'ਅਭਿਨੰਦਨ ਨੂੰ ਝਲਣਾ ਪਿਆ ਸੀ ਮਾਨਸਿਕ ਤਸ਼ੱਦਦ' - ਪਾਕਿਸਤਾਨ
ਵਿੰਗ ਕਮਾਂਡਰ ਅਭਿਨੰਦਨ ਨੇ ਭਾਰਤ ਪਰਤਣ ਤੋਂ ਬਾਅਦ ਕੀਤਾ ਵੱਡਾ ਖ਼ਲਾਸਾ। ਕਿਹਾ ਉਨ੍ਹਾਂ ਨੂੰ ਝਲਣਾ ਪਿਆ ਸੀ ਮਾਨਸਿਕ ਤਸ਼ੱਦਦ।
ਨਵੀਂ ਦਿੱਲੀ: ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਨੇ ਪਾਕਿਸਤਾਨ ਵਿੱਚ ਆਪਣੇ ਨਾਲ ਹੋਏ ਵਿਵਹਾਰ ਨੂੰ ਵੱਡਾ ਖ਼ੁਲਾਸਾ ਕੀਤਾ ਹੈ। ਸੂਤਰਾਂ ਮੁਤਾਬਕ ਵਿੰਗ ਕਮਾਂਡਰ ਅਭਿਨੰਦਨ ਨੇ ਦੱਸਿਆ ਕਿ ਉਨ੍ਹਾਂ ਨੂੰ ਪਾਕਿਸਤਾਨ ਵਿੱਚ ਮਾਨਸਿਕ ਤਸ਼ਦੱਦ ਝਲਣਾ ਪਿਆ ਸੀ। ਇਹ ਖ਼ੁਲਾਸਾ ਅਭਿਨੰਦਨ ਨੇ ਭਾਰਤ ਪਰਤਣ ਤੋਂ ਬਾਅਦ ਕੀਤਾ।
ਭਾਰਤ ਸਰਕਾਰ ਇਸ ਮਾਮਲੇ ਨੂੰ ਵੱਡੇ ਪੱਧਰ ਤੇ ਚੁੱਕਣ ਦੀ ਤਿਆਰੀ ਵਿੱਚ ਹੈ ਤਾਂ ਕਿ ਪਾਕਿਸਤਾਨ ਨੂੰ ਵਿਸ਼ਵ ਪੱਧਰ 'ਤੇ ਬੇਨਕਾਬ ਕੀਤਾ ਜਾ ਸਕੇ। ਇਸ ਦੇ ਨਾਲ ਹੀ ਅੱਜ ਹਸਪਤਾਲ ਵਿੱਚ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਰੱਖਿਆ ਮੰਤਰੀ ਨੇ ਕਿਹਾ ਕਿ ਸਮੁੱਚੇ ਭਾਰਤ ਨੂੰ ਉਨ੍ਹਾਂ ਦੀ ਹਿੰਮਤ ਤੇ ਹੌਂਸਲੇ 'ਤੇ ਮਾਣ ਹੈ।
ਹਸਪਤਾਲ ਵਿੱਚ ਅਭਿਨੰਦਨ ਨੇ ਪਾਕਿਸਤਾਨ ਦੇ ਕਬਜ਼ੇ ਵਿੱਚ ਲਗਭਗ 60 ਘੰਟੇ ਰਹਿਣ ਬਾਰੇ ਨਿਰਮਲਾ ਸੀਤਾਰਮਨ ਨੂੰ ਵਿਸਤਾਰ ਵਿੱਚ ਜਾਣਕਾਰੀ ਦਿੱਤੀ। ਦੱਸ ਦਈਏ, ਬੀਤੇ ਦਿਨੀਂ ਵਿੰਗ ਕਮਾਂਡਰ ਅਭਿਨੰਦਨ ਨੂੰ ਅਟਾਰੀ-ਵਾਘਾ ਬਾਰਡਰ ਰਾਹੀਂ ਪਾਕਿਸਤਾਨ ਨੇ ਭਾਰਤ ਨੂੰ ਸੌਂਪਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਮੈਡੀਕਲ ਜਾਂਚ ਤੋਂ ਬਾਅਦ ਹੁਣ ਹਵਾਈ ਫ਼ੌਜ ਦੇ ਹਾਸਟਲ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। ਹਾਲਾਂਕਿ ਅਜੇ ਤੱਕ ਇਹ ਸਾਫ਼ ਨਹੀਂ ਹੋ ਸਕਿਆ ਕਿ ਅਭਿਨੰਦਨ ਦੀ ਮੈਡੀਕਲ ਰਿਪੋਰਟ ਵਿੱਚ ਕੀ ਸਾਹਮਣੇ ਆਇਆ ਹੈ।
ਦੱਸ ਦਈਏ, ਵਿੰਗ ਕਮਾਂਡਰ ਅਭਿਨੰਦਨ ਨੂੰ ਪਾਕਿਸਤਾਨੀ ਅਧਿਕਾਰੀਆਂ ਨੇ 27 ਫਰਵਰੀ ਨੂੰ ਫੜ ਲਿਆ ਸੀ। ਦਰਅਸਲ, ਪਾਕਿਸਤਾਨੀ ਲੜਾਕੂ ਜਹਾਜ਼ਾਂ ਨਾਲ ਹੋਈ ਇੱਕ ਝੜਪ ਦੌਰਾਨ ਉਨ੍ਹਾਂ ਦਾ ਮਿਗ-21 ਮਾਰ ਸੁੱਟਿਆ ਸੀ। ਪਰ ਉਨ੍ਹਾਂ ਨੇ ਆਪਣਾ ਜਹਾਜ਼ ਡਿੱਗਣ ਤੋਂ ਪਹਿਲਾਂ ਪਾਕਿਸਤਾਨੀ ਹਵਾਈ ਫ਼ੌਜ ਦੇ F-16 ਨੂੰ ਮਾਰ ਸੁੱਟਿਆ ਸੀ।