ਚੇਨੱਈ: ਐਤਵਾਰ ਨੂੰ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋਣ ਦੇ ਨਾਲ ਹੀ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਇਸੇ ਲਈ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਨਵੀਂ ਦਿੱਲੀ ਜਾਣ ਲਈ ਵਿਸ਼ੇਸ਼ ਉਡਾਣ ਨਹੀਂ ਬਲਕਿ ਵਪਾਰਕ ਉਡਾਣ ਨੂੰ ਚੁਣਿਆ।
ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਵਪਾਰਕ ਉਡਾਣ ਰਾਹੀਂ ਦਿੱਲੀ ਪੁੱਜੀ ਰੱਖਿਆ ਮੰਤਰੀ - ਰੱਖਿਆ ਮੰਤਰੀ
ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਵਪਾਰਕ ਉਡਾਣ ਰਾਹੀਂ ਦਿੱਲੀ ਪੁੱਜੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ। ਉਡਾਣ ਤੋਂ ਪਹਿਲਾਂ ਹੀ ਚੋਣ ਕਮਿਸ਼ਨ ਨੇ ਕਰ ਦਿੱਤਾ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ।
ਫ਼ਾਈਲ ਫੋ਼ੋਟੋ।
ਦਰਅਸਲ ਰੱਖਿਆ ਮੰਤਰੀ ਚੇਨੱਈ ਕਿਸੇ ਪ੍ਰੋਗਰਾਮ 'ਚ ਹਿੱਸਾ ਲੈਣ ਲਈ ਪੁੱਜੇ ਸਨ ਜਿਸ ਦੌਰਾਨ ਉਨ੍ਹਾਂ ਨੇ ਸਰਕਾਰੀ ਕਾਰ ਦੀ ਵਰਤੋਂ ਨਹੀਂ ਕੀਤੀ ਅਤੇ ਇੱਕ ਭਾਜਪਾ ਆਗੂ ਦੀ ਕਾਰ 'ਚ ਹਵਾਈ ਅੱਡੇ ਪਹੁੰਚੇ।
ਦੱਸ ਦਈਏ ਕਿ ਰੱਖਿਆ ਮੰਤਰੀ ਇੱਕ ਸਪੈਸ਼ਲ ਜਹਾਜ਼ ਰਾਹੀਂ ਹੀ ਰਵਾਨਾ ਹੋਣ ਵਾਲੇ ਸੀ ਪਰ ਉਸ ਤੋਂ ਠੀਕ ਕੁਝ ਦੇਰ ਪਹਿਲਾਂ ਹੀ ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਅਤੇ ਚੋਣ ਜ਼ਾਬਤਾ ਲਾਗੂ ਹੋ ਗਈ। ਹਵਾਈ ਅੱਡੇ ਦੇ ਸੂਤਰਾਂ ਨੇ ਦੱਸਿਆ ਕਿ ਰੱਖਿਆ ਮੰਤਰੀ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਉਸ ਨੂੰ ਛੱਡਣ ਲਈ ਟਰਮਿਨਲ ਤੱਕ ਨਾ ਆਉਣ।