ਨਵੀਂ ਦਿੱਲੀ : ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ਨੀਚਰਵਾਰ ਨੂੰ ਗੁਜਰਾਤ ਦੇ ਸੂਰਤ 'ਚ ਇੱਕ ਪ੍ਰੋਗਰਾਮ ਦੌਰਾਨ ਪਾਕਿਸਤਾਨ ਨੂੰ ਨਸੀਹਤ ਦਿੱਤੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਧਾਰਾ 370 ਨੂੰ ਰੱਦ ਕਰਨ ਦੇ ਫ਼ੈਸਲੇ ਨੂੰ ਹਜ਼ਮ ਨਹੀਂ ਕਰ ਪਾ ਰਿਹਾ।
ਰਾਜਨਾਥ ਸਿੰਘ ਨੇ ਕਿਹਾ ਕਿ ਪਾਕਿਸਤਾਨ ਦੇ ਵਜ਼ੀਰੇ ਆਜਮ ਸੰਯੁਕਤ ਰਾਸ਼ਟਰ ਗਏ ਤੇ ਉਨ੍ਹਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ।
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਧਰਮ ਤੇ ਰਾਜਨੀਤੀ ਦੇ ਆਧਾਰ ਤੇ 1947 ਵਿੱਚ ਭਾਰਤ ਦੇ ਟੁੱਕੜੇ ਹੋਏ ਤੇ ਫ਼ਿਰ 1971 ਵਿੱਚ ਪਾਕਿਸਤਾਨ ਦੇ 2 ਟੁੱਕੜੇ ਹੋ ਗਏ। ਪਰ ਜੇ ਪਾਕਿਤਾਨ ਨੇ ਅੱਤਵਾਦ ਉੱਤੇ ਰੋਕ ਨਾ ਲਾਈ ਤਾਂ ਉਹ ਦਿਨ ਦੂਰ ਨਹੀਂ ਜਦੋਂ ਪਾਕਿਸਤਾਨ ਟੁੱਕੜੇ-ਟੁੱਕੜੇ ਹੋ ਜਾਵੇਗਾ।
ਖੁਸ਼ਖਬਰੀ: ਦੀਵਾਲੀ ਮੌਕੇ ਕੈਪਟਨ ਸਰਕਾਰ ਨੌਜਵਾਨਾਂ ਨੂੰ ਮੁਫ਼ਤ ਵਿੱਚ ਵੰਡੇਗੀ ਸਮਾਰਟ ਫ਼ੋਨ
ਰੱਖਿਆ ਮੰਤਰੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਭਾਰਤ ਦੇ ਘੱਟ ਗਿਣਤੀ ਭਾਈਚਾਰਿਆਂ ਦੀ ਆਬਾਦੀ ਵਧੀ ਉੱਥੇ ਹੀ ਪਾਕਿਸਤਾਨ 'ਚ ਸਿੱਖਾਂ, ਬੌਧ ਤੇ ਹੋਰਾਂ ਦੇ ਅਧਿਕਾਰ ਖੋਹਣ ਦੇ ਮਾਮਲੇ ਵਧੇ। ਅੰਤਰਰਾਸ਼ਟਰੀ ਭਾਈਚਾਰਾ ਪਾਕਿਸਤਾਨ ਦੇ ਕਥਨ 'ਤੇ ਯਕੀਨ ਕਰਨ ਦਾ ਚਾਹਵਾਨ ਨਹੀਂ। ਭਾਰਤ ਦੇ ਘੱਟ ਗਿਣਤੀ ਭਾਈਚਾਰੇ ਸੁਰੱਖਿਅਤ ਸਨ ਅਤੇ ਸੁਰੱਖਿਅਤ ਰਹਿਣਗੇ।