ਪੰਜਾਬ

punjab

ETV Bharat / bharat

ਰੱਖਿਆ ਮੰਤਰੀ ਰਾਜਨਾਥ ਸਿੰਘ ਸ੍ਰੀਨਗਰ ਅਤੇ ਸਿਆਚਿਨ ਦੌਰੇ 'ਤੇ ਪੁੱਜੇ - visit

ਰੱਖਿਆ ਮੰਤਰੀ ਬਣਨ ਤੋਂ ਬਾਅਦ ਰਾਜਨਾਥ ਸਿੰਘ ਅੱਜ ਆਪਣੇ ਪਹਿਲੇ ਅਧਿਕਾਰਕ ਦੌਰੇ 'ਤੇ ਸ੍ਰੀਨਗਰ ਅਤੇ ਸੀਆਚਿਨ ਗਲੇਸ਼ੀਅਰ ਪੁੱਜੇ । ਇਥੇ ਉਨ੍ਹਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਜਵਾਨਾਂ ਨਾਲ ਮੁਲਾਕਾਤ ਕੀਤੀ ਅਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ।

ਰੱਖਿਆ ਮੰਤਰੀ ਰਾਜਨਾਥ ਸਿੰਘ ਸ੍ਰੀਨਗਰ ਅਤੇ ਸਿਆਚਿਨ ਦੌਰੇ 'ਤੇ ਪੁੱਜੇ

By

Published : Jun 3, 2019, 3:01 PM IST

ਨਵੀਂ ਦਿੱਲੀ: ਮੋਦੀ ਸਰਕਾਰ ਵਿੱਚ ਰੱਖਿਆ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਰਾਜਨਾਥ ਸਿੰਘ ਸਿਆਚਿਨ ਦੌਰੇ 'ਤੇ ਇਥੇ ਉਨ੍ਹਾਂ ਨੇ ਸੁਰੱਖਿਆ ਪ੍ਰਬੰਧਨਾਂ ਬਾਰੇ ਜਾਣਕਾਰੀ ਹਾਸਲ ਕੀਤੀ।

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ੍ਰੀਨਗਰ ਵਿਖੇ ਜਵਾਨਾਂ ਨਾਲ ਮੁਲਾਕਾਤ ਕੀਤੀ ਅਤੇ ਪਾਕਿਸਤਾਨ ਦੀ ਸਰਹੱਦੀ ਇਲਾਕੇ ਦੀ ਸੁਰੱਖਿਆ ਬਾਰੇ ਜਾਣਕਾਰੀ ਲਈ। ਇਸ ਮੌਕੇ ਉਨ੍ਹਾਂ ਨਾਲ ਫ਼ੌਜ ਮੁਖੀ ਵਿਪਿਨ ਰਾਵਤ ਮੌਜੂਦ ਰਹੇ।
ਰੱਖਿਆ ਮੰਤਰੀ ਬਣਨ ਤੋਂ ਬਾਅਦ ਇਹ ਰਾਜਨਾਥ ਸਿੰਘ ਦਾ ਪਹਿਲਾ ਅਧਿਕਾਰਕ ਦੌਰਾ ਹੈ। ਰੱਖਿਆ ਮੰਤਰੀ ਨੇ ਪਹਿਲਾਂ ਇਥੇ ਦੇ ਵਾਰ ਮੈਮੋਰੀਅਲ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਫੌਜ ਦੇ ਜਵਾਨਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਹੌਸਲਾ ਅਫ਼ਜਾਈ ਕੀਤੀ। ਜੰਗ ਦੇ ਲਿਹਾਜ਼ ਨਾਲ ਸੀਆਚਿਨ ਗਲੇਸ਼ੀਅਰ ਬੇਹਦ ਮਹੱਤਪੂਰਣ ਹੈ। ਇਹ ਭਾਰਤ-ਪਾਕਿਸਤਾਨ ਦੀ ਸੁਰੱਖਿਆ ਸੀਮਾ ਦੇ ਨੇੜੇ ਸਥਿਤ ਇੱਕ ਬੇਹਦ ਬਰਫੀਲਾ ਅਤੇ ਠੰਡਾ ਇਲਾਕਾ ਹੈ।

ਉਨ੍ਹਾਂ ਜਵਾਨਾਂ ਦੀ ਹੌਸਲਾ ਅਫ਼ਜਾਈ ਕਰਦਿਆਂ ਕਿਹਾ ਕਿ ਸੀਆਚਿਨ ਵਿੱਚ ਸਾਡੇ ਸਿਪਾਹੀ ਮੁਸ਼ਕਲ ਹਲਾਤਾਂ ਦੇ ਬਾਵਜੂਦ ਪੂਰੀ ਦ੍ਰਿੜਤਾ ਅਤੇ ਬਹਾਦਰੀ ਨਾਲ ਆਪਣੀ ਡਿਊਟੀ ਨਿਭਾ ਰਹੇ ਹਨ। ਮੈਂ ਉਨ੍ਹਾਂ ਦੇ ਜੋਸ਼ ਅਤੇ ਬਹਾਦਰੀ ਨੂੰ ਸਲਾਮ ਕਰਦਾ ਹਾਂ।

ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ਦੌਰਾਨ ਰਾਜਨਾਥ ਸਿੰਘ ਦੇਸ਼ ਦੇ ਗ੍ਰਹਿ ਮੰਤਰੀ ਰਹਿ ਚੁੱਕੇ ਸਨ। ਇਸ ਤੋਂ ਪਹਿਲਾਂ ਸਾਬਕਾ ਰੱਖਿਆ ਮੰਤਰੀਆਂ ਮਨੋਹਰ ਪਾਰਿਕਰ ਅਤੇ ਨਿਰਮਲਾ ਸੀਤਾਰਮਣ ਨੇ ਵੀ ਸੀਆਚਿਨ ਦਾ ਦੌਰਾ ਕੀਤਾ ਹੈ।

ABOUT THE AUTHOR

...view details