ਨਵੀਂ ਦਿੱਲੀ: ਹਵਾਈ ਫੌਜ ਨੂੰ ਹੁਣ 18 ਹਜ਼ਾਰ ਕਰੋੜ ਦੇ ਨਵੇਂ ਲੜਾਕੂ ਜਹਾਜ਼ ਮਿਲਣਗੇ। ਇਸ ਦੇ ਲਈ ਰੱਖਿਆ ਮੰਤਰਾਲੇ ਨੇ ਰੂਸ ਤੋਂ 59 ਮਿਗ-29 ਦੇ ਅਪਗ੍ਰੇਡ ਵਰਜਨ, 12 ਐਸਯੂ-30 ਐਮਕੇਆਈ ਤੇ 21 ਮਿਗ-29 ਸਣੇ 33 ਨਵੇਂ ਲੜਾਕੂ ਜਹਾਜ਼ਾਂ ਦੀ ਖਰੀਦਦਾਰੀ ਨੂੰ ਮੰਜੂਰੀ ਦੇ ਦਿੱਤੀ ਹੈ।
ਭਾਰਤੀ ਹਵਾਈ ਫੌਜ ਦੇ ਬੇੜੇ 'ਚ ਸ਼ਾਮਿਲ ਹੋਣਗੇ 33 ਲੜਾਕੂ ਜਹਾਜ਼ - ਰੱਖਿਆ ਮੰਤਰਾਲੇ
ਰੱਖਿਆ ਮੰਤਰਾਲੇ ਨੇ ਰੂਸ ਤੋਂ 59 ਮਿਗ-29 ਦੇ ਅਪਗ੍ਰੇਡ ਵਰਜਨ, 12 ਐਸਯੂ-30 ਐਮਕੇਆਈ ਤੇ 21 ਮਿਗ-29 ਸਣੇ 33 ਨਵੇਂ ਲੜਾਕੂ ਜਹਾਜ਼ਾਂ ਦੀ ਖਰੀਦਦਾਰੀ ਨੂੰ ਮੰਜੂਰੀ ਦੇ ਦਿੱਤੀ ਹੈ।

ਹਵਾਈ ਫੌਜ ਨੂੰ ਮਿਲਣਗੇ 18 ਹਜ਼ਾਰ ਕਰੋੜ ਦੇ ਲੜਾਕੂ ਜਹਾਜ਼
ਰੱਖਿਆ ਮੰਤਰਾਲੇ ਨੇ 248 ਏਸਟਰਾ ਏਅਰ ਮਿਜ਼ਾਈਲ ਖਰੀਦਣ ਦੀ ਆਗਿਆ ਵੀ ਦਿੱਤੀ ਹੈ। ਇਹ ਭਾਰਤੀ ਹਵਾਈ ਫੌਜ ਅਤੇ ਨੇਵੀ ਦੋਹਾਂ ਲਈ ਲਾਭਦਾਇਕ ਹੋਵੇਗਾ। ਇਸ ਦੇ ਨਾਲ ਹੀ ਡੀਆਰਡੀਓ ਵੱਲੋਂ ਬਣਾਈ ਗਈ ਇੱਕ ਹਜ਼ਾਰ ਕਿਲੋਮੀਟਰ ਰੇਂਜ ਵਾਲੀ ਕ੍ਰਰੂਜ਼ ਮਿਸਾਈਲ ਦੇ ਡਿਜ਼ਾਇਨ ਨੂੰ ਵੀ ਮੰਜੂਰੀ ਮਿਲ ਗਈ ਹੈ।
ਜ਼ਿਕਰਯੋਗ ਹੈ ਕਿ ਰੱਖਿਆ ਮੰਤਰਾਲੇ ਨੇ ਇਸ ਮਤੇ ਨੂੰ ਅਜਿਹੇ ਸਮੇਂ ਵਿੱਚ ਮੰਜੂਰੀ ਦਿੱਤੀ ਹੈ, ਜਦ ਦੇਸ਼ ਵਿੱਚ ਪੂਰਬੀ ਲੱਦਾਖ ਵਿਖੇ ਚੀਨ ਨਾਲ ਸਰਹੱਦੀ ਵਿਵਾਦ ਚੱਲ ਰਿਹਾ ਹੈ।
Last Updated : Jul 2, 2020, 8:09 PM IST