐਡਵੈਂਚਰਸ ਰੇਸ ਵਿੱਚ ਕੁੱਲ 30 ਦੇਸ਼ ਹਿੱਸਾ ਲੈਣਗੇ ਅਤੇ ਉਹ ਆਪਣੀ ਚਾਰ ਲੋਕਾਂ ਦੀ ਟੀਮ ਨਾਲ ਮਿਲ ਕੇ ਇਸ ਐਡਵੈਂਚਰਸ ਰੇਸ ਵਿੱਚ ਭਾਰਤ ਦੀ ਪ੍ਰਧਾਨਗੀ ਕਰਨਗੇ।

ਉਨ੍ਹਾਂ ਦੱਸਿਆ ਕਿ ਇਸ ਟ੍ਰੇਨਿੰਗ ਦੇ ਲਈ ਪਿਤਾ ਅਤੇ ਪਰਿਵਾਰ ਵੱਲੋਂ ਉਨ੍ਹਾਂ ਨੂੰ ਪੂਰਾ ਸਹਿਯੋਗ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ ਖ਼ਤਰਨਾਕ ਖੇਡਾਂ ਦੇ ਮਾਹਿਰ ਲੋਕ ਹਿੱਸਾ ਲੈਂਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡਾਂ ਵਿੱਚ ਭਾਰਤੀ ਦੀ ਪ੍ਰਧਾਨਗੀ ਕਰਨਾ ਉਨ੍ਹਾਂ ਲਈ ਮਾਣ ਦੀ ਗੱਲ ਹੈ। ਉਨ੍ਹਾਂ ਦੱਸਿਆ ਕਿ ਉਹ ਫੌਜ ਅਤੇ ਨੇਵੀ ਦੇ ਅਧਿਕਾਰੀਆਂ ਕੋਲੋਂ ਖ਼ਾਸ ਟ੍ਰੇਨਿੰਗ ਹਾਸਲ ਕਰ ਰਹੀਆਂ ਹਨ। ਦੋਵੇਂ ਭੈਣਾਂ ਦਾ ਕਹਿਣਾ ਹੈ ਕਿ ਉਹ ਦੌੜ ਦੇ ਨਾਲ ਬੀਅਰ ਗ੍ਰੀਲਜ਼ ਨੂੰ ਮਿਲਣ ਲਈ ਬਹੁਤ ਉਤਸ਼ਾਹਤ ਹਨ।

ABOUT THE AUTHOR

...view details