ਨਵੀਂ ਦਿੱਲੀ: ਭਾਰਤੀ ਹਵਾਈ ਫੌਜ ਵਿੱਚ ਰਾਫੇਲ ਲੜਾਕੂ ਜਹਾਜ਼ਾਂ ਦੀ ਭੂਮਿਕਾ ਕਾਫੀ ਮਹੱਤਵਪੂਰਨ ਹੋਵੇਗੀ। ਰੱਖਿਆ ਮੰਤਰੀ ਰਾਜਨਾਥ ਸਿੰਘ ਫਰਾਂਸ ਤੋਂ ਪਹਿਲਾ ਰਾਫੇਲ ਜਹਾਜ਼ ਲਿਆਉਣ ਲਈ ਫਰਾਂਸ ਪਹੁੰਚੇ ਹਨ। ਭਾਰਤ ਅਤੇ ਫਰਾਂਸ ਦਰਮਿਆਨ ਰੱਖਿਆ ਸੌਦੇ ਮੁਤਾਬਕ ਭਾਰਤ ਨੂੰ ਪਹਿਲਾ ਰਾਫੇਲ ਜਹਾਜ਼ 8 ਅਕਤੂਬਰ ਨੂੰ ਸੌਂਪਿਆ ਜਾਵੇਗਾ। ਰੱਖਿਆ ਮਾਮਲਿਆਂ ਵਿੱਚ ਮਾਹਰ ਬ੍ਰਿਗੇਡੀਅਰ ਅਰੁਣ ਸਹਿਗਲ (ਸੇਵਾਮੁਕਤ) ਨੇ ਭਾਰਤ ਵਿੱਚ ਰਾਫੇਲ ਦੀ ਮਹੱਤਤਾ ਉੱਤੇ ਇੱਕ ਵਿਸ਼ੇਸ਼ ਗੱਲਬਾਤ ਕੀਤੀ। ਰੱਖਿਆ ਮੰਤਰੀ ਰਾਜਨਾਥ ਸਿੰਘ ਪੈਰਿਸ ਵਿੱਚ ਦੁਸਹਿਰੇ ਦੇ ਮੌਕੇ ‘ਸ਼ਸਤਰ ਪੂਜਾ’ (ਹਥਿਆਰਾਂ ਦੀ ਪੂਜਾ) ਕਰਨਗੇ, ਜਿਥੇ ਉਨ੍ਹਾਂ ਨੂੰ ਪਹਿਲਾ ਰਾਫੇਲ ਲੜਾਕੂ ਜਹਾਜ਼ ਮਿਲੇਗਾ।
ਬ੍ਰਿਗੇਡੀਅਰ ਅਰੁਣ ਸਹਿਗਲ ਨੇ ਕਿਹਾ ਕਿ ਰਾਫੇਲ ਜਹਾਜ਼ ਦੀ ਪ੍ਰਾਪਤੀ, ਪਿਛਲੇ 2 ਦਹਾਕਿਆਂ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਰਾਫੇਲ ਚੌਥੀ ਜੇਨਰੇਸ਼ਨ ਪਲਸ ਸ਼੍ਰੇਣੀ ਦਾ ਏਅਰ ਕਰਾਫ਼ਟ ਹੈ। ਇਸ ਨਾਲ ਭਾਰਤੀ ਹਵਾਈ ਫੌਜ ਦੀ ਸਮਰੱਥਾ ਵਿੱਚ ਬਹੁਤ ਵਾਧਾ ਹੋਵੇਗਾ। ਭਾਰਤ ਕੋਲ ਰਾਫੇਲ ਜਹਾਜ਼ਾਂ ਦੀ ਆਮਦ ਨਾਲ, ਚੀਨ ਅਤੇ ਪਾਕਿਸਤਾਨ ਦੇ ਮਾਮਲੇ ਵਿੱਚ ਭਾਰਤੀ ਹਵਾਈ ਫੌਜ ਕਾਫ਼ੀ ਬਿਹਤਰ ਹੋਵੇਗੀ।
ਰਾਫੇਲ ਦੀ ਵਿਸ਼ੇਸ਼ਤਾ ਦਾ ਜ਼ਿਕਰ ਕਰਦਿਆਂ, ਬ੍ਰਿਗੇਡੀਅਰ ਸਹਿਗਲ ਨੇ ਕਿਹਾ ਕਿ ਇਸ ਵਿੱਚ ਦੁਨੀਆ ਦੀ ਆਧੁਨਿਕ ਹਵਾਬਾਜ਼ੀ ਤਕਨੀਕਾਂ ਹਨ। ਇਸ ਦੇ ਨਾਲ ਹੀ, ਇਹ 150 ਕਿਲੋਮੀਟਰ ਤੱਕ ਦਾ ਨਿਸ਼ਾਨਾ ਲਗਾਉਣ ਦੇ ਸਮਰੱਥਾ ਰੱਖਦਾ ਹੈ।
ਉਨ੍ਹਾਂ ਦੱਸਿਆ ਕਿ ਸ਼ਾਫਟ ਡਿਸਪੈਂਸਰਾਂ ਦੀ ਮਦਦ ਨਾਲ ਕਿਸੇ ਵੀ ਦੁਸ਼ਮਣ ਦੀ ਮਿਜ਼ਾਈਲ ਨੂੰ ਨਸ਼ਟ ਕੀਤਾ ਜਾ ਸਕਦਾ ਹੈ।